ਅਮਰੀਕੀ ਰਾਸ਼ਟਰਪਤੀ ਦੀ ਦੌੜ ''ਚ ਭਾਰਤੀ ਮੂਲ ਦੀ ਕਮਲਾ ਨੇ ਪ੍ਰਾਈਡ ਪਰੇਡ ''ਚ ਲਾਏ ਠੁਮਕੇ

07/02/2019 1:22:23 AM

ਕੈਲੀਫੋਰਨੀਆ - ਕੈਲੀਫੋਰਨੀਆ ਦੀ ਡੈਮੋਕ੍ਰੇਟ ਸੈਨੇਟਰ ਅਤੇ ਰਾਸ਼ਟਰਪਤੀ ਅਹੁਦੇ ਦੀ ਦਾਅਵੇਦਾਰ ਕਮਲਾ ਹੈਰਿਸ 2019 ਸੈਨ ਫ੍ਰਾਂਸਿਸਕੋ ਪ੍ਰਾਈਡ ਡੇਅ 'ਚ ਰੇਨਬੋ ਜੈਕੇਟ ਪਾ ਕੇ ਭੀੜ ਦੇ ਨਾਲ ਡਾਂਸ ਕਰਦੀ ਦੇਖੀ ਗਈ। ਭਾਰਤੀ ਮੂਲ ਦੀ ਸੈਨੇਟਰ ਹੈਰਿਸ ਦੀ ਰੇਨਬੋ ਜੈਕੇਟ ਦੀ ਕਈ ਲੋਕਾਂ ਨੇ ਤਰੀਫ ਕੀਤੀ। ਹੈਰਿਸ ਨੇ ਐਤਵਾਰ ਨੂੰ ਇਸ ਪ੍ਰੋਗਰਾਮ 'ਚ ਸਮਰਥਕਾਂ ਦੇ ਨਾਲ ਹਿੱਸਾ ਲਿਆ।

PunjabKesari

ਹੈਰਿਸ ਰਾਸ਼ਟਰਪਤੀ ਅਹੁਦੇ ਦੀ ਡੈਮੋਕ੍ਰੇਟ ਉਮੀਦਵਾਰ ਬਣਨ ਦੀ ਕੋਸ਼ਿਸ਼ 'ਚ ਲੱਗੀ ਹੋਈ ਹੈ। ਸਮਲਿੰਗੀ ਜੋੜੇ ਕ੍ਰਿਸ ਪੇਰੀ ਅਤੇ ਸੈਂਡੀ ਸਟੀਅਰ ਉਸ ਕਾਰ ਨੂੰ ਚਲਾ ਰਹੇ ਸਨ, ਜਿਸ 'ਚ ਹੈਰਿਸ ਸਵਾਰ ਸੀ। ਇਸ ਜੋੜੇ ਦਾ ਵਿਆਹ ਹੈਰਿਸ ਵੱਲੋਂ ਕਰਾਇਆ ਗਿਆ ਸੀ, ਜਦ ਉਹ ਕੈਲੀਫੋਰਨੀਆ ਦੀ ਅਟਾਰਨੀ ਜਨਰਲ ਸੀ। ਉਨ੍ਹਾਂ ਨੇ ਇਕ ਟਵੀਟ 'ਚ ਆਖਿਆ ਕਿ ਸੈਨ ਫ੍ਰਾਂਸਿਸਕੋ 'ਚ ਪ੍ਰਾਈਡ ਦਾ ਜਸ਼ਨ ਮਨਾਉਣਾ ਸਨਮਾਨ ਦੀ ਗੱਲ ਹੈ। ਯਾਦ ਰੱਖੋਂ ਅਸੀਂ ਕਿਸੇ ਨੂੰ ਇਕੱਲਾ ਲੱੜਣ ਲਈ ਨਹੀਂ ਛੱਡਾਂਗੇ।

PunjabKesari

ਉਨ੍ਹਾਂ ਦੇ ਟਵੀਟ ਨਾਲ ਇਕ ਵੀਡੀਓ 'ਚ ਜੁੜੀ ਹੋਈ ਹੈ, ਜਿਸ 'ਚ ਸੈਨੇਟਰ ਮੰਚ ਤੋਂ ਭੀੜ ਨੂੰ ਹੱਥ ਹਿਲਾਉਂਦੀ ਹੋਈ ਦਿੱਖ ਰਹੀ ਹੈ ਅਤੇ ਉਨ੍ਹਾਂ ਦੇ ਪਿੱਛੇ ਜ਼ੋਰ ਨਾਲ ਮਿਊਜ਼ਿਕ ਚੱਲ ਰਿਹਾ ਹੈ। ਕਮਲਾ ਦੀ ਮਾਂ ਭਾਰਤੀ ਮੂਲ ਅਤੇ ਪਿਤਾ ਜਮੀਕਾ ਮੂਲ ਦੇ ਹਨ। ਕਮਲਾ ਨੇ ਕਿਹਾ ਕਿ ਸਮਾਨਤਾ ਅਤੇ ਵਿਭਿੰਨਤਾ ਦਾ ਜਸ਼ਨ ਮਨਾ ਰਹੇ ਹਾਂ ਅਤੇ ਸੱਚ ਇਹ ਹੈ ਕਿ ਸਾਨੂੰ ਅੱਗੇ ਹੋਰ ਲੱੜਾਈ ਲੱੜਣੀ ਹੈ। ਅਸੀਂ ਸਾਰੇ ਬਰਾਬਰ ਨਾਗਰਿਕ ਅਧਿਕਾਰਾਂ ਦੀ ਲੜਾਈ ਦੇ ਪ੍ਰਤੀ ਵਚਨਬੱਧ ਹਾਂ ਅਤੇ ਇਹ ਕਿਸੇ ਇਕੱਲੇ ਦੀ ਲੜਾਈ ਨਹੀਂ ਹੋਣੀ ਚਾਹੀਦੀ। ਸਮਲਿੰਗੀ ਸਮਾਜ ਦੀ ਇਸ ਪਰੇਡ 'ਚ ਕੈਲੀਫੋਰਨੀਆ ਦੇ ਕਈ ਰਾਜ ਨੇਤਾ ਸ਼ਾਮਲ ਸਨ। ਇਸ 'ਚ ਰਾਜ ਦੇ ਗਵਰਨਰ ਗੋਵਿਨ ਨਿਊਸੋਮ ਅਤੇ ਹਾਊਸ ਸਪੀਕਰ ਨੈਂਸੀ ਪੇਲੋਸੀ ਵੀ ਸੀ।


Khushdeep Jassi

Content Editor

Related News