ਪਹਿਲੀ ਵਾਰ ਭਾਰਤੀ ਮੂਲ ਦਾ ਡਾਕਟਰ ਬਣਿਆ ਅਮਰੀਕੀ ਫ਼ੌਜ ਦਾ CIO

Thursday, Jan 07, 2021 - 05:10 PM (IST)

ਪਹਿਲੀ ਵਾਰ ਭਾਰਤੀ ਮੂਲ ਦਾ ਡਾਕਟਰ ਬਣਿਆ ਅਮਰੀਕੀ ਫ਼ੌਜ ਦਾ CIO

ਵਾਸ਼ਿੰਗਟਨ (ਭਾਸ਼ਾ) : ਭਾਰਤੀ ਮੂਲ ਦੇ ਡਾ. ਰਾਜ ਅਈਅਰ ਅਮਰੀਕੀ ਫ਼ੌਜ ਦੇ ਪਹਿਲੇ ਮੁੱਖ ਸੂਚਨਾ ਅਧਿਕਾਰੀ ਨਿਯੁਕਤ ਕੀਤੇ ਗਏ ਹਨ। ਪੇਂਟਾਗਨ ਨੇ ਜੁਲਾਈ 2020 ਵਿੱਚ ਇਸ ਅਹੁਦੇ ਨੂੰ ਬਣਾਇਆ ਸੀ। ਪੇਂਟਾਗਨ ਨੇ ਇੱਕ ਬਿਆਨ ਵਿੱਚ ਦੱਸਿਆ ਕਿ ਅਮਰੀਕੀ ਰੱਖਿਆ ਮੰਤਰਾਲਾ ਵਿੱਚ ਇਹ ਸਿਖ਼ਰ ਅਹੁਦਿਆਂ ਵਿੱਚੋਂ ਇਕ ਹੈ।

ਇਹ ਵੀ ਪੜ੍ਹੋ :ਸੌਰਵ ਗਾਂਗੁਲੀ ਨੂੰ ਮਿਲੀ ਹਸਪਤਾਲ ਤੋਂ ਛੁੱਟੀ, ਕਿਹਾ- ਜਲਦ ਕਰਾਂਗਾ ਵਾਪਸੀ

ਬਿਆਨ ਮੁਤਾਬਕ ਇਲੈਕਟ੍ਰੀਕਲ ਇੰਜੀਨੀਅਰਿੰਗ ਵਿੱਚ ਪੀ.ਐਚ.ਡੀ. ਕਰਣ ਵਾਲੇ ਅਈਅਰ ਫ਼ੌਜ ਦੇ ਸਕੱਤਰ ਦੇ ਪ੍ਰਧਾਨ ਸਲਾਹਕਾਰ ਹਨ ਅਤੇ ਸੂਚਨਾ ਪ੍ਰਬੰਧਨ/ਸੂਚਨਾ ਤਕਨਾਲੋਜੀ ਵਿੱਚ ਸਕੱਤਰ ਦੀ ਸਿੱਧੇ ਤੌਰ ਉੱਤੇ ਨੁਮਾਇੰਦਗੀ ਕਰ ਚੁੱਕੇ ਹਨ। ਅਮਰੀਕੀ ਫ਼ੌਜ ਵਿੱਚ 3 ਸਿਤਾਰਾ ਜਨਰਲ ਦੇ ਸਮਾਨ ਇਸ ਅਹੁਦੇ ਨੂੰ ਕਬੂਲ ਕਰਣ ਵਾਲੇ ਅਈਅਰ ਫ਼ੌਜ ਵਿੱਚ ਸੂਚਨਾ ਤਕਨਾਲੋਜੀ ਦੇ 16 ਅਰਬ ਡਾਲਰ ਦੇ ਸਾਲਾਨਾ ਬਜਟ ਉੱਤੇ ਮਾਰਗਦਰਸ਼ਨ ਕਰਣਗੇ ਅਤੇ 100 ਦੇਸ਼ਾਂ ਵਿੱਚ ਤਾਇਨਾਤ ਕਰੀਬ 15 ਹਜ਼ਾਰ ਸਿਵਲ ਅਤੇ ਫ਼ੌਜੀ ਕਰਮੀ ਉਨ੍ਹਾਂ ਦੇ ਅਧੀਨ ਕੰਮ ਕਰਣਗੇ।

