ਭਾਰਤ ਅਤੇ ਨੇਪਾਲ 'ਚ ਸਮਝੌਤਾ, ਰੇਲ ਮਾਲ ਢੁਆਈ 'ਚ ਨਿੱਜੀ ਇਕਾਈਆਂ ਦੀ ਐਂਟਰੀ ਨੂੰ ਮਿਲੀ ਮਨਜ਼ੂਰੀ

Saturday, Jul 10, 2021 - 02:17 PM (IST)

ਭਾਰਤ ਅਤੇ ਨੇਪਾਲ 'ਚ ਸਮਝੌਤਾ, ਰੇਲ ਮਾਲ ਢੁਆਈ 'ਚ ਨਿੱਜੀ ਇਕਾਈਆਂ ਦੀ ਐਂਟਰੀ ਨੂੰ ਮਿਲੀ ਮਨਜ਼ੂਰੀ

ਕਾਠਮੰਡੂ (ਏਜੰਸੀ)- ਭਾਰਤ ਅਤੇ ਨੇਪਾਲ ਨੇ ਕੁਸ਼ਲਤਾ ਅਤੇ ਲਾਗਤ ਸਮਰੱਥਾ ਵਧਾਉਣ ਲਈ ਨਿੱਜੀ ਇਕਾਈਆਂ ਨੂੰ ਰੇਲ ਮਾਲ ਭਾੜੇ ਵਿਚ ਪ੍ਰਵੇਸ਼ ਕਰਨ ਦੀ ਮਨਜੂਰੀ ਦੇਣ ਦੇ ਉਦੇਸ਼ ਨਾਲ ਸ਼ੁੱਕਰਵਾਰ ਨੂੰ ਇਕ ਅਦਾਨ-ਪ੍ਰਦਾਨ ਪੱਤਰ ’ਤੇ ਦਸਤਖ਼ਤ ਕੀਤੇ। 

ਇਹ ਭਾਰਤ ਦੀ ‘ਗੁਆਂਢੀ ਪਹਿਲਾਂ’ ਦੀ ਨੀਤੀ ਤਹਿਤ ਖੇਤਰੀ ਸੰਪਰਕ ਵਧਾਉਣ ਦੀਆਂ ਕੋਸ਼ਿਸ਼ਾਂ ਦੇ ਮੱਦੇਨਜ਼ਰ ਮਹੱਤਵਪੂਰਣ ਹੈ। ਨੇਪਾਲ ਸਥਿਤ ਭਾਰਤੀ ਦੂਤਘਰ ਨੇ ਇਥੇ ਇਕ ਬਿਆਨ ਵਿਚ ਕਿਹਾ ਕਿ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਵੀਡੀਓ ਕਾਨਫਰੰਸ ਰਾਹੀਂ ਭਾਰਤ-ਨੇਪਾਲ ਰੇਲ ਸੇਵਾ ਸਮਝੌਤੇ (ਆਰ.ਐਸ.ਏ.) ਦੇ ਆਦਾਨ-ਪ੍ਰਦਾਨ ਦੇ ਪੱਤਰ ‘ਤੇ ਦਸਤਖ਼ਤ ਕੀਤੇ। ਬੈਠਕ ਵਿਚ ਭਾਰਤੀ ਪੱਖ ਦੀ ਅਗਵਾਈ ਰੇਲ ਮੰਤਰਾਲਾ ਦੇ ਮੈਂਬਰ (ਸੰਚਾਲਨ ਅਤੇ ਵਪਾਰ ਵਿਕਾਸ) ਸੰਜੈ ਕੁਮਾਰ ਮੋਹੰਤੀ ਨੇ ਕੀਤੀ, ਜਦੋਂਕਿ ਨੇਪਾਲੀ ਪੱਖ ਦੀ ਅਗਵਾਈ ਨੇਪਾਲ ਦੇ ਵਣਜ, ਉਦਯੋਗ ਅਤੇ ਸਪਲਾਈ ਮੰਤਰਾਲਾ ਦੇ ਸਕੱਤਰ ਦਿਨੇਸ਼ ਭੱਟਾਰਾਈ ਨੇ ਕੀਤੀ।

ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਸਮਝੌਤੇ ਤਹਿਤ ਨਿੱਜੀ ਅਤੇ ਸਰਕਾਰੀ ਦੋਵੇਂ ਖੇਤਰਾਂ ਦੀਆਂ ਕੰਟੇਨਰ ਰੇਲਾਂ, ਵਾਹਨ ਢੋਹਣ ਵਾਲੀਆਂ ਟਰੇਨਾਂ ਅਤੇ ਵਿਸ਼ੇਸ਼ ਮਾਲਗੱਡੀਆਂ ਨੂੰ ਭਾਰਤ ਅਤੇ ਨੇਪਾਲ ਜਾਂ ਭਾਰਤੀ ਬੰਦਰਗਾਹਾਂ ’ਤੇ ਨੇਪਾਲ ਲਈ ਆਉਣ ਵਾਲੇ ਰਸਤਿਆਂ ਨੂੰ ਭਾਰਤ ਤੋਂ ਨੇਪਾਲ ਦਰਮਿਆਨ ਲਿਆਉਣ ਅਤੇ ਲਿਜਾਣ ਲਈ ਭਾਰਤੀ ਰੇਲ ਦੇ ਨੈੱਟਵਰਕ ਦਾ ਇਸਤੇਮਲ ਕਰਨ ਦੀ ਛੋਟ ਹੋਵੇਗੀ। ਨੇਪਾਲ ਰੇਲਵੇ ਕੰਪਨੀ ਦੀਆਂ ਵੈਗਨਾਂ ਨੂੰ ਵੀ ਨੇਪਾਲ ਲਈ ਲਦੇ ਮਾਲ ਨੂੰ ਭਾਰਤੀ ਰੇਲਵੇ ਨੈੱਟਵਰਕ ਰਾਹੀਂ ਢੋਹਣ ਦੀ ਛੋਟ ਹੋਵੇਗੀ। ਇਸ ਸਮਝੌਤੇ ਨੂੰ ਖੇਤਰੀ ਰੇਲ ਸੰਪਰਕ ਨੂੰ ਵਧਾਉਣ ਦੀਆਂ ਭਾਰਤ ਦੀਆਂ ਕੋਸ਼ਿਸ਼ਾਂ ਵਿਚ ਇਕ ਹੋਰ ਮੀਲ ਦਾ ਪੱਥਰ ਦੱਸਿਆ ਗਿਆ ਹੈ।


author

cherry

Content Editor

Related News