US 'ਚ ਭਾਰਤੀ ਮੂਲ ਦੇ ਵਿਅਕਤੀ ਨੂੰ ਹੋਈ ਜੇਲ੍ਹ ਤੇ ਲੱਗਾ 24 ਲੱਖ ਡਾਲਰ ਦਾ ਜੁਰਮਾਨਾ, ਜਾਣੋ ਕੀ ਹੈ ਮਾਮਲਾ

Friday, Apr 07, 2023 - 12:08 PM (IST)

US 'ਚ ਭਾਰਤੀ ਮੂਲ ਦੇ ਵਿਅਕਤੀ ਨੂੰ ਹੋਈ ਜੇਲ੍ਹ ਤੇ ਲੱਗਾ 24 ਲੱਖ ਡਾਲਰ ਦਾ ਜੁਰਮਾਨਾ, ਜਾਣੋ ਕੀ ਹੈ ਮਾਮਲਾ

ਵਾਸ਼ਿੰਗਟ (ਭਾਸ਼ਾ)- ਅਮਰੀਕਾ ਵਿਚ ਇਕ ਭਾਰਤੀ ਨਾਗਰਿਕ ਨੂੰ ਬਜ਼ੁਰਗਾਂ ਨਾਲ ਧੋਖਾਧੜੀ ਕਰਨ ਦੇ ਦੋਸ਼ ਵਿਚ 33 ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ ਅਤੇ 24 ਲੱਖ ਡਾਲਰ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਆਸ਼ੀਸ਼ ਬਜਾਜ (29) ਨੇ ਪਿਛਲੇ ਸਾਲ 4 ਅਗਸਤ ਨੂੰ ਨੇਵਾਰਕ ਸੰਘੀ ਅਦਾਲਤ ਵਿਚ ਜ਼ਿਲ੍ਹਾ ਜੱਜ ਕੇਵਿਨ ਮੈਕਨੇਕਲ ਦੇ ਸਾਹਮਣੇ ਆਨਲਾਈਨ ਧੋਖਾਧੜੀ ਕਰਨ ਦੀ ਸਾਜ਼ਿਸ਼ ਰਚਣ ਦੀ ਗੱਲ ਮੰਨੀ ਸੀ। ਅਮਰੀਕਾ ਦੇ ਨਿਆਂ ਮੰਤਰਾਲਾ ਨੇ ਵੀਰਵਾਰ ਨੂੰ ਦੱਸਿਆ ਕਿ ਨਿਊ ਜਰਸੀ ਅਤੇ ਪੂਰੇ ਅਮਰੀਕਾ ਵਿਚ ਬਜ਼ੁਰਗ ਲੋਕਾਂ ਨੂੰ ਨਿਸ਼ਾਨਾ ਬਣਾਉਣ ਵਾਲੀ ਅੰਤਰਰਾਸ਼ਟਰੀ ਸਾਜ਼ਿਸ਼ ਵਿਚ ਉਸ ਦੀ ਸ਼ਮੂਲੀਅਤ ਲਈ ਉਸ ਨੂੰ 33 ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਦਿੱਤੀ ਗਈ ਹੈ ਅਤੇ 24 ਲੱਖ ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ। ਰਿਹਾਈ ਦੇ ਬਾਅਦ ਵੀ 2 ਸਾਲ ਤੱਕ ਉਸ 'ਤੇ ਨਜ਼ਰ ਰੱਖੀ ਜਾਵੇਗੀ।

ਇਹ ਵੀ ਪੜ੍ਹੋ: ਮਨੁੱਖੀ ਤਸਕਰੀ ਦੇ ਮਾਮਲੇ 'ਚ ਫਸਿਆ ਸਿਮਰਨਜੀਤ ਸਿੰਘ, ਗ਼ੈਰ-ਕਾਨੂੰਨੀ ਢੰਗ ਨਾਲ ਕੈਨੇਡਾ ਤੋਂ US ਭੇਜੇ ਹਜ਼ਾਰਾਂ ਲੋਕ

