ਕੈਨੇਡਾ 'ਚ ਸਿੱਖ ਵਿਦਿਆਰਥੀ 'ਤੇ ਹੋਏ ਹਮਲੇ ਦੀ ਭਾਰਤ ਵੱਲੋਂ ਸਖ਼ਤ ਨਿੰਦਾ, ਤੁਰੰਤ ਕਾਰਵਾਈ ਦੀ ਕੀਤੀ ਮੰਗ

Saturday, Sep 16, 2023 - 11:34 AM (IST)

ਕੈਨੇਡਾ 'ਚ ਸਿੱਖ ਵਿਦਿਆਰਥੀ 'ਤੇ ਹੋਏ ਹਮਲੇ ਦੀ ਭਾਰਤ ਵੱਲੋਂ ਸਖ਼ਤ ਨਿੰਦਾ, ਤੁਰੰਤ ਕਾਰਵਾਈ ਦੀ ਕੀਤੀ ਮੰਗ

ਓਟਾਵਾ (ਏਜੰਸੀ) : ਵੈਨਕੂਵਰ ਵਿੱਚ ਭਾਰਤੀ ਕੌਂਸਲੇਟ ਜਨਰਲ ਨੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਇੱਕ ਸਿੱਖ ਵਿਦਿਆਰਥੀ 'ਤੇ ਹੋਏ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਦੋਸ਼ੀਆਂ ਵਿਰੁੱਧ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਦੱਸ ਦੇਈਏ ਕਿ 17 ਸਾਲਾ ਸਿੱਖ ਵਿਦਿਆਰਥੀ ਨਾਲ 11 ਸਤੰਬਰ ਨੂੰ ਘਰ ਜਾਂਦੇ ਸਮੇਂ ਇੱਕ ਪਬਲਿਕ ਟਰਾਂਜ਼ਿਟ ਬੱਸ ਤੋਂ ਬਾਹਰ ਨਿਕਲਣ ਤੋਂ ਬਾਅਦ ਦੂਜੇ ਵਿਦਿਆਰਥੀ ਵੱਲੋਂ ਕੁੱਟਮਾਰ ਅਤੇ ਉਸ ਦੇ ਮਿਰਚ ਸਪਰੇਅ ਕੀਤੀ ਗਈ ਸੀ। ਰਾਇਲ ਕੈਨੇਡੀਅਨ ਮਾਊਂਟਿਡ ਪੁਲਸ ਦੇ ਇੱਕ ਬਿਆਨ ਅਨੁਸਾਰ 17 ਸਾਲਾ ਸਿੱਖ ਵਿਦਿਆਰਥੀ ਨਾਲ 11 ਸਤੰਬਰ ਨੂੰ ਘਰ ਜਾਂਦੇ ਸਮੇਂ ਇੱਕ ਪਬਲਿਕ ਟਰਾਂਜ਼ਿਟ ਬੱਸ ਤੋਂ ਬਾਹਰ ਨਿਕਲਣ ਤੋਂ ਬਾਅਦ ਦੂਜੇ ਵਿਦਿਆਰਥੀ ਵੱਲੋਂ ਕੁੱਟਮਾਰ ਅਤੇ ਉਸ ਦੇ ਮਿਰਚ ਸਪਰੇਅ ਕੀਤੀ ਗਈ ਸੀ। ਇਹ ਘਟਨਾ ਬ੍ਰਿਟਿਸ਼ ਕੋਲੰਬੀਆ ਵਿਚ ਰਟਲੈਂਡ ਰੋਡ ਸਾਊਥ ਅਤੇ ਰੌਬਸਨ ਰੋਡ ਈਸਟ ਦੇ ਚੌਰਾਹੇ 'ਤੇ ਵਾਪਰੀ ਸੀ।

ਇਹ ਵੀ ਪੜ੍ਹੋ: ਕੈਨੇਡਾ 'ਚ 17 ਸਾਲਾ ਸਿੱਖ ਵਿਦਿਆਰਥੀ 'ਤੇ ਹਮਲਾ, ਕੁੱਟਮਾਰ ਮਗਰੋਂ ਕੀਤੀ ਮਿਰਚ ਸਪਰੇਅ

