ਭਾਰਤ ਵੰਸ਼ੀਆਂ ਦਾ ਵਿਸ਼ਵ ਪੱਧਰ ''ਤੇ ਡੰਕਾ : ਨੀਤਿਨ ਮਹਿਤਾ

Wednesday, Jul 13, 2022 - 07:57 PM (IST)

ਭਾਰਤ ਵੰਸ਼ੀਆਂ ਦਾ ਵਿਸ਼ਵ ਪੱਧਰ ''ਤੇ ਡੰਕਾ : ਨੀਤਿਨ ਮਹਿਤਾ

ਲੰਡਨ-ਬ੍ਰਿਟਿਸ਼ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਦੌੜ 'ਚ ਭਾਰਤੀ ਮੂਲ ਦੇ ਰਿਸ਼ੀ ਸੁਨਕ ਦੀ ਮਜ਼ਬੂਤ ਦਾਅਵੇਦਾਰੀ ਨਾਲ ਇਕ ਵਾਰ ਫਿਰ ਭਾਰਤ ਵੰਸ਼ੀਆਂ ਦਾ ਵਿਸ਼ਵ ਪੱਧਰ 'ਤੇ ਪ੍ਰਭੂਤਵ ਸਾਹਮਣੇ ਆਇਆ ਹੈ। ਰਿਸ਼ੀ ਸੁਨਕ ਦੇ ਮਾਤਾ-ਪਿਤਾ ਕੀਨੀਆ ਦੇ ਨਾਗਰਿਕ ਸਨ, ਜੋ ਕਿ ਭਾਰਤ ਤੋਂ ਜਾ ਕੇ ਕੀਨੀਆ ਵੱਸ ਗਏ ਸਨ, ਇਸ ਲਈ ਰਿਸ਼ੀ ਸੁਨਕ ਨੂੰ ਸੱਚੇ ਅਰਥਾਂ 'ਚ ਭਾਰਤੀ ਵੰਸ਼ੀ ਮੰਨਿਆ ਜਾ ਸਕਦਾ ਹੈ। ਭਾਰਤ ਵੰਸ਼ੀਆਂ ਦੇ ਮਹਤੱਵਪੂਰਨ ਅਹੁਦਿਆਂ 'ਤੇ ਬਿਰਾਜਮਾਨ ਹੋਣਾ ਸਿਰਫ਼ ਇੰਗਲੈਂਡ ਤੱਕ ਦੀ ਸੀਮਿਤ ਨਹੀਂ ਹੈ ਸਗੋਂ ਪਿਛਲੇ ਕੁਝ ਸਾਲਾਂ ਦੌਰਾਨ ਪੂਰੇ ਵਿਸ਼ਵ ਦੇ 15 ਦੇਸ਼ਾਂ 'ਚ 200 ਭਾਰਤੀ ਵੰਸ਼ੀ ਆਪਣੀ ਮਿਹਨਤ ਅਤੇ ਲਗਨ ਸਦਕਾ ਰਾਜਨੀਤੀ, ਸਮਾਜ ਸੇਵਾ ਆਦਿ ਕਈ ਖੇਤਰਾਂ 'ਚ ਉੱਚ ਵੱਕਾਰੀ ਅਹੁਦਿਆਂ 'ਤੇ ਬਿਰਾਜਮਾਨ ਹੋਏ ਹਨ। ਭਾਰਤੀ ਮੂਲ ਦੀ ਲੀਜ਼ਾ ਸਿੰਘ ਪਹਿਲੀ ਗੈਰ-ਨਿਵਾਸੀ ਮਹਿਲਾ ਸੀ ਜੋ ਕਿ ਆਸਟ੍ਰੇਲੀਆ ਦੇ ਤਸਮਾਨੀਆ ਸੂਬੇ 'ਚ ਸੈਨੇਟਰ ਚੁਣੀ ਗਈ। ਉਸ ਦੇ ਵੱਡੇ-ਵਡੇਰੇ ਪੱਛਮੀ ਬੰਗਾਲ ਤੋਂ ਖੰਡ ਦੇ ਫਾਰਮ 'ਚ ਨੌਕਰੀ ਲਈ ਫਿਜ਼ੀ ਆਏ ਸਨ। ਲੀਜ਼ਾ ਸਿੰਘ ਵਰਤਮਾਨ 'ਚ ਮੈਲਬਾਰਨ ਆਧਾਰਿਤ ਆਸਟ੍ਰੇਲੀਆ-ਭਾਰਤ ਇੰਸਟੀਚਿਊਟ ਦੇ ਡਾਇਰੈਕਟਰ ਹਨ। ਲੀਜ਼ਾ ਸਿੰਘ ਨੇ ਆਸਟ੍ਰੇਲੀਆ-ਭਾਰਤ-ਜਾਪਾਨ-ਅਮਰੀਕਾ ਦਰਮਿਆਨ ਰਣਨੀਤਕ ਮਹੱਤਤਾ ਦੇ ਵਿਸ਼ਿਆਂ 'ਤੇ ਇੰਡੋ-ਪੈਸੇਫਿਕ ਖੇਤਰ ਦੀ ਸੁਰੱਖਿਆ ਲਈ ਗਠਿਤ ਕਵਾਡ 'ਚ ਮਹਤੱਵਪੂਰਨ ਭੂਮਿਕਾ ਨਿਭਾਈ ਹੈ। ਭਾਰਤੀ ਮੂਲ ਦੇ ਸਰ ਆਨੰਦ ਸਤਿਆਨੰਦ ਸਾਲ 2006 ਤੋਂ 2011 ਤੱਕ ਨਿਊਜ਼ੀਲੈਂਡ ਦੇ 19ਵੇਂ ਗਵਰਨਰ ਜਨਰਲ ਰਹੇ। ਉਨ੍ਹਾਂ ਨੇ ਇਕ ਸਫਲ ਵਕੀਲ, ਜੱਜ ਅਤੇ ਲੋਕਪਾਲ ਦੀ ਭੂਮਿਕਾ ਨਿਭਾਈ। ਉਨ੍ਹਾਂ ਦੇ ਵੱਡੇ-ਵਡੇਰੇ ਸਾਲ 1911 'ਚ ਗੰਨੇ ਦੀ ਖੇਤੀ ਲਈ ਫਿਜ਼ੀ ਆਏ, ਜਿਥੋਂ ਉਹ ਨਿਊਜ਼ੀਲੈਂਡ ਚਲੇ ਗਏ। ਆਨੰਦ ਦਾ ਕਹਿਣਾ ਹੈ ਕਿ ਭਾਰਤ ਵੰਸ਼ੀ ਲਗਭਗ 200 ਸਾਲ ਪਹਿਲਾਂ ਨਿਊਜ਼ੀਲੈਂਡ ਆਏ ਸਨ ਪਰ ਉਹ ਹੁਣ ਤੱਕ ਵੀ 200 ਸਾਲ ਤੋਂ ਆਪਣੇ ਨਾਲ ਲਿਆਂਦੀ ਭਾਰਤੀ ਸੰਸਕ੍ਰਿਤੀ ਅਤੇ ਪ੍ਰੰਪਰਾਵਾਂ ਨੂੰ ਸੰਭਾਲ ਕੇ ਰੱਖੇ ਹੋਏ ਹਨ।

ਇਹ ਵੀ ਪੜ੍ਹੋ : ਸੈਮੀਕੰਡਕਟਰ ਸਪਲਾਈ ’ਚ ਸੁਧਾਰ ਨਾਲ ਜੂਨ ’ਚ ਯਾਤਰੀ ਵਾਹਨਾਂ ਦੀ ਥੋਕ ਵਿਕਰੀ 19 ਫੀਸਦੀ ਵਧੀ

ਖੁਸ਼ਹਾਲ ਦੇਸ਼ ਕੈਨੇਡਾ 'ਚ ਕਈ ਭਾਰਤੀਆਂ ਨੇ ਆਰਥਿਕ ਖੇਤਰਾਂ 'ਚ ਉੱਚੀਆਂ ਛਲਾਂਗਾਂ ਲਾਈਆਂ ਹਨ, ਜਿਨ੍ਹਾਂ 'ਚੋਂ ਭਾਰਤੀ ਮੂਲ ਦੀ ਰਾਜਨੇਤਾ ਅਨੀਤਾ ਆਨੰਦ ਰਾਸ਼ਟਰੀ ਰੱਖਿਆ ਮੰਤਰੀ ਦੇ ਅਹੁਦੇ ਤੱਕ ਪਹੁੰਚੀ। ਫਿਜ਼ੀ ਦੀ 38 ਫੀਸਦੀ ਆਬਾਦੀ ਭਾਰਤੀ ਮੂਲ ਦੀ ਹੈ, ਜੋ ਕਿ ਬ੍ਰਿਟਿਸ਼ ਕਾਲ 'ਚ ਖੰਡ ਮਿੱਲਾਂ 'ਚ ਨੌਕਰੀ ਕਰਨ ਦੇ ਮਕਸਦ ਨਾਲ ਫਿਜ਼ੀ ਪਹੁੰਚੇ ਸਨ। ਭਾਰਤੀ ਮੂਲ ਦੇ ਮਹਿੰਦਰ ਚੌਧਰੀ ਕਈ ਵੱਕਾਰੀ ਅਹੁਦਿਆਂ ਨੂੰ ਸੁਸ਼ੋਭਿਤ ਕਰਨ ਤੋਂ ਬਾਅਦ ਫਿਜ਼ੀ ਦੇ ਪਹਿਲੇ ਭਾਰਤੀ ਮੂਲ ਦੇ ਪ੍ਰਧਾਨ ਮੰਤਰੀ ਬਣ ਗਏ। ਫਿਜ਼ੀ ਦੀ ਰਾਜਨੀਤੀ 'ਚ ਭਾਰਤ ਵੰਸ਼ੀਆਂ ਦੀ ਚੰਗੀ ਪਕੜ ਮੰਨੀ ਜਾਂਦੀ ਹੈ। ਗੁਆਨਾ ਗਣਰਾਜ 'ਚ 40 ਫੀਸਦੀ ਆਬਾਦੀ ਭਾਰਤੀ ਮੂਲ ਦੀ ਹੈ ਅਤੇ ਦੇਸ਼ ਦੇ ਉਪ ਰਾਸ਼ਟਰਪਤੀ ਭਾਰਤ ਜਗਦੇਓ ਭਾਰਤ ਵੰਸ਼ੀ ਹਨ। ਉਨ੍ਹਾਂ ਤੋਂ ਇਲਾਵਾ ਵੀ ਕਈ ਪ੍ਰਵਾਸੀ ਭਾਰਤੀ ਗੁਆਨਾ ਦੀ ਰਾਜਨੀਤੀ 'ਚ ਵੱਡੇ ਅਹੁਦਿਆਂ 'ਤੇ ਹਨ। ਤ੍ਰਿਨੀਦਾਦ ਅਤੇ ਟੋਬੈਗੋ ਦੀ ਕੁੱਲ ਆਬਾਦੀ 'ਚੋਂ 37 ਫੀਸਦੀ ਭਾਰਤੀ ਮੂਲ ਦੀ ਹੈ ਅਤੇ ਕਮਲਾ ਪ੍ਰਸਾਦ ਬਿਸੇਸਰ ਸਾਲ 2010 ਤੋਂ ਸਾਲ 2015 ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਰਹੇ। ਸੂਰੀਨਾਮ 'ਚ ਇੰਡੋ ਬੰਸੀਆਂ ਦੀ ਗਿਣਤੀ ਕੁੱਲ ਆਬਾਦੀ ਦਾ ਲਗਭਗ 27.4 ਫੀਸਦੀ ਹੈ ਅਤੇ ਦੇਸ਼ 'ਚ ਸਭ ਤੋਂ ਵੱਡਾ ਨਸਲੀ ਸਮੂਹ ਹੈ। ਭਾਰਤੀ ਮੂਲ ਦੇ ਪ੍ਰਤਾਪ ਰਾਧਾਕ੍ਰਿਸ਼ਨ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਹਨ ਅਤੇ ਚਾਨ ