ਭਾਰਤ-ਪਾਕਿਸਤਾਨ ਦੇ ਹਿੰਦੂ ਸ਼ਰਧਾਲੂਆਂ ਨੇ ਮਸ਼ਹੂਰ ਹਿੰਗਲਾਜ ਮਾਤਾ ਉਤਸਵ ''ਚ ਲਿਆ ਹਿੱਸਾ

Tuesday, May 02, 2023 - 04:38 PM (IST)

ਭਾਰਤ-ਪਾਕਿਸਤਾਨ ਦੇ ਹਿੰਦੂ ਸ਼ਰਧਾਲੂਆਂ ਨੇ ਮਸ਼ਹੂਰ ਹਿੰਗਲਾਜ ਮਾਤਾ ਉਤਸਵ ''ਚ ਲਿਆ ਹਿੱਸਾ

ਇਸਲਾਮਾਬਾਦ - ਸਦੀਆਂ ਪੁਰਾਣਾ ਸਲਾਨਾ ਹਿੰਗਲਾਜ ਮਾਤਾ ਉਤਸਵ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਮੁੜ ਸ਼ੁਰੂ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਸੰਕਟ ਕਾਰਨ ਇਹ ਉਸਤਵ ਦੋ ਸਾਲ ਨਹੀਂ ਹੋ ਸਕਿਆ ਸੀ। ਇਸ ਵਿੱਚ ਭਾਰਤ ਅਤੇ ਹੋਰ ਦੇਸ਼ਾਂ ਦੇ ਸ਼ਰਧਾਲੂ ਭਾਰੀ ਸ਼ਰਧਾ ਨਾਲ ਹਿੱਸਾ ਲਿਆ। ਬਲੋਚਿਸਤਾਨ ਦੇ ਲਾਸਬੇਲਾ ਜ਼ਿਲ੍ਹੇ ਦੇ ਕੁੰਡ ਮਲੀਰ ਖੇਤਰ ਵਿੱਚ ਸਥਿਤ ਪ੍ਰਾਚੀਨ ਮੰਦਰ ਨੂੰ ਹਿੰਦੂ ਸਭਿਅਤਾ ਦੇ ਮਹਾਨ ਤੀਰਥ ਸਥਾਨਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਹ ਦੁਨੀਆ ਭਰ ਦੇ ਪੰਜ ਪ੍ਰਾਚੀਨ ਹਿੰਦੂ ਮੰਦਰਾਂ ਵਿੱਚੋਂ ਇੱਕ ਹੈ।

ਇਹ ਵੀ ਪੜ੍ਹੋ : ਪਾਕਿਸਤਾਨ ਨੇ ਜਨਤਾ 'ਤੇ ਸੁੱਟਿਆ ਇਕ ਹੋਰ ਮਹਿੰਗਾਈ ਬੰਬ, ਹੁਣ ਦਵਾਈਆਂ ਦੀਆਂ ਕੀਮਤਾਂ 'ਚ ਕੀਤਾ ਭਾਰੀ ਵਾਧਾ

ਬਲੋਚਿਸਤਾਨ ਦੇ ਸੈਨੇਟਰ ਦਾਨੇਸ਼ ਕੁਮਾਰ ਨੇ ਕਿਹਾ, "ਅਸੀਂ ਪਿਛਲੇ ਸਾਲ ਅਤੇ ਇਸ ਸਾਲ ਵੀ ਤਿਉਹਾਰ ਲਈ ਹਿੰਦੂ ਸ਼ਰਧਾਲੂਆਂ ਦੀ ਭਾਰੀ ਭੀੜ ਵੇਖੀ, ਕਿਉਂਕਿ ਇਹ ਕੋਵਿਡ ਮਹਾਂਮਾਰੀ ਕਾਰਨ ਦੋ ਸਾਲਾਂ ਤੱਕ ਨਹੀਂ ਹੋ ਸਕਿਆ।" ਉਨ੍ਹਾਂ ਕਿਹਾ ਕਿ ਤਿੰਨ ਰੋਜ਼ਾ ਧਾਰਮਿਕ ਸਮਾਗਮ ਲਈ ਸੈਂਕੜੇ ਹਿੰਦੂ ਵਿਦੇਸ਼ਾਂ ਤੋਂ ਅਤੇ ਕੁਝ ਭਾਰਤ ਤੋਂ ਵੀ ਆਏ ਸਨ।

ਕੁਮਾਰ ਨੇ ਕਿਹਾ, "ਮਕਰਾਨ ਕੋਸਟਲ ਹਾਈਵੇਅ ਰਾਹੀਂ ਸ਼ਹਿਰੀ ਪਾਕਿਸਤਾਨ ਨਾਲ ਜੁੜੇ ਹੋਣ ਤੋਂ ਬਾਅਦ ਇਤਿਹਾਸਕ ਮੰਦਰ ਹੁਣ ਆਸਾਨੀ ਨਾਲ ਪਹੁੰਚਯੋਗ ਹੈ। ਪਹਿਲਾਂ, ਸ਼ਰਧਾਲੂਆਂ ਲਈ ਮੰਦਰ ਤੱਕ ਪਹੁੰਚਣਾ ਬਹੁਤ ਮੁਸ਼ਕਲ ਹੁੰਦਾ ਸੀ ਕਿਉਂਕਿ ਇਹ ਕਿਰਥਰ ਪਰਬਤ ਲੜੀ ਦੇ ਹੇਠਾਂ ਹੈ। ਉਨ੍ਹਾਂ ਕਿਹਾ ਕਿ ਬਲੋਚਿਸਤਾਨ ਸਰਕਾਰ ਨੇ ਅਸ਼ਾਂਤ ਸੂਬੇ ਵਿੱਚ ਸ਼ਰਧਾਲੂਆਂ ਦੀ ਸੁਰੱਖਿਆ ਲਈ ਘੱਟੋ-ਘੱਟ 1,000 ਪੁਲਿਸ ਮੁਲਾਜ਼ਮ ਅਤੇ ਫਰੰਟੀਅਰ ਕੋਰ ਦੇ ਜਵਾਨ ਤਾਇਨਾਤ ਕੀਤੇ ਹਨ। ਇਹ ਤਿਉਹਾਰ ਸੋਮਵਾਰ ਨੂੰ ਸਮਾਪਤ ਹੋ ਗਿਆ ਹੈ।

ਇਹ ਵੀ ਪੜ੍ਹੋ : ਇਮਰਾਨ ਖਾਨ ਨੇ ਸਰਕਾਰ ਦੇ ਦਾਅਵਿਆਂ ਨੂੰ ਕੀਤਾ ਖਾਰਜ , ਕਿਹਾ- ਛੇ ਲੋਕਾਂ ਨੇ ਮੈਨੂੰ ਮਾਰਨ ਦੀ ਰਚੀ ਸੀ ਸਾਜ਼ਿਸ਼

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


author

Harinder Kaur

Content Editor

Related News