ਨਿਊਜਰਸੀ ''ਚ 13 ਮਿਲੀਅਨ ਦੀ ਧੋਖਾਧੜੀ ਦੇ ਦੋਸ਼ ''ਚ ਭਾਰਤੀ ਅਮਰੀਕੀ ਗ੍ਰਿਫ਼ਤਾਰ

Friday, Sep 01, 2023 - 11:40 AM (IST)

ਨਿਊਜਰਸੀ ''ਚ 13 ਮਿਲੀਅਨ ਦੀ ਧੋਖਾਧੜੀ ਦੇ ਦੋਸ਼ ''ਚ ਭਾਰਤੀ ਅਮਰੀਕੀ ਗ੍ਰਿਫ਼ਤਾਰ

ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੇ ਨਿਊਜਰਸੀ ਵਿਚ ਇਕ ਭਾਰਤੀ ਅਮਰੀਕੀ ਨੂੰ ਇਕ ਤਕਨੀਕੀ ਸਹਾਇਤਾ ਕੰਪਨੀ ਦੇ ਘੁਟਾਲੇ ਵਿਚ ਸ਼ਾਮਲ ਹੋਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਨੇ 7 ਹਜ਼ਾਰ ਤੋਂ ਵੱਧ ਲੋਕਾਂ ਨੂੰ ਝਾਂਸਾ ਦੇ ਕੇ ਉਨ੍ਹਾਂ ਤੋਂ ਲਗਭਗ 13 ਮਿਲੀਅਨ ਅਮਰੀਕੀ ਡਾਲਰ ਦੀ ਧੋਖਾਧੜੀ ਕੀਤੀ। ਇਕ ਅਮਰੀਕੀ ਵਕੀਲ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਚਨਾ ਤਕਨਾਲੋਜੀ ਦੀ ਵਰਤੋਂ ਕਰਕੇ ਵਿੱਤੀ ਧੋਖਾਧੜੀ ਕਰਨ ਦੀ ਸਾਜ਼ਿਸ਼ ਦੇ ਇੱਕ ਮਾਮਲੇ ਵਿੱਚ ਦੋਸ਼ੀ ਮਨੋਜ ਯਾਦਵ ਨੇਵਾਰਕ ਸੰਘੀ ਅਦਾਲਤ ਵਿੱਚ ਅਮਰੀਕੀ ਮੈਜਿਸਟ੍ਰੇਟ ਜੱਜ ਜੋਸ ਆਰ. ਅਲਮੋਂਟੇ ਦੇ ਸਾਹਮਣੇ ਪੇਸ਼ ਹੋਏ।

ਅਮਰੀਕੀ ਵਕੀਲ ਫਿਲਿਪ ਆਰ ਸੇਲਿੰਗਰ ਨੇ ਕਿਹਾ, "ਮੁਲਜ਼ਮ ਅਤੇ ਉਸ ਦੇ ਨਾਲ ਸਾਜਿਸ਼ ਵਿਚ ਸ਼ਾਮਲ ਲੋਕਾਂ 'ਤੇ ਦੋਸ਼ ਹੈ ਕਿ ਉਨ੍ਹਾਂ ਕਈ ਪੀੜਤਾਂ ਨੂੰ ਇਹ ਦੱਸ ਦਾ ਝਾਂਸੇ ਵਿਚ ਲਿਆ ਕਿ ਉਹ ਇਕ ਪ੍ਰਮੁੱਖ ਸਾਫਟਵੇਅਰ ਕੰਪਨੀ ਨਾਲ ਸਬੰਧਤ ਇੱਕ ਜਾਇਜ਼ ਤਕਨਾਲੋਜੀ ਸਹਾਇਤਾ ਕੰਪਨੀ ਨਾਲ ਜੁੜੇ ਹੋਏ ਹਨ।" ਉਨ੍ਹਾਂ ਨੇ ਦੋਸ਼ ਲਗਾਇਆ ਕਿ ਸਾਫਟਵੇਅਰ ਕੰਪਨੀ ਦੇ ਪ੍ਰਸਿੱਧ ਲੇਖਾਕਾਰੀ ਸੌਫਟਵੇਅਰ ਨਾਲ ਜੁੜੀ ਸਮੱਸਿਆ ਦਾ ਤਕਨੀਕੀ ਹੱਲ ਕਰਨ ਦਾ ਦਾਅਵਾ ਕਰਨ ਦੇ ਬਾਅਦ ਉਨ੍ਹਾਂ ਨੇ ਕਥਿਤ ਤੌਰ 'ਤੇ ਪੀੜਤਾਂ ਤੋਂ ਅਜਿਹੀਆਂ ਸੇਵਾਵਾਂ ਲਈ ਬਹੁਤ ਜ਼ਿਆਦਾ ਫੀਸਾਂ ਵਸੂਲੀਆਂ ਜੋ ਸਾਫਟਵੇਅਰ ਕੰਪਨੀ ਦੁਆਰਾ ਅਧਿਕਾਰਤ ਨਹੀਂ ਸਨ। ਦੋਸ਼ ਹੈ ਕਿ ਯਾਦਵ ਇਸ ਧੋਖਾਧੜੀ ਵਿਚ ਨਿੱਜੀ ਤੌਰ 'ਤੇ ਸ਼ਾਮਲ ਰਿਹਾ।


author

cherry

Content Editor

Related News