ਪਾਕਿਸਤਾਨ ਨੂੰ ਦੁਨੀਆ ਭਰ ''ਚ ਅੱਤਵਾਦ ਦਾ ਕੇਂਦਰ ਮੰਨਿਆ ਜਾਂਦਾ ਹੈ : ਭਾਰਤ

09/23/2020 4:16:54 PM

ਸੰਯੁਕਤ ਰਾਸ਼ਟਰ- ਭਾਰਤ ਨੇ ਪਾਕਿਸਤਾਨ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜੇਕਰ ਸੰਯੁਕਤ ਰਾਸ਼ਟਰ 'ਚ ਕੋਈ 'ਅਧੂਰਾ ਏਜੰਡਾ' ਹੈ ਤਾਂ ਉਹ ਹੈ ਅੱਤਵਾਦ ਨਾਲ ਅਤੇ ਅਜਿਹੇ ਦੇਸ਼ ਨਾਲ ਨਜਿੱਠਣਾ ਜਿਸ ਨੂੰ ਗਲੋਬਲ ਪੱਧਰ 'ਤੇ ਅੱਤਵਾਦ ਦਾ ਕੇਂਦਰ ਮੰਨਿਆ ਜਾਂਦਾ ਹੈ, ਜੋ ਅੱਤਵਾਦੀਆਂ ਨੂੰ ਆਸਰਾ ਅਤੇ ਸਿਖਲਾਈ ਦਿੰਦਾ ਹੈ ਅਤੇ ਉਨ੍ਹਾਂ ਨੂੰ ਸ਼ਹੀਦ ਦੱਸ ਕੇ ਉਨ੍ਹਾਂ ਦੀ ਸ਼ਲਾਘਾ ਕਰਦਾ ਹੈ। ਪ੍ਰਤੀਕਿਰਿਆ ਦੇਣ ਦੇ ਅਧਿਕਾਰ ਦੀ ਵਰਤੋਂ ਕਰਦੇ ਹੋਏ ਸੰਯੁਕਤ ਰਾਸ਼ਟਰ 'ਚ ਭਾਰਤ ਦੇ ਸਥਾਈ ਮਿਸ਼ਨ ਦੀ ਪਹਿਲੀ ਸਕੱਤਰ ਵਿਦਿਸ਼ਾ ਮੈਤਰਾ ਨੇ ਸੋਮਵਾਰ ਨੂੰ ਕਿਹਾ,''ਪਾਕਿਸਤਾਨ ਇਕ ਅਜਿਹਾ ਦੇਸ਼ ਹੈ, ਜਿਸ ਨੂੰ ਦੁਨੀਆ ਭਰ 'ਚ ਅੱਤਵਾਦ ਦਾ ਕੇਂਦਰ ਮੰਨਿਆ ਜਾਂਦਾ ਹੈ, ਜੋ ਅੱਤਵਾਦੀਆਂ ਨੂੰ ਪਨਾਹ ਅਤੇ ਸਿਖਲਾਈ ਦਿੰਦਾ ਹੈ ਅਤੇ ਉਨ੍ਹਾਂ ਨੂੰ ਸ਼ਹੀਦ ਦਾ ਦਰਜਾ ਦਿੰਦਾ ਹੈ। ਨਾਲ ਹੀ ਧਾਰਮਿਕ ਅਤੇ ਜਾਤੀ ਘੱਟ ਗਿਣਤੀਆਂ ਨੂੰ ਲਗਾਤਾਰ ਸਤਾ ਰਿਹਾ ਹੈ।''

ਮੈਤਰਾ ਦਾ ਇਸ਼ਾਰਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਦੇਸ਼ ਦੀ ਸੰਸਦ 'ਚ ਦਿੱਤੇ ਉਸ ਬਿਆਨ ਵੱਲ ਸੀ, ਜਿਸ 'ਚ ਉਨ੍ਹਾਂ ਨੇ ਅਲ-ਕਾਇਦਾ ਦੇ ਸਰਗਨਾ ਓਸਾਮਾ ਬਿਨ ਲਾਦੇ ਨੂੰ 'ਸ਼ਹੀਦ' ਦੱਸਿਆ ਸੀ। ਉਨ੍ਹਾਂ ਨੇ ਕਿਹਾ,''ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਬਾਰੇ ਕੀਤੇ ਗਏ ਮੰਦਭਾਗੀ ਸੰਦਰਭ ਨੂੰ ਅਸੀਂ ਖਾਰਜ ਕਰਦੇ ਹਾਂ, ਇਹ ਭਾਰਤ ਦਾ ਇਕ ਅਭਿੰਨ ਹਿੱਸਾ ਹੈ। ਜੇਕਰ ਸੰਯੁਕਤ ਰਾਸ਼ਟਰ 'ਚ ਕੋਈ ਅਧੂਰਾ ਏਜੰਸਾ ਹੈ ਤਾਂ ਉਹ ਅੱਤਵਾਦ ਦੇ ਖਤਰੇ ਨਾਲ ਨਜਿੱਠਣ ਦਾ ਹੈ।'' ਸੰਯੁਕਤ ਰਾਸ਼ਟਰ ਦੀ 75ਵੀਂ ਵਰ੍ਹੇਗੰਢ ਮੌਕੇ ਬੁਲਾਈ ਗਈ ਮਹਾਸਭਾ ਦੀ ਉੱਚ ਪੱਧਰੀ ਬੈਠਕ 'ਚ ਸੋਮਵਾਰ ਨੂੰ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਆਪਣੇ ਸੰਬੋਧਨ 'ਚ ਇਕ ਵਾਰ ਫਿਰ ਜੰਮੂ-ਕਸ਼ਮੀਰ ਦਾ ਮੁੱਦਾ ਚੁੱਕਿਆ ਸੀ। ਕੁਰੈਸ਼ੀ ਨੇ ਕਿਹਾ ਸੀ ਕਿ ਜੰਮੂ-ਕਸ਼ਮੀਰ ਅਤੇ ਫਲਸਤੀਨ 'ਸੰਯੁਕਤ ਰਾਸ਼ਟਰ ਦੇ ਸਭ ਤੋਂ ਪੁਰਾਣੇ ਵਿਵਾਦ' ਹਨ ਅਤੇ ਜੰਮੂ-ਕਸ਼ਮੀਰ ਦੇ ਲੋਕ ਹੁਣ ਵੀ ਸੰਯੁਕਤ ਰਾਸ਼ਟਰ ਵਲੋਂ ਉਨ੍ਹਾਂ ਨੂੰ 'ਸਵੈ-ਦ੍ਰਿੜਤਾ ਦਾ ਅਧਿਕਾਰ' ਦਿਵਾਉਣ ਦਾ ਵਾਅਦਾ ਪੂਰਾ ਹੋਣ ਦਾ ਇੰਤਜ਼ਾਰ ਕਰ ਰਹੇ ਹਨ।


DIsha

Content Editor

Related News