ਭਾਰਤੀ ਰਾਜਦੂਤ ਨੇ ਚੀਨੀ ਅਧਿਕਾਰੀ ਨਾਲ ਕੀਤੀ ਮੁਲਾਕਾਤ

Thursday, Jan 04, 2018 - 06:58 PM (IST)

ਭਾਰਤੀ ਰਾਜਦੂਤ ਨੇ ਚੀਨੀ ਅਧਿਕਾਰੀ ਨਾਲ ਕੀਤੀ ਮੁਲਾਕਾਤ

ਬੀਜਿੰਗ (ਭਾਸ਼ਾ)- ਡੋਕਲਾਮ ਤਣਾਅ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਸਬੰਧ ਸੁਧਾਰਣ ਦੀਆਂ ਕੋਸ਼ਿਸ਼ਾਂ ਦਰਮਿਆਨ ਚੀਨ ’ਚ ਭਾਰਤ ਦੇ ਰਾਜਦੂਤ ਗੌਤਮ ਬੰਬਾਵਲੇ ਨੇ ਅੱਜ ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਕੌਮਾਂਤਰੀ ਵਿਭਾਗ ਦੇ ਉਪ ਮੰਤਰੀ ਗੁਓ ਯੇਝੋਉ ਨਾਲ ਮੁਲਾਕਾਤ ਕੀਤੀ। ਗੁਓ ਕਮਿਊਨਿਸਟ ਪਾਰਟੀ ਆਫ ਚਾਈਨਾ (ਸੀ.ਪੀ.ਸੀ.) ਦੇ ਕੌਮਾਂਤਰੀ ਵਿਭਾਗ ਦੇ ਸੀਨੀਅਰ ਉਪ ਮੰਤਰੀ ਹਨ। ਇਹ ਵਿਭਾਗ ਚੀਨ ਦੇ ਵਿਦੇਸ਼ ਸਬੰਧਾਂ ਨਾਲ ਸਬੰਧਿਤ ਨੀਤੀ ਬਣਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਮੁਲਾਕਾਤ ਦਾ ਵੇਰਵਾ ਤੁਰੰਤ ਮੁਹੱਈਆ ਨਹੀਂ ਹੋ ਸਕਿਆ। ਬੰਬਾਵਾਲੇ ਇਕ ਤਜ਼ਰਬੇਕਾਰ ਰਾਜਨੀਤਕ ਹੈ, ਜਿਨ੍ਹਾਂ ਨੇ ਪਿਛਲੇ ਮਹੀਨੇ ਚੀਨ ਵਿਚ ਭਾਰਤ ਦੇ ਰਾਜਦੂਤ ਦੇ ਰੂਪ ਵਿਚ ਕਾਰਭਾਰ ਸੰਭਾਲਿਆ ਸੀ। ਹਾਲ ਤੱਕ ਉਹ ਪਾਕਿਸਤਾਨ ਵਿਚ ਹਾਈ ਕਮਿਸ਼ਨਰ ਸਨ।


Related News