UNHRC 'ਚ ਪਾਕਿਸਤਾਨ ਨੂੰ ਭਾਰਤ ਦਾ ਜਵਾਬ, ਕਿਹਾ-ਕਸ਼ਮੀਰ ਸਾਡਾ ਅੰਦਰੂਨੀ ਮਾਮਲਾ

09/10/2019 8:08:06 PM

ਜੇਨੇਵਾ (ਏਜੰਸੀ)- ਜੰਮੂ-ਕਸ਼ਮੀਰ ਨੂੰ ਲੈ ਕੇ ਭਾਰਤ ਨੇ UNHRC 'ਚ ਪਾਕਿਸਤਾਨ ਨੂੰ ਮੂੰਹਤੋੜ ਜਵਾਬ ਦਿੱਤਾ ਹੈ। ਭਾਰਤ ਨੇ ਕਿਹਾ ਕਿ ਪਾਕਿਸਤਾਨ ਝੂਠ ਦੀ ਫੈਕਟਰੀ ਚਲਾ ਰਿਹਾ ਹੈ। ਕਸ਼ਮੀਰ 'ਤੇ ਲਿਆ ਗਿਆ ਫੈਸਲਾ 'ਤੇ ਬੋਲਦਿਆਂ ਭਾਰਤੀ ਵਫਦ ਨੇ ਪੁਰਜ਼ੋਰ ਸ਼ਬਦਾਂ ਵਿਚ ਕਿਹਾ ਕਿ ਇਹ ਭਾਰਤ ਦਾ ਅੰਦਰੂਨੀ ਮਾਮਲਾ ਹੈ। ਕਸ਼ਮੀਰ 'ਤੇ ਪਾਕਿਸਤਾਨ ਵਲੋਂ ਝੂਠ ਫੈਲਾਇਆ ਜਾ ਰਿਹਾ ਹੈ, ਜੋ ਕਿ ਸਮੇਂ-ਸਮੇਂ 'ਤੇ ਬੇਨਕਾਬ ਵੀ ਹੁੰਦਾ ਰਿਹਾ ਹੈ। ਕਸ਼ਮੀਰ ਵਿਚ ਹਾਲਾਤ ਹੌਲੀ-ਹੌਲੀ ਆਮ ਹੋ ਰਹੇ ਹਨ। ਭਾਰਤ ਨੇ ਪਾਕਿਸਤਾਨ ਨੂੰ ਲਲਕਾਰਦੇ ਹੋਏ ਕਿਹਾ ਕਿ ਮਨੁੱਖੀ ਅਧਿਕਾਰ 'ਤੇ ਪਾਕਿਸਤਾਨ ਸਾਨੂੰ ਪਾਠ ਨਾ ਪੜ੍ਹਾਵੇ।

ਯੂ.ਐਨ. ਵਿਚ ਭਾਰਤ ਨੇ ਪਾਕਿਸਤਾਨ ਨੂੰ ਕਿਹਾ ਕਿ ਉਸ 'ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਦੋਸ਼ ਬਿਲਕੁਲ ਗਲਤ ਹਨ। ਭਾਰਤ ਦੇ ਯੂ.ਐਨ.ਐਚ.ਆਰ.ਸੀ. ਵਿਚ ਵਫਦ ਨੇ ਕਿਹਾ ਕਿ ਪਾਕਿਸਤਾਨ ਅੱਤਵਾਦੀਆਂ ਨੂੰ ਪਨਾਹ ਦਿੰਦਾ ਹੈ। ਕਸ਼ਮੀਰ ਵਿਚ ਹਾਲਾਤ ਹੌਲੀ-ਹੌਲੀ ਆਮ ਹੁੰਦੇ ਜਾ ਰਹੇ ਹਨ। ਪਾਬੰਦੀਆਂ ਹੌਲੀ-ਹੌਲੀ ਖਤਮ ਕੀਤੀਆਂ ਜਾ ਰਹੀਆਂ ਹਨ। ਕਸ਼ਮੀਰ ਪੂਰੀ ਤਰ੍ਹਾਂ ਨਾਲ ਭਾਰਤ ਦਾ ਅੰਦਰੂਨੀ ਮਾਮਲਾ ਹੈ, ਜਿਸ ਨੂੰ ਪਾਕਿਸਤਾਨ ਵਲੋਂ ਭਖਾਉਣ ਲਈ ਲਗਾਤਾਰ ਅੱਤਵਾਦ ਨੂੰ ਹੱਲਾਸ਼ੇਰੀ ਦੇ ਰਿਹਾ ਹੈ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਹੀ ਪਾਕਿਸਤਾਨ ਦੇ ਸਾਬਕਾ ਰਾਜਦੂਤ ਵਲੋਂ ਕਸ਼ਮੀਰ ਨੂੰ ਲੈ ਕੇ ਇਕ ਟਵੀਟ ਕੀਤਾ ਗਿਆ ਸੀ, ਜਿਸ ਵਿਚ ਉਨ੍ਹਾਂ ਨੇ ਇਕ ਪੋਰਨ ਸਟਾਰ ਨੂੰ ਕਸ਼ਮੀਰੀ ਦੱਸ ਕੇ ਟਵੀਟ ਕੀਤਾ ਗਿਆ ਸੀ ਪਰ ਬਾਅਦ ਵਿਚ ਇਸ ਗੱਲ ਦਾ ਖੁਲਾਸਾ ਹੋ ਗਿਆ ਸੀ ਕਿ ਉਹ ਵਿਅਕਤੀ ਕਸ਼ਮੀਰੀ ਨਹੀਂ ਹੈ ਅਤੇ ਅਜੇ ਜਿਉਂਦਾ ਹੈ। ਇਸ ਤੋਂ ਬਾਅਦ ਅਬਦੁਲ ਬਾਸਿਤ ਦਾ ਸੋਸ਼ਲ ਮੀਡੀਆ 'ਤੇ ਕਾਫੀ ਮਖੌਲ ਉਡਾਇਆ ਗਿਆ ਸੀ। 


Sunny Mehra

Content Editor

Related News