ਭਾਰਤ ਨੇ ਪਾਪੂਆ ਨਿਊ ਗਿਨੀ ਨੂੰ ਦਿੱਤੀ 12 ਹੀਮੋ-ਡਾਇਲਿਸਿਸ ਮਸ਼ੀਨਾਂ

Friday, Oct 18, 2024 - 03:15 PM (IST)

ਭਾਰਤ ਨੇ ਪਾਪੂਆ ਨਿਊ ਗਿਨੀ ਨੂੰ ਦਿੱਤੀ 12 ਹੀਮੋ-ਡਾਇਲਿਸਿਸ ਮਸ਼ੀਨਾਂ

ਨਵੀਂ ਦਿੱਲੀ (ਏਜੰਸੀ)- ਭਾਰਤ ਨੇ ਪ੍ਰਸ਼ਾਂਤ ਮਹਾਸਾਗਰ ਵਿੱਚ ਇੱਕ ਟਾਪੂ ਸਮੂਹ ਵਿਚ ਸਥਿਤ ਪਾਪੂਆ ਨਿਊ ਗਿਨੀ ਨੂੰ ਪੋਰਟੇਬਲ ਆਰਓ ਯੂਨਿਟਾਂ ਵਾਲੀਆਂ 12 ਹੀਮੋ-ਡਾਇਲਿਸਿਸ ਮਸ਼ੀਨਾਂ ਪ੍ਰਦਾਨ ਕੀਤੀਆਂ ਹਨ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ 'ਐਕਸ' 'ਤੇ ਆਪਣੀ ਇਕ ਪੋਸਟ 'ਚ ਲਿਖਿਆ ਹੈ ਕਿ ਭਾਰਤ ਪ੍ਰਸ਼ਾਂਤ ਟਾਪੂ ਪਰਿਵਾਰ ਦੇ ਨਾਲ ਖੜ੍ਹਾ ਹੈ।

ਇਹ ਵੀ ਪੜ੍ਹੋ: ਟਰੰਪ ਨੇ ਭੀੜ ਦੇ ਸਾਹਮਣੇ ਲਾਏ ਠੁਮਕੇ; ਸੰਗੀਤ ਸਮਾਰੋਹ 'ਚ ਬਦਲੀ ਚੋਣ ਰੈਲੀ (ਵੇਖੇ ਵੀਡੀਓ)

PunjabKesari

ਤੀਜੇ FIPIC ਸੰਮੇਲਨ ਵਿੱਚ ਕੀਤੀ ਗਈ ਭਾਰਤ ਦੀ ਵਚਨਬੱਧਤਾ ਨੂੰ ਪੂਰਾ ਕਰਦੇ ਹੋਏ, ਪੋਰਟੇਬਲ RO ਯੂਨਿਟਾਂ ਵਾਲੀਆਂ 12 ਹੀਮੋ-ਡਾਇਲਿਸਿਸ ਮਸ਼ੀਨਾਂ ਦੀ ਪਹਿਲੀ ਖੇਪ ਗੁਜਰਾਤ ਦੇ ਪਿਪਾਵਾਵ ਬੰਦਰਗਾਹ ਤੋਂ ਪਾਪੂਆ ਨਿਊ ਗਿਨੀ ਦੀ ਰਾਜਧਾਨੀ ਪੋਰਟ ਮੋਰੇਸਬੀ ਲਈ ਰਵਾਨਾ ਹੋਈ। ਜਾਇਸਵਾਲ ਨੇ ਕਿਹਾ ਕਿ ਭਾਰਤ ਦੀ ਇਹ ਸਹਾਇਤਾ ਪਾਪੂਆ ਨਿਊ ਗਿਨੀ ਦੀ ਸਿਹਤ ਸੰਭਾਲ ਪ੍ਰਣਾਲੀ ਨੂੰ ਮਜ਼ਬੂਤ ​​ਕਰਨ ਵਿੱਚ ਮਦਦ ਕਰੇਗੀ।

ਇਹ ਵੀ ਪੜ੍ਹੋ: ਕੀ ਸੁਧਰ ਜਾਣਗੇ ਭਾਰਤ-ਪਾਕਿ ਸਬੰਧ; ਬੋਲੇ ਨਵਾਜ਼ ਸ਼ਰੀਫ - ਅਤੀਤ ਨੂੰ ਭੁੱਲ ਕੇ ਅੱਗੇ ਵਧਣਾ ਚਾਹੀਦਾ ਹੈ...

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News