ਭਾਰਤ ਨੇ ਅੱਤਵਾਦ ਵਿਰੋਧੀ ਸੰਯੁਕਤ ਰਾਸ਼ਟਰ ਦਫਤਰ ਦੀ ਸਥਾਪਨਾ ਦਾ ਕੀਤਾ ਸਵਾਗਤ
Friday, Jun 16, 2017 - 04:09 AM (IST)

ਸੰਯੁਕਤ ਰਾਸ਼ਟਰ — ਭਾਰਤ ਨੇ ਅੱਤਵਾਦ ਵਿਰੋਧੀ ਲੜਾਈ 'ਚ ਸੰਯੁਕਤ ਰਾਸ਼ਟਰ ਦੇ ਨਵੇਂ ਦਫਤਰ ਦੀ ਸਥਾਪਨਾ ਦਾ ਸਵਾਗਤ ਕੀਤਾ ਹੈ। ਸੰਯੁਕਤ ਰਾਸ਼ਟਰ ਨੇ ਅੱਤਵਾਦ ਵਿਰੋਧੀ ਸੰਯੁਕਤ ਰਾਸ਼ਟਰ ਦਫਤਰ ਦੀ ਸਥਾਪਨਾ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸੰਯੁਕਤ ਰਾਸ਼ਟਰ ਸਕੱਤਰ ਏਂਤੋਨੀਓ ਗੁਤੇਰੇਸ ਨੇ ਉਮੀਦ ਜਤਾਈ ਕਿ ਇਸ ਇਕਾਈ ਦੀ ਸਥਾਨਾ ਸੰਘਰਸ਼ ਨੂੰ ਰੋਕਣ, ਸ਼ਾਂਤੀ ਅਤੇ ਵਿਕਾਸ ਨੂੰ ਵਾਧਾ ਦੇਣ 'ਚ ਯੋਦਗਾਨ ਦੇਵੇਗੀ। ਭਾਰਤ ਦੇ ਸਥਾਈ ਨੁਮਾਇੰਦੇ ਸਇਦ ਅਕਬਰੂਦੀਨ ਨੇ ਕਿਹਾ ਕਿ ਇਸ ਮੁੱਦੇ 'ਤੇ ਮਹਾਸਭਾ ਵੱਲੋਂ ਚੁੱਕਿਆ ਗਿਆ ਵਫਦ ਵਾਲਾ ਕਦਮ ਉਸ ਮਹੱਤਵ ਨੂੰ ਦਰਸ਼ਾਉਦਾ ਹੈ ਜਿਹੜਾ ਮੈਂਬਰ ਰਾਸ਼ਟਰ ਅੱਤਵਾਦ 'ਤੇ ਸਮੂਹਿਕ ਕਾਰਵਾਈ ਨੂੰ ਦਿੰਦੇ ਹਨ। ਉਨ੍ਹਾਂ ਨੇ ਕਿਹਾ, ''ਭਾਰਤ ਦਾ ਮੰਨਣਾ ਹੈ ਕਿ ਅੱਤਵਾਦ ਵਿਰੋਧੀ ਦਫਤਰ ਦੀ ਸਥਾਪਨਾ ਸੰਯੁਕਤ ਰਾਸ਼ਟਰ ਦੇ ਅੱਤਵਾਦ ਵਿਰੋਧੀ ਯਤਨਾਂ ਨੂੰ ਵਧਾਉਣ ਦੇ ਸਾਡੇ ਯਤਨਾਂ 'ਚ ਪਹਿਲਾਂ ਕਦਮ ਹੈ।