PunjabKesari

ਵੈਨਕੂਵਰ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ਐਕਸ 'ਤੇ ਇਕ ਪੋਸਟ ਵਿਚ ਕਿਹਾ, "@cgivancouver ਕੇਲੋਨਾ ਵਿੱਚ ਇੱਕ ਭਾਰਤੀ ਵਿਦਿਆਰਥੀ 'ਤੇ ਹੋਏ ਹਮਲੇ ਦੀ ਸਖ਼ਤ ਨਿੰਦਾ ਕਰਦਾ ਹੈ ਅਤੇ ਕੈਨੇਡੀਅਨ ਅਧਿਕਾਰੀਆਂ ਨੂੰ ਘਟਨਾ ਦੀ ਜਾਂਚ ਕਰਨ ਅਤੇ ਦੋਸ਼ੀਆਂ ਵਿਰੁੱਧ ਤੁਰੰਤ ਕਾਰਵਾਈ ਕਰਨ ਦੀ ਬੇਨਤੀ ਕਰਦਾ ਹੈ।" ਰਾਇਲ ਕੈਨੇਡੀਅਨ ਮਾਉਂਟਿਡ ਪੁਲਸ ਨੇ ਇੱਕ ਬਿਆਨ ਵਿੱਚ ਕਿਹਾ, "11 ਸਤੰਬਰ 2023 ਨੂੰ, ਸ਼ਾਮ 4:00 ਵਜੇ ਤੋਂ ਠੀਕ ਪਹਿਲਾਂ, ਕੇਲੋਨਾ ਆਰ.ਸੀ.ਐੱਮ.ਪੀ. ਨੂੰ ਰਟਲੈਂਡ ਰੋਡ ਸਾਊਥ ਅਤੇਰੌਬਸਨ ਰੋਡ ਈਸਟ ਦੇ ਚੌਰਾਹੇ 'ਤੇ ਇੱਕ ਮਿਰਚ ਸਪਰੇਅ ਦੀ ਘਟਨਾ ਸਬੰਧੀ ਮੌਕੇ 'ਤੇ ਭੇਜਿਆ ਗਿਆ ਸੀ। ਅਧਿਕਾਰੀਆਂ ਨੇ ਨਿਰਧਾਰਤ ਕੀਤਾ ਕਿ 17 ਸਾਲਾ ਸਿੱਖ ਵਿਦਿਆਰਥੀ 'ਤੇ ਘਰ ਜਾਂਦੇ ਸਮੇਂ ਇੱਕ ਪਬਲਿਕ ਟਰਾਂਜ਼ਿਟ ਬੱਸ ਤੋਂ ਬਾਹਰ ਨਿਕਲਣ ਤੋਂ ਬਾਅਦ ਕਿਸੇ ਹੋਰ ਨੌਜਵਾਨ ਵੱਲੋਂ ਹਮਲਾ ਅਤੇ ਮਿਰਚ ਸਪਰੇਅ ਕੀਤੀ ਗਈ ਸੀ।"

ਇਹ ਵੀ ਪੜ੍ਹੋ: ਗੁਆਂਢੀ ਮੁਲਕ 'ਚ ਰਾਤੋ-ਰਾਤ ਆਮ ਜਨਤਾ ਨੂੰ ਵੱਡਾ ਝਟਕਾ, 333 ਰੁਪਏ ਲਿਟਰ ਹੋਇਆ ਪੈਟਰੋਲ

ਇਸ ਵਿੱਚ ਕਿਹਾ ਗਿਆ ਹੈ ਕਿ ਮਿਰਚ ਸਪਰੇਅ ਦੀ ਘਟਨਾ ਤੋਂ ਪਹਿਲਾਂ ਬੱਸ ਵਿੱਚ ਝਗੜਾ ਹੋਇਆ ਸੀ, ਜਿਸ ਦੇ ਨਤੀਜੇ ਵਜੋਂ ਇਸ ਵਿਚ ਸ਼ਾਮਲ ਲੋਕਾਂ ਨੂੰ ਬੱਸ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਸੀ। ਪੁਲਸ ਨੇ ਕਿਹਾ ਕਿ ਕਈ ਗਵਾਹਾਂ ਦੇ ਬਿਆਨ ਲਏ ਗਏ ਹਨ ਅਤੇ ਸ਼ੱਕੀ ਮੁੰਡੇ ਦੀ ਪਛਾਣ ਕਰ ਲਈ ਗਈ ਹੈ। ਬਿਆਨ ਦੇ ਅਨੁਸਾਰ, ਜਾਂਚਕਰਤਾ ਅਜੇ ਵੀ ਸੀ.ਸੀ.ਟੀ.ਵੀ. ਸਬੂਤ ਅਤੇ ਅਪਰਾਧ ਦੇ ਪਿੱਛੇ ਦਾ ਕਾਰਨ ਦਾ ਪਤਾ ਲਗਾਉਣ ਲਈ ਕਦਮ ਚੁੱਕਣ ਸਮੇਤ ਹੋਰ ਸੰਬੰਧਿਤ ਜਾਣਕਾਰੀ ਇਕੱਠੀ ਕਰ ਰਹੇ ਹਨ। 

ਇਹ ਵੀ ਪੜ੍ਹੋ: ਬ੍ਰਿਟੇਨ 'ਚ 70 ਸਾਲ ਤੋਂ ਵੱਧ ਦੀ ਜੇਲ੍ਹ ਦੀ ਸਜ਼ਾ ਪਾਉਣ ਵਾਲਿਆਂ 'ਚ ਵਧੇੇਰੇ ਭਾਰਤੀ ਪੁਰਸ਼ ਤੇ ਔਰਤਾਂ ਸ਼ਾਮਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News