ਕੋਵਿਡ-19 : ਭਾਰਤੀ-ਅਮਰੀਕੀ ਡਾਕਟਰਾਂ ਨੇ ਭਾਰਤ ਦੀ ਮਦਦ ਲਈ ਜੁਟਾਏ 50 ਲ਼ੱਖ ਡਾਲਰ

Wednesday, Aug 04, 2021 - 11:38 AM (IST)

ਕੋਵਿਡ-19 : ਭਾਰਤੀ-ਅਮਰੀਕੀ ਡਾਕਟਰਾਂ ਨੇ ਭਾਰਤ ਦੀ ਮਦਦ ਲਈ ਜੁਟਾਏ 50 ਲ਼ੱਖ ਡਾਲਰ

ਵਾਸ਼ਿੰਗਟਨ (ਭਾਸ਼ਾ): ਭਾਰਤੀ-ਅਮਰੀਕੀ ਡਾਕਟਰਾਂ ਨੇ ਕੋਵਿਡ-19 ਸੰਬੰਧੀ ਚੁਣੌਤੀਆਂ ਨਾਲ ਨਜਿੱਠਣ ਵਿਚ ਭਾਰਤ ਦੀ ਮਦਦ ਲਈ 50 ਲੱਖ ਡਾਲਰ ਜੁਟਾਏ ਹਨ। ਭਾਰਤੀ ਮੂਲ ਦੇ ਡਾਕਟਰਾਂ ਦੇ ਸੰਗਠਨ 'ਅਮੇਰਿਕਨ ਐਸੋਸੀਏਸ਼ਨ ਆਫ ਫਿਜੀਸ਼ੀਅਨ ਆਫ ਇੰਡੀਅਨ-ਓਰੀਜ਼ਨ' (AAPI) ਨੇ ਮੰਗਲਵਾਰ ਨੂੰ ਦੱਸਿਆ ਕਿ ਪ੍ਰਭਾਵਸ਼ਾਲੀ ਭਾਰਤੀ-ਅਮਰੀਕੀ ਡਾਕਟਰਾਂ ਵੱਲੋਂ ਜੁਟਾਈ ਗਈ ਰਾਸ਼ੀ ਦੀ ਵਰਤੋਂ ਭਾਰਤ ਦੇ 45 ਹਸਪਤਾਲਾਂ ਵਿਚ 2300 ਆਕਸੀਜਨ ਕੰਸਨਟ੍ਰੇਟਰ, 100 ਵੈਂਟੀਲੇਟਰ ਅਤੇ 100 'ਹਾਈ-ਫਲੋ ਨੇਜਲ ਕੈਨੂਲਾ' ਮਸ਼ੀਨਾਂ ਪ੍ਰਦਾਨ ਕਰਨ ਲਈ ਕੀਤੀ ਗਈ। 

ਪੜ੍ਹੋ ਇਹ ਅਹਿਮ ਖਬਰ- ਪਾਕਿ 'ਚ ਗੰਭੀਰ ਆਰਥਿਕ ਸੰਕਟ, ਹੁਣ ਕਿਰਾਏ 'ਤੇ ਚੜ੍ਹੇਗਾ ਇਮਰਾਨ ਖਾਨ ਦਾ ਘਰ

ਏ.ਏ.ਪੀ.ਆਈ. ਅਮਰੀਕਾ ਵਿਚ ਸਭ ਤੋਂ ਵੱਡੀ ਨਸਲੀ ਡਾਕਟਰੀ ਸੰਸਥਾ ਹੈ ਜੋ ਦੇਸ਼ ਵਿਚ 1,00,000 ਤੋਂ ਵੱਧ ਡਾਕਟਰਾਂ ਦੀ ਨੁਮਾਇੰਦਗੀ ਕਰਦੀ ਹੈ। ਏ.ਏ.ਪੀ.ਆਈ. ਦੀ ਪ੍ਰਧਾਨ ਡਾਕਟਰ ਅਨੁਪਮਾ ਗੋਟਿਮੁਕੁਲਾ ਨੇ ਕਿਹਾ,''ਏ.ਏ.ਪੀ.ਆਈ. ਅਤੇ ਭਾਰਤੀ ਭਾਈਚਾਰੇ ਦੇ ਮੈਂਬਰਾਂ ਦੀ ਦਿਆਲੁਤਾ ਬੇਮਿਸਾਲ ਰਹੀ ਹੈ।'' ਅਗਸਤ ਦੇ ਅਖੀਰ ਤੱਕ ਭਾਰਤ ਵਿਚ ਤੀਜੀ ਲਹਿਰ ਆਉਣ ਦੀਆਂ ਖ਼ਬਰਾਂ ਵਿਚਕਾਰ ਏ.ਏ.ਪੀ.ਆਈ. ਨੇ ਕਿਹਾ ਕਿ ਉਹ ਕਈ ਏਜੰਸੀਆਂ ਅਤੇ ਭਾਰਤ ਸਰਕਾਰ ਨਾਲ ਮਿਲ ਕੇ ਕੰਮ ਕਰ ਰਿਹਾ ਹੈ ਤਾਂ ਜੋ ਭਾਰਤ ਦੇ ਦੂਰ-ਦੁਰਾਡੇ ਇਲਾਕਿਆਂ ਵਿਚ ਸਪਲਾਈ ਕੀਤੀ ਜਾ ਸਕੇ। ਏ.ਏ.ਪੀ.ਆਈ. ਦੀ ਉਪ ਪ੍ਰਧਾਨ ਡਾਕਟਰ ਅੰਜਨਾ ਸਮਾਦਰ ਨੇ ਕਿਹਾ,''ਏ.ਏ.ਪੀ.ਆਈ. ਬਾਕੀ ਰਾਸ਼ੀ ਦੀ ਵਰਤੋਂ ਕੋਵਿਡ-19 ਦੀ ਸੰਭਾਵਿਤ ਤੀਜੀ ਲਹਿਰ ਦੀ ਤਿਆਰੀ ਲਈ ਕਰਦਾ ਰਹੇਗਾ।'' 


author

Vandana

Content Editor

Related News