ਨਿਊਯਾਰਕ 'ਚ ਭਾਰਤੀ ਮੂਲ ਦੀ ਤਾਨਿਆ ਨਾਲ ਵਾਪਰਿਆ ਦਰਦਨਾਕ ਭਾਣਾ, ਮਾਪਿਆਂ ਦੀਆਂ ਅੱਖਾਂ ਸਾਹਮਣੇ ਨਿਕਲੀ ਜਾਨ
Tuesday, Dec 20, 2022 - 01:01 PM (IST)
ਹਿਊਸਟਨ (ਭਾਸ਼ਾ)- ਨਿਊਯਾਰਕ ਦੇ ਲਾਂਗ ਆਈਲੈਂਡ ਸਥਿਤ ਡਿਕਸ ਹਿਲਜ਼ ਕਾਟੇਜ ਵਿੱਚ 14 ਦਸੰਬਰ ਨੂੰ ਅੱਗ ਲੱਗਣ ਕਾਰਨ ਇੱਕ ਭਾਰਤੀ-ਅਮਰੀਕੀ ਉਦਯੋਗਪਤੀ ਅਤੇ ਉਸ ਦੇ ਕੁੱਤੇ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ 14 ਦਸੰਬਰ ਨੂੰ ਡਿਕਸ ਹਿਲਜ਼ ਵਿੱਚ ਇੱਕ ਕਾਟੇਜ ਵਿੱਚ ਅੱਗ ਲੱਗਣ ਬਾਰੇ ਕਾਲ ਆਈ ਸੀ। ਦੋ ਪੁਲਸ ਅਧਿਕਾਰੀਆਂ ਅਤੇ ਇੱਕ ਸਾਰਜੈਂਟ ਨੇ ਤਾਨਿਆ ਬਥੀਜਾ (32) ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਬਹੁਤ ਭਿਆਨਕ ਸੀ।
ਜਦੋਂ ਸਥਾਨਕ ਫਾਇਰ ਵਿਭਾਗ ਨੇ ਅੱਗ 'ਤੇ ਕਾਬੂ ਪਾਇਆ, ਉਦੋਂ ਤੱਕ ਤਾਨਿਆ ਦੀ ਮੌਤ ਹੋ ਚੁੱਕੀ ਸੀ। ਪੁਲਸ ਮੁਲਾਜ਼ਮਾਂ ਨੇ ਉਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ, ਕਿਉਂਕਿ ਬਠੀਜਾ ਦੇ ਫੇਫੜੇ ਧੂੰਏਂ ਨਾਲ ਭਰ ਗਏ ਸਨ। ਸਫੋਲਕ ਕਾਉਂਟੀ ਪੁਲਸ ਵਿਭਾਗ ਨੇ ਕਿਹਾ ਕਿ ਮੁਢਲੀ ਜਾਂਚ ਤੋਂ ਬਾਅਦ ਪਤਾ ਲੱਗਾ ਹੈ ਕਿ ਅੱਗ ਦੇ ਪਿੱਛੇ ਕੋਈ ਅਪਰਾਧਿਕ ਮੰਤਵ ਨਹੀਂ ਸੀ। ਸਫੋਲਕ ਪੁਲਸ ਦੇ ਮੁਖੀ ਕੇਵਿਨ ਬੀਅਰਰ ਨੇ ਕਿਹਾ, "ਬਥੀਜਾ ਕਾਰਲਸ ਸਟ੍ਰੇਟ ਪਾਥ 'ਤੇ ਆਪਣੇ ਮਾਪਿਆਂ ਦੇ ਘਰ ਦੇ ਪਿੱਛੇ ਇੱਕ ਕਾਟੇਜ ਵਿੱਚ ਰਹਿੰਦੀ ਸੀ।"
ਇਹ ਵੀ ਪੜ੍ਹੋ: ਪਾਕਿ ਦੇ ਸਾਬਕਾ PM ਇਮਰਾਨ ਖਾਨ ਬੋਲੇ, 'ਭਾਰਤ ਨਾਲ ਸਬੰਧ ਸੁਧਾਰਨਾ ਚਾਹੁੰਦਾ ਸੀ, ਪਰ...'
ਉਨ੍ਹਾਂ ਦੱਸਿਆ ਕਿ 14 ਦਸੰਬਰ ਨੂੰ ਜਦੋਂ ਬਠੀਜਾ ਦੇ ਪਿਤਾ ਗੋਬਿੰਦ ਬਥੀਜਾ ਕੰਮ 'ਤੇ ਜਾਣ ਤੋਂ ਪਹਿਲਾਂ ਕਸਰਤ ਕਰਨ ਲਈ ਉਠੇ ਤਾਂ ਉਨ੍ਹਾਂ ਨੇ ਖਿੜਕੀ ਤੋਂ ਬਾਹਰ ਦੇਖਿਆ ਤਾਂ ਕਾਟੇਜ ਨੂੰ ਅੱਗ ਲੱਗੀ ਹੋਈ ਸੀ। ਅਫਸਰ ਨੇ ਕਿਹਾ, “ਉਨ੍ਹਾਂ ਨੇ ਆਪਣੀ ਪਤਨੀ ਨੂੰ ਉਠਾਇਆ। ਉਹ ਕਾਟੇਜ ਵੱਲ ਭੱਜੇ ਅਤੇ ਆਪਣੀ ਧੀ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਅੱਗ ਬੁਰੀ ਤਰ੍ਹਾਂ ਫੈਲ ਚੁੱਕੀ ਸੀ।' ਤਾਨਿਆ ਬਥੀਜਾ ਡਿਕਸ ਹਿਲਸ ਵਿੱਚ ਇੱਕ ਜਾਣਿਆ-ਪਛਾਣਿਆ ਨਾਮ ਸੀ। ਉਹ ਸਫ਼ਲ ਉੱਦਮੀਆਂ ਵਿੱਚੋਂ ਇੱਕ ਸੀ। ਉਨ੍ਹਾਂ ਦਾ ਅੰਤਿਮ ਸੰਸਕਾਰ ਐਤਵਾਰ ਸਵੇਰੇ 10 ਵਜੇ ਮੇਲੋਨੀ ਲੇਕ ਫਿਊਨਰਲ ਹੋਮ ਵਿਖੇ ਕੀਤਾ ਗਿਆ।