ਮਾਮਲੇ ਨਾਲ ਜੁੜੇ ਦਸਤਾਵੇਜ਼ਾਂ ਮੁਤਾਬਕ ਅਪ੍ਰੈਲ 2020 ਤੋਂ ਅਗਸਤ 2021 ਤੱਕ ਬਜਾਜ ਅਤੇ ਉਸ ਦੇ ਸਾਥੀਆਂ ਨੇ ਖ਼ੁਦ ਨੂੰ ਵੱਖ-ਵੱਖ ਬੈਂਕਾਂ, ਆਨਲਾਈਨ ਪ੍ਰਚੂਨ ਵਿਕਰੇਤਾਵਾਂ ਅਤੇ ਆਨਲਾਈਨ ਭੁਗਤਾਨ ਕੰਪਨੀਆਂ ਦਾ ਪ੍ਰਤੀਨਿਧੀ ਦੱਸ ਕੇ ਅਮਰੀਕਾ ਵਿਚ ਬਜ਼ੁਰਗ ਲੋਕਾਂ ਨੂੰ ਨਿਸ਼ਾਨਾ ਬਣਾਇਆ। ਵਕੀਲਾਂ ਨੇ ਦੱਸਿਆ ਕਿ ਬਜਾਜ ਅਤੇ ਉਸ ਦੇ ਸਾਥੀਆਂ ਨੇ ਬਜ਼ੁਰਗਾਂ ਨੂੰ ਝੂਠ ਕਿਹਾ ਕਿ ਉਨ੍ਹਾਂ ਦੀਆਂ ਧੋਖਾਧੜੀ ਰੋਕਥਾਮ ਕੋਸ਼ਿਸ਼ਾਂ ਤਹਿਤ ਅਪਰਾਧੀਆਂ ਨੂੰ ਫੜਨ ਲਈ ਕੀਤੇ ਜਾ ਰਹੇ ਇਕ ਸਟਿੰਗ ਆਪਰੇਸ਼ਨ ਵਿਚ ਉਨ੍ਹਾਂ ਦੀ ਮਦਦ ਦੀ ਜ਼ਰੂਰਤ ਹੈ। ਉਨ੍ਹਾਂ ਨੇ ਬਜ਼ੁਰਗਾਂ ਨੂੰ ਉਨ੍ਹਾਂ ਦੇ ਬੈਂਕ ਖਾਤਿਆਂ ਤੋਂ ਉਨ੍ਹਾਂ ਵੱਲੋਂ ਨਿਯੰਤ੍ਰਿਤ ਖਾਤਿਆਂ ਵਿਚ ਪੈਸੇ ਭੇਜਣ ਨੂੰ ਕਿਹਾ ਅਤੇ ਕਥਿਤ ਸਟਿੰਗ ਆਪਰੇਸ਼ਨ ਦੇ ਕੁੱਝ ਦਿਨ ਬਾਅਦ ਉਨ੍ਹਾਂ ਦੇ ਪੈਸੇ ਵਾਪਸ ਕਰਨ ਦਾ ਝੂਠਾ ਵਾਅਦਾ ਕੀਤਾ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਉਨ੍ਹਾਂ ਨੇ ਭਾਰਤ, ਚੀਨ, ਸਿੰਗਾਪੁਰ ਅਤੇ ਸੰਯੁਕਤ ਅਰਬ ਅਮੀਰਾਤ ਵਿਚ ਸਥਿਤ ਵੱਖ-ਵੱਖ ਬੈਂਕਾਂ ਵਿਚ ਵੀ ਆਨਲਾਈਨ ਪੈਸੇ ਭੇਜੇ। ਬਜ਼ੁਰਗਾਂ ਨੇ ਅਮਰੀਕਾ ਵਿਚ ਬਜਾਜ ਦੇ ਬੈਂਕ ਖਾਤਿਆਂ ਵਿਚ ਵੀ ਆਨਲਾਈਨ ਪੈਸੇ ਭੇਜੇ। ਬਜਾਜ ਦੇ ਕੈਲੀਫੋਰਨੀਆ ਸਥਿਤ ਘਰ 'ਤੇ ਵੀ ਨਕਦੀ ਅਤੇ ਚੈੱਕ ਭੇਜੇ ਗਏ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਇਸ ਸਾਜ਼ਿਸ਼ ਜ਼ਰੀਏ 2,50,000 ਡਾਲਰ ਤੋਂ ਵੱਧ ਦੀ ਧੋਖਾਧੜੀ ਕੀਤੀ ਗਈ।

ਇਹ ਵੀ ਪੜ੍ਹੋ: ਬ੍ਰਾਜ਼ੀਲ 'ਚ ਵਿਅਕਤੀ ਨੇ 'ਡੇਅ ਕੇਅਰ ਸੈਂਟਰ' 'ਚ ਦਾਖ਼ਲ ਹੋ ਕੇ 4 ਬੱਚਿਆਂ ਨੂੰ ਕੁਹਾੜੀ ਨਾਲ ਵੱਢਿਆ, ਮੌਤ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News