ਇਹ ਵੀ ਪੜ੍ਹੋ : ਵਿਆਹ ਦੇ ਬੰਧਨ ’ਚ ਬੱਝੇ 23 ਵਾਰ ਦੇ ਵਿਸ਼ਵ ਬਿਲੀਅਰਡਜ਼ ਚੈਂਪੀਅਨ ਪੰਕਜ ਅਡਵਾਨੀ, ਵੇਖੋ ਤਸਵੀਰਾਂ

ਅਈਅਰ ਵਿਰੋਧੀ ਚੀਨ ਅਤੇ ਰੂਸ ਖ਼ਿਲਾਫ਼ ਅਮਰੀਕੀ ਫ਼ੌਜ ਨੂੰ ਡਿਜੀਟਲ ਪੱਧਰ ਉੱਤੇ ਮੁਕਾਬਲਾ ਕਰਣ ਲਈ ਆਧੁਨਿਕੀਕਰਣ ਅਤੇ ਨੀਤੀਆਂ ਨੂੰ ਲਾਗੂ ਕਰਨ ਵਿਚ ਮਾਰਗਦਰਸ਼ਨ ਕਰਣਗੇ। ਜ਼ਿਕਰਯੋਗ ਹੈ ਕਿ ਅਈਅਰ ਮੂਲ ਰੂਪ ਤੋਂ ਤਾਮਿਲਨਾਡੁ ਦੇ ਤੀਰੁਚਿਰਾਪੱਲੀ ਦੇ ਰਹਿਣ ਵਾਲੇ ਹਨ । ਉਨ੍ਹਾਂ ਨੇ ਤੀਰੂਚਿ ਦੇ ਰਾਸ਼ਟਰੀ ਤਕਨਾਲੋਜੀ ਇੰਸਟੀਚਿਊਟ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਅੱਗੇ ਦੀ ਪੜ੍ਹਾਈ ਲਈ ਅਮਰੀਕਾ ਆ ਗਏ। ਅਈਅਰ ਜਦੋਂ ਅਮਰੀਕਾ ਆਏ ਸਨ ਤਾਂ ਉਨ੍ਹਾਂ ਕੋਲ ਟਿਊਸ਼ਨ ਫ਼ੀਸ ਭਰਨ ਲਈ ਵੀ ਪੈਸੇ ਨਹÄ ਸਨ ਅਤੇ ਉਨ੍ਹਾਂ ਦੇ ਪਿਤਾ ਦੀ ਜੀਵਨਭਰ ਦੀ ਜਮਾਪੂੰਜੀ ਸਿਰਫ਼ ਇੱਕ ਸਮੈਸਟਰ ਦੀ ਫ਼ੀਸ ਭਰਨ ਉੱਤੇ ਖ਼ਰਚ ਹੋ ਗਈ ਸੀ ਪਰ ਜਲਦ ਹੀ ਉਨ੍ਹਾਂ ਨੇ ਵਜ਼ੀਫ਼ਾ ਪ੍ਰਾਪਤ ਕੀਤਾ ਅਤੇ ਆਪਣੀ ਪੜ੍ਹਾਈ ਪੂਰੀ ਕੀਤੀ।  

ਇਹ ਵੀ ਪੜ੍ਹੋ :ਕੀ ਸੂਬਾ ਸਰਕਾਰਾਂ ਨੂੰ ਮਿਲ ਰਿਹੈ ਖੇਤੀ ਕਾਨੂੰਨਾਂ ਨੂੰ ਲਾਗੂ ਕਰਨ ਦਾ ਹੱਕ? ਜਾਣੋ ਇਸ ਖ਼ਬਰ ਦਾ ਕੀ ਹੈ ਸੱਚ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News