ਭਾਰਤ ਆਉਣ ਵਾਲੇ ਸਾਲਾਂ ’ਚ 10,000 ਅਰਬ ਅਮਰੀਕੀ ਡਾਲਰ ਦੀ ਅਰਥਵਿਵਸਥਾ ਬਣਨ ਦੀ ਰਾਹ ’ਤੇ
Thursday, Feb 22, 2024 - 06:12 PM (IST)
ਨਵੀਂ ਦਿੱਲੀ (ਭਾਸ਼ਾ) - ਵਿਸ਼ਵ ਆਰਥਿਕ ਮੰਚ (ਡਬਲਯੂ. ਈ. ਐੱਫ.) ਦੇ ਪ੍ਰਧਾਨ ਬੋਰਗੇ ਬ੍ਰੇਂਡੇ ਨੇ ਕਿਹਾ ਕਿ ਭਾਰਤ ਆਉਣ ਵਾਲੇ ਸਾਲਾਂ ’ਚ 10,000 ਅਰਬ ਅਮਰੀਕੀ ਡਾਲਰ ਦੀ ਇਕਾਨਮੀ ਅਤੇ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਦੀ ਰਾਹ ’ਤੇ ਹੈ। ਬ੍ਰੇਂਡੇ ਨੇ ਇਕ ਵਿਸ਼ੇਸ਼ ਵੀਡੀਓ ਕਾਨਫਰੰਸ ’ਚ ਕਿਹਾ ਕਿ ਵਿਸ਼ਵ ਆਰਥਿਕ ਮੰਚ (ਡਬਲਯੂ. ਈ. ਐੱਫ.) ਸਮੇਂ ਆਉਣ ’ਤੇ ਭਾਰਤ ਸਰਕਾਰ ਦੇ ਸਹਿਯੋਗ ਨਾਲ ਡਬਲਯੂ. ਈ. ਐੱਫ. ਇੰਡੀਆ ਸਿਖਰ ਸੰਮੇਲਨ ਦੇ ਨਾਲ ਦੇਸ਼ ’ਚ ਵਾਪਸ ਆਉਣ ਦੀ ਉਮੀਦ ਕਰਦਾ ਹੈ।
ਇਹ ਵੀ ਪੜ੍ਹੋ - ਕਿਸਾਨ ਅੰਦੋਲਨ ਦਾ ਅਸਰ : ਹੁਣ ਤੱਕ 300 ਕਰੋੜ ਦੇ ਕਾਰੋਬਾਰ ਦਾ ਨੁਕਸਾਨ, ਕੱਪੜਾ ਮਾਰਕੀਟ ਠੱਪ
ਉਨ੍ਹਾਂ ਨੇ ਕਿਹਾ,‘‘ਦੁਨੀਆ ਦੀਆਂ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ’ਚ ਭਾਰਤੀ ਅਰਥਵਿਵਸਥਾ ਸਭ ਤੋਂ ਤੇਜ਼ੀ ਨਾਲ ਵਧ ਰਹੀ ਹੈ। ਅਸੀਂ ਇਸ ਸਾਲ ਦਾਵੋਸ ’ਚ ਦੇਖਿਆ ਕਿ ਭਾਰਤ ਨੂੰ ਲੈ ਕੇ ਕਾਫੀ ਦਿਲਚਸਪੀ ਹੈ ਅਤੇ ਮੈਨੂੰ ਲੱਗਦਾ ਹੈ ਕਿ ਇਹ ਜਾਰੀ ਰਹੇਗਾ।’’ ਜਿਨੇਵਾ ਸਥਿਤ ਡਬਲਯੂ. ਈ. ਐੱਫ. ਖੁਦ ਨੂੰ ਜਨਤਕ ਨਿੱਜੀ ਸਹਿਯੋਗ ਲਈ ਇਕ ਅੰਤਰਰਾਸ਼ਟਰੀ ਸੰਗਠਨ ਦੱਸਦਾ ਹੈ। ਇਹ ਹਰ ਸਾਲ ਜਨਵਰੀ ’ਚ ਸਵਿਸ ਸਕੀ ਰਿਪੋਰਟ ਸ਼ਹਿਰ ਦਾਵੋਸ ’ਚ ਆਪਣੀ ਸਾਲਾਨਾ ਬੈਠਕ ਆਯੋਜਿਤ ਕਰਦਾ ਹੈ। ਬ੍ਰੇਂਡੇ ਨੇ ਕਿਹਾ ਕਿ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ‘ਦਾਵੋਸ’ ’ਚ ਹਮੇਸ਼ਾ ਬਹੁਤ-ਬਹੁਤ ਸਵਾਗਤ ਹੈ।
ਇਹ ਵੀ ਪੜ੍ਹੋ - ਮਹਿੰਗਾਈ ਤੋਂ ਮਿਲੀ ਰਾਹਤ! ਸਸਤਾ ਹੋਇਆ ਖਾਣ ਵਾਲਾ ਤੇਲ, ਜਾਣੋ ਆਪਣੇ ਸ਼ਹਿਰ ਦਾ ਤਾਜ਼ਾ ਰੇਟ
ਅਮਰੀਕਾ ਅਤੇ ਚੀਨ ਦੀ ਤੁਲਨਾ ’ਚ ਚੰਗੀ ਸਥਿਤੀ ’ਚ ਹੈ ਭਾਰਤ
ਬ੍ਰੇਂਡੇ ਨੇ ਕਿਹਾ ਕਿ ਇਹ ਹਾਈਲਾਈਟ ਕਰਨਾ ਜ਼ਰੂਰੀ ਹੈ ਕਿ ਆਰਥਿਕ ਵਾਧਾ ਇੰਨਾ ਮਾੜਾ ਨਹੀਂ ਹੈ। ਖ਼ਾਸ ਕਰ ਕੇ ਭਾਰਤ ਦੇ ਮਾਮਲੇ ’ਚ, ਜਿਥੇ ਅਸੀਂ 7 ਫ਼ੀਸਦੀ ਦਾ ਆਰਥਿਕ ਵਾਧਾ ਦੇਖ ਰਹੇ ਹਾਂ। ਨਾਲ ਹੀ ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ ਅਮਰੀਕਾ ਬਹੁਤ ਚੰਗਾ ਪ੍ਰਦਰਸ਼ਨ ਕਰ ਰਹੀ ਹੈ।’’ ਭਾਰਤ ਦੇ ਅਗਲੇ 2 ਤੋਂ 3 ਸਾਲਾਂ ’ਚ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਦੇ ਟੀਚੇ ’ਤੇ ਬ੍ਰੇਂਡੇ ਨੇ ਕਿਹਾ ਕਿ ਭਾਰਤ ਆਉਣ ਵਾਲੇ ਸਾਲਾਂ ’ਚ 10,000 ਅਰਬ ਅਮਰੀਕੀ ਡਾਲਰ ਦੀ ਅਰਥਵਿਵਸਥਾ ਬਣਨ ਦੀ ਰਾਹ ’ਤੇ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਮਹੱਤਵਪੂਰਨ ਸੁਧਾਰਾਂ ਤੋਂ ਗੁਜ਼ਰਿਆ ਹੈ। ਇਹ 2 ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਅਮਰੀਕਾ ਅਤੇ ਚੀਨ ਦੀ ਤੁਲਨਾ ’ਚ ਚੰਗੀ ਸਥਿਤੀ ’ਚ ਹੈ। ਇਸ ਤੋਂ ਇਲਾਵਾ ਭਾਰਤ ਪ੍ਰਤੱਖ ਵਿਦੇਸ਼ੀ ਨਿਵੇਸ਼ ’ਚ ਚੰਗਾ ਵਾਧਾ ਦੇਖ ਰਿਹਾ ਹੈ। ਹੁਣ ਭਾਰਤ ’ਚ ਬਹੁਤ ਸਾਰੀਆਂ ਨਿਰਮਾਣ ਗਤੀਵਿਧੀਆਂ ਹੋ ਰਹੀਆਂ ਹਨ, ਜੋ ਹੋਰ ਉਭਰਦੀਆਂ ਅਰਥਵਿਵਸਥਾਵਾਂ ’ਚ ਹੁੰਦੀਆਂ ਹਨ।
ਇਹ ਵੀ ਪੜ੍ਹੋ - ਲਸਣ ਤੋਂ ਬਾਅਦ ਲੋਕਾਂ ਦੀਆਂ ਅੱਖਾਂ 'ਤੋਂ ਹੰਝੂ ਕੱਢੇਗਾ ਪਿਆਜ਼, ਇੰਨੇ ਰੁਪਏ ਵੱਧ ਰਹੀਆਂ ਨੇ ਕੀਮਤਾਂ
ਗਲੋਬਲ ਡਿਪਲੋਮੈਟਿਕ ਦ੍ਰਿਸ਼ਕੌਣ ’ਤੇ ਭਾਰਤ ਦੀ ਹੋਵੇਗੀ ਸਖ਼ਤ ਛਾਪ
ਉਨ੍ਹਾਂ ਨੇ ਭਾਰਤ ਦੀ ਡਿਜੀਟਲ ਪ੍ਰਤੀਯੋਗਤਾ ਦੀ ਵੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅੱਜ ਦੁਨੀਆ ’ਚ ਡਿਜੀਟਲ ਵਪਾਰ ਰਸਮੀ ਵਸਤੂਆਂ ਦੀ ਤੁਲਨਾ ’ਚ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ। ਬ੍ਰੇਂਡੇ ਨੇ ਕਿਹਾ,‘‘ਭਾਰਤ ਚੰਗੀ ਸਥਿਤੀ ’ਚ ਹੈ ਅਤੇ ਸਮੇਂ ਦੇ ਨਾਲ ਅਮਰੀਕਾ ਅਤੇ ਚੀਨ ਤੋਂ ਬਾਅਦ ਭਾਰਤ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ।’’ ਭੂ-ਰਾਜਨੀਤਕ ਸੰਘਰਸ਼ਾਂ ਨਾਲ ਨਜਿੱਠਣ ’ਚ ਭਾਰਤ ਦੀ ਭੂਮਿਕਾ ’ਤੇ ਉਨ੍ਹਾਂ ਨੇ ਕਿਹਾ,‘‘ਅਸੀਂ ਆਉਣ ਵਾਲੇ ਸਾਲਾਂ ’ਚ ਗਲੋਬਲ ਡਿਪਲੋਮੈਟਿਕ ਦ੍ਰਿਸ਼ਕੌਣ ’ਤੇ ਭਾਰਤ ਦੀ ਵੱਡੀ ਛਾਪ ਦੇਖਾਂਗੇ।’’
ਇਹ ਵੀ ਪੜ੍ਹੋ - Today Gold Silver Price: ਸੋਨੇ ਦੀਆਂ ਕੀਮਤਾਂ 'ਚ ਵਾਧਾ, ਚਾਂਦੀ 71 ਹਜ਼ਾਰ ਤੋਂ ਹੋਈ ਪਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8