ਫਿਲਾਡੇਲਫੀਆ ''ਚ ਭਾਰਤੀ-ਅਮਰੀਕੀ ਵਿਦਿਆਰਥੀ ਦੀ ਮੌਤ
Tuesday, Jan 14, 2020 - 01:43 PM (IST)

ਵਾਸ਼ਿੰਗਟਨ— ਭਾਰਤੀ-ਅਮਰੀਕੀ ਮੈਡੀਕਲ ਵਿਦਿਆਰਥੀ ਦੀ ਫਿਲਾਡੇਲਫੀਆ ਸ਼ਹਿਰ 'ਚ ਇਕ ਹਾਦਸੇ ਦੌਰਾਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 23 ਸਾਲਾ ਵਿਵੇਕ ਸੁਬਰਾਮਨੀ ਵਜੋਂ ਕੀਤੀ ਗਈ ਹੈ। ਪੁਲਸ ਮੁਤਾਬਕ ਸੁਬਰਾਮਨੀ ਅਤੇ ਉਸ ਦੇ ਦੋਸਤ 11 ਜਨਵਰੀ ਦੀ ਰਾਤ ਨੂੰ ਆਪਣੇ ਅਪਾਰਟਮੈਂਟ ਦੀਆਂ ਛੱਤਾਂ 'ਤੋਂ ਛਾਲਾਂ ਮਾਰ ਰਹੇ ਸਨ ਤੇ ਇਸ ਦੌਰਾਨ ਉਹ ਹੇਠਾਂ ਡਿੱਗ ਗਿਆ।
ਪੁਲਸ ਦਾ ਕਹਿਣਾ ਹੈ ਕਿ ਇਕ ਦਿਨ ਪਹਿਲਾਂ ਉਨ੍ਹਾਂ ਨੇ ਇਕ ਪ੍ਰੋਗਰਾਮ ਦੌਰਾਨ ਸ਼ਰਾਬ ਪੀਤੀ ਸੀ। ਉਸ ਦੇ ਦੋਸਤਾਂ ਨੇ ਉਸ ਨੂੰ ਨਕਲੀ ਸਾਹ ਦੇਣ ਦੀ ਕੋਸ਼ਿਸ਼ ਕੀਤੀ ਅਤੇ ਮੈਡੀਕਲ ਮਦਦ ਮੰਗਵਾਈ। ਉਸ ਨੂੰ ਥਾਮਸ ਜੈਫਰਸਨ ਯੂਨੀਵਰਸਿਟੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਘੋਸ਼ਤ ਕੀਤਾ ਗਿਆ। ਉਸ ਦੇ ਦੋਸਤਾਂ ਨੇ ਦੱਸਿਆ ਕਿ ਉਹ ਬਹੁਤ ਚੰਗੇ ਦਿਲ ਦਾ ਇਨਸਾਨ ਸੀ ਤੇ ਡਾਕਟਰ ਬਣਨ ਦਾ ਉਸ ਦਾ ਸੁਪਨਾ ਪੂਰਾ ਹੋਣ ਵਾਲਾ ਹੀ ਸੀ ਪਰ ਇਸ ਤੋਂ ਪਹਿਲਾਂ ਉਸ ਦੀ ਮੌਤ ਹੋ ਗਈ।