ਪੱਛਮੀ ਨਦੀ ਪ੍ਰਾਜੈਕਟ ''ਤੇ ਪਾਕਿਸਤਾਨ ਨੂੰ ਹੋਰ ਅੰਕੜੇ ਉਪਲੱਬਧ ਕਰਵਾਏ ਭਾਰਤ

Friday, Mar 04, 2022 - 12:56 PM (IST)

ਪੱਛਮੀ ਨਦੀ ਪ੍ਰਾਜੈਕਟ ''ਤੇ ਪਾਕਿਸਤਾਨ ਨੂੰ ਹੋਰ ਅੰਕੜੇ ਉਪਲੱਬਧ ਕਰਵਾਏ ਭਾਰਤ

ਇਸਲਾਮਾਬਾਦ- ਸਿੰਧੂ ਜਲ ਸਥਾਈ ਕਮਿਸ਼ਨ (ਪੀ.ਸੀ.ਆਈ.ਡਬਲਿਊ) ਦੇ ਤਹਿਤ ਭਾਰਤ-ਪਾਕਿਸਤਾਨ ਦੇ ਅਧਿਕਾਰੀਆਂ ਦੇ ਵਿਚਾਲੇ ਸਾਲਾਨਾ ਮੀਟਿੰਗ ਦੇ ਦੌਰਾਨ ਭਾਰਤ ਨੇ ਵੱਖ-ਵੱਖ ਪੱਛਮੀ ਪਨਬਿਜਲੀ ਪ੍ਰਾਜੈਕਟਾਂ 'ਤੇ ਪਾਕਿਸਤਾਨ ਨੂੰ ਅੰਕੜੇ ਉਪਲੱਬਧ ਕਰਵਾਉਣ 'ਤੇ ਸਹਿਮਤੀ ਜਤਾਈ ਹੈ। ਮੀਡੀਆ 'ਚ ਵੀਰਵਾਰ ਨੂੰ ਇਸ ਸਬੰਧ 'ਚ ਸੂਚਨਾ ਆਈ ਹੈ। ਪੀ.ਸੀ.ਆਈ.ਡਬਲਿਊ ਦੇ ਦੋ ਕਮਿਸ਼ਨਰਸ ਨੇ ਤਿੰਨ ਦਿਨੀਂ ਬੈਠਕ 'ਚ ਏਜੰਡਿਆਂ 'ਚ ਸ਼ਾਮਲ ਸਾਰੇ ਵਿਸ਼ਿਆਂ 'ਤੇ ਚਰਚਾ ਪੂਰੀ ਕਰ ਲਈ। 
ਗੱਲਬਾਤ ਬਹੁਤ ਦੋਸਤਾਨਾ ਵਾਤਾਵਰਣ 'ਚ ਹੋਈ ਅਤੇ ਇਸ ਮਹੱਤਵਪੂਰਨ ਚਰਚਾ 'ਚ ਸਿੱਟਾ 'ਤੇ ਘੋਸ਼ਣਾ ਵੀਰਵਾਰ ਨੂੰ ਹੋਣ ਦੀ ਸੰਭਾਵਨਾ ਹੈ। ਡਾਨ ਅਖਬਾਰ ਦੇ ਅਨੁਸਾਰ ਪਾਕਿਸਤਾਨ ਨੇ ਕੁਲਾਂ ਰਾਮਵਾੜੀ, ਫੇਬ-2, ਤਮਾਸ਼ਾ ਹਾਈਡਰੋ, ਬਾਲਟੀਕੁਲਾਂ, ਡਰਬੁਕ ਸ਼ਓਕ, ਨੁੰਮੁ ਚਿਲਿੰਗ, ਕਰਗਿਲ ਹੰਡਰਮੈਨ, ਫਗਲਾ ਅਤੇ ਮੰਡੀ ਐੱਚ.ਈ.ਪੀ. ਸਮੇਤ 10 ਪ੍ਰਾਜੈਕਟਾਂ 'ਤੇ ਇਤਰਾਜ਼ ਜਤਾਇਆ ਹੈ। ਅਖਬਾਰ ਅਨੁਸਾਰ ਪਾਕਿਸਤਾਨ ਨੇ ਜਿਨ੍ਹਾਂ 10 ਪ੍ਰਾਜੈਕਟਾਂ 'ਤੇ ਇਤਰਾਜ਼ ਜਤਾਇਆ ਹੈ ਉਸ 'ਚੋਂ ਨੌ ਛੋਟੇ ਬਿਜਲੀ ਪ੍ਰਾਜੈਕਟ ਦੇ ਤਹਿਤ 25 ਮੈਗਾਵਾਟ ਜਾਂ ਉਸ ਤੋਂ ਘੱਟ ਸਮਰੱਥਾ ਦੀ ਹਨ। 
ਖਬਰ ਮੁਤਾਬਕ ਇਨ੍ਹਾਂ ਛੋਟੇ ਪ੍ਰਾਜੈਕਟਾਂ 'ਤੇ ਭਾਰਤ ਨੇ ਕੁਝ ਅੰਕੜੇ ਉਪਲੱਬਧ ਕਰਵਾਏ ਹਨ ਪਰ ਤਕਨੀਕੀ ਅਤੇ ਹੋਰ ਕਾਰਨਾਂ ਨਾਲ ਉਹ ਪਾਕਿਸਤਾਨ ਨੂੰ ਸਵੀਕਾਰ ਨਹੀਂ ਹੈ। ਖਬਰ ਅਨੁਸਾਰ ਭਾਰਤੀ ਪੱਖ ਨੇ ਦੱਸਿਆ ਕਿ ਛੋਟੇ ਪ੍ਰਾਜੈਕਟਾਂ ਦੇ ਸਬੰਧ 'ਚ ਪ੍ਰਾਂਤਾਂ ਅਤੇ ਸੂਬੇ ਦੀਆਂ ਸਰਕਾਰਾਂ ਆਮ ਰੂਪ ਨਾਲ ਡਿਜ਼ਾਈਨ ਅਤੇ ਇੰਜੀਨੀਅਰਿੰਗ ਦੀ ਪੂਰੀ ਜਾਣਕਾਰੀ ਨਹੀਂ ਰੱਖ ਪਾਉਂਦੀਆਂ ਹਨ ਪਰ ਉਹ 1960 ਸਿੰਧੂ ਜਲ ਸੰਧੀ ਦੇ ਤਹਿਤ ਜ਼ਰੂਰੀ ਜਾਣਕਾਰੀ ਮੁਹੱਈਆਂ ਕਰਵਾਉਣ ਲਈ ਸਬੰਧਤ ਏਜੰਸੀਆਂ ਨਾਲ ਸੰਪਰਕ ਕਰਨਗੇ। ਖਬਰ ਅਨੁਸਾਰ ਪਾਕਿਸਤਾਨ ਨਾਲ ਜੁੜੇ 15-20 ਹੋਰ ਇਤਰਾਜ਼ ਭਾਰਤ ਦੇ ਸਾਹਮਣੇ ਚੁੱਕੇ ਹਨ।


author

Aarti dhillon

Content Editor

Related News