ਭਾਰਤੀ-ਅਮਰੀਕੀਆਂ ਦੀ ਅਪੀਲ, ਸ਼ੁਰੂ ਹੋਵੇ ਅਟਲਾਂਟਾ ਤੋਂ ਏਅਰ ਇੰਡੀਆ ਦੀ ਉਡਾਣ

12/02/2018 1:24:37 PM

ਵਾਸ਼ਿੰਗਟਨ (ਭਾਸ਼ਾ)— ਭਾਰਤੀ-ਅਮਰੀਕੀਆਂ ਨੇ ਭਾਰਤ ਸਰਕਾਰ ਨੂੰ ਅਟਲਾਂਟਾ ਤੋਂ ਏਅਰ ਇੰਡੀਆ ਦੀ ਉਡਾਣ ਸੇਵਾ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ। ਤਾਂ ਜੋ ਉਨ੍ਹਾਂ ਨੂੰ ਆਪਣੀ ਮਾਤਭੂਮੀ ਨਾਲ ਜੁੜਨ ਵਿਚ ਆਸਾਨੀ ਹੋ ਸਕੇ। ਫਿਲਹਾਲ ਨੇਪਾਰਕ, ਨਿਊਯਾਰਕ, ਵਾਸ਼ਿੰਗਟਨ ਡੀ.ਸੀ., ਸ਼ਿਕਾਗੋ, ਲਾਸ ਏਂਜਲਸ ਅਤੇ ਸਾਨ ਫ੍ਰਾਂਸਿਸਕੋ ਤੋਂ ਏਅਰ ਇੰਡੀਆਂ ਦੀ ਸਿੱਧੀ ਉਡਾਣ ਹੈ। ਵਿਦੇਸ਼ ਰਾਜ ਮੰਤਰੀ ਜਨਰਲ (ਰਿਟਾਇਰਡ) ਵੀ.ਕੇ. ਸਿੰਘ ਦੇ ਹਾਲ ਵਿਚ ਹੀ ਅਮਰੀਕੀ ਦੌਰੇ ਵਿਚ ਭਾਰਤੀ-ਅਮਰੀਕੀ ਸੰਗਠਨ ਦੇ ਜੋਰਜੀਆ ਚੈਪਟਰ ਵੱਲੋਂ ਇਕ ਮੰਗ ਪੱਤਰ ਸੌਂਪਿਆ ਗਿਆ ਸੀ ਜਿਸ ਵਿਚ ਕਿਹਾ ਗਿਆ ਹੈ ਕਿ ਅਟਲਾਂਟਾ ਤੋਂ ਭਾਰਤੀ ਸ਼ਹਿਰਾਂ ਵਿਚਕਾਰ ਸਿੱਧੀ ਉਡਾਣ ਸੇਵਾ ਸ਼ੁਰੂ ਹੋਣ ਨਾਲ ਅਮਰੀਕਾ ਦੇ ਦੱਖਣੀ-ਪੂਰਬੀ ਖੇਤਰ ਤੋਂ ਭਾਰਤ ਆਉਣ ਵਾਲੇ ਯਾਤਰੀਆਂ ਨੂੰ ਜ਼ਿਆਦਾ ਸਹੂਲਤ ਮਿਲੇਗੀ। 

ਐੱਫ.ਆਈ.ਏ. ਜੋਰਜੀਆ ਦੇ ਪ੍ਰਧਾਨ ਡਾਕਟਰ ਵਾਸੁਦੇਵ ਪਟੇਲ ਨੇ ਕਿਹਾ ਕਿ ਵੀ.ਕੇ. ਸਿੰਘ ਨੇ ਉਨ੍ਹਾਂ ਦੀ ਇਸ ਅਪੀਲ 'ਤੇ ਅਮਲ ਕਰਨ ਲਈ ਸਹਿਯੋਗ ਦੇਣ ਦਾ ਵਾਅਦਾ ਕੀਤਾ ਹੈ। ਪਟੇਲ ਨੇ ਕਿਹਾ,''ਵੀ.ਕੇ. ਸਿੰਘ ਨੇ ਕਿਹਾ ਹੈ ਕਿ ਅਟਲਾਂਟਾ ਵਿਚ ਅਜਿਹੀ ਸੇਵਾ ਸ਼ੁਰੂ ਕਰਨ ਦਾ ਸੁਝਾਅ ਵਧੀਆ ਹੈ ਜੋ ਇਸ ਦਾ ਹੱਕਦਾਰ ਹੈ। ਉਨ੍ਹਾਂ ਨੇ ਇਸ 'ਤੇ ਕੰਮ ਕਰਨ ਦਾ ਵਾਅਦਾ ਕੀਤਾ।'' ਇੱਥੇ ਦੱਸ ਦਈਏ ਕਿ ਇਹ ਸੰਗਠਨ 2 ਲੱਖ ਪ੍ਰਵਾਸੀ ਭਾਰਤੀਆਂ ਦੀ ਨੁਮਾਇੰਦਗੀ ਕਰਦਾ ਹੈ।


Related News