ਭਾਰਤ ਤੋਂ ਗਈ ਸਿੱਖ ਸੰਗਤ ਨੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਟੇਕਿਆ ਮੱਥਾ

Wednesday, Apr 21, 2021 - 09:10 AM (IST)

ਭਾਰਤ ਤੋਂ ਗਈ ਸਿੱਖ ਸੰਗਤ ਨੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਟੇਕਿਆ ਮੱਥਾ

ਗੁਰਦਾਸਪੁਰ/ਪਾਕਿਸਤਾਨ (ਜ.ਬ.) - ਪਾਕਿਸਤਾਨ ਦੇ ਜ਼ਿਲ੍ਹਾ ਸ਼ਕਰਗੜ੍ਹ ਦੀ ਤਹਿਸੀਲ ਨਾਰੋਵਾਲ ਦੇ ਕਸਬਾ ਕਰਤਾਰਪੁਰ ਵਿਚ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਭਾਰਤ ਤੋਂ ਗਈ 818 ਸਿੱਖ ਸੰਗਤ, ਜੋ 332ਵਾਂ ਵਿਸਾਖੀ ਮੇਲਾ ਮਨਾਉਣ ਲਈ ਪਾਕਿਸਤਾਨ ਆਈ ਸੀ, ਨੇ ਬੀਤੇ ਦਿਨੀਂ ਮੱਥਾ ਟੇਕਿਆ। ਉਨ੍ਹਾਂ ਨਾਲ ਦੁਬਈ, ਕੈਨੇਡਾ ਅਤੇ ਅਮਰੀਕਾ ਤੋਂ ਆਈ ਸਿੱਖ ਸੰਗਤ ਵੀ ਸੀ। ਇਨ੍ਹਾਂ ਦਾ ਪਾਕਿਸਤਾਨ ਵਕਫ਼ ਬੋਰਡ ਦੇ ਅਹੁਦੇਦਾਰ ਨੇ ਸਵਾਗਤ ਕੀਤਾ।

ਇਹ ਵੀ ਪੜ੍ਹੋ : ਬ੍ਰਿਟੇਨ: ਖ਼ੁਦ ਨੂੰ ਭਗਵਾਨ ਦਾ ਅਵਤਾਰ ਦੱਸਣ ਵਾਲੇ ਭਾਰਤੀ ਢੋਂਗੀ ਬਾਬੇ ਦੀ ਖੁੱਲ੍ਹੀ ਪੋਲ, ਲੱਗਾ ਜਬਰ ਜ਼ਿਨਾਹ ਦਾ ਦੋਸ਼

ਸਰਹੱਦ ਪਾਰ ਸੂਤਰਾਂ ਅਨੁਸਾਰ ਸਿੱਖ ਸੰਗਤ ਇਨ੍ਹਾਂ ਧਾਰਮਿਕ ਸਥਾਨਾਂ ਤੋਂ ਇਲਾਵਾ ਬਾਬਾ ਗੁਰੂ ਨਾਨਕ ਦਾ ਖੂਹ, ਮਿਸਲੇ ਸਾਹਿਬ, ਲਾਇਬ੍ਰੇਰੀ ਅਤੇ ਮਿਊਜ਼ੀਅਮ ’ਚ ਵੀ ਗਈ। ਇਨ੍ਹਾਂ ਸੰਗਤਾਂ ਨੂੰ ਪਾਕਿਸਤਾਨ ਵਕਫ਼ ਬੋਰਡ ਵੱਲੋਂ ਕਈ ਤਰ੍ਹਾਂ ਦੇ ਪਕਵਾਨ ਪਰੋਸੇ ਗਏ, ਉਸ ਦੇ ਬਾਅਦ ਇਹ ਭਾਰਤੀ ਕਸਬਾ ਡੇਰਾ ਬਾਬਾ ਨਾਨਕ ਦੇ ਸਾਹਮਣੇ ‘ਨੋ ਮੈਨ ਲੈਂਡ’ ਤੱਕ ਬੈਟਰੀ ਨਾਲ ਚੱਲਣ ਵਾਲੇ ਥ੍ਰੀ ਵ੍ਹੀਲਰ ’ਤੇ ਆਏ ਅਤੇ ਉਥੋਂ ਉਨ੍ਹਾਂ ਨੇ ਡੇਰਾ ਬਾਬਾ ਨਾਨਕ ਸਥਿਤ ਗੁਰਦੁਆਰਾ ਸਾਹਿਬ ਲਈ ਮੱਥਾ ਟੇਕਿਆ ਅਤੇ ਕਰਤਾਰਪੁਰ ਲਾਂਘਾ ਫਿਰ ਜਲਦੀ ਖੋਲ੍ਹੇ ਜਾਣ ਦੀ ਅਰਦਾਸ ਕੀਤੀ। ਸੂਤਰਾਂ ਅਨੁਸਾਰ ਪਾਕਿਸਤਾਨ ਸਰਕਾਰ ਨੇ ਇਨ੍ਹਾਂ ਸੰਗਤਾਂ ਦੀ ਸੁਰੱਖਿਆ ਲਈ ਜ਼ੋਰਦਾਰ ਸੁਰੱਖਿਆ ਪ੍ਰਬੰਧ ਕਰ ਰੱਖੇ ਸਨ।

ਇਹ ਵੀ ਪੜ੍ਹੋ : ਕੈਨੇਡਾ ਪੁਲਸ ਨੇ ਕੀਤਾ ਅੰਤਰ-ਰਾਸ਼ਟਰੀ ਡਰੱਗ ਰੈਕੇਟ ਦਾ ਪਰਦਾਫਾਸ਼, ਵੱਡੀ ਗਿਣਤੀ 'ਚ ਪੰਜਾਬੀ ਗ੍ਰਿਫ਼ਤਾਰ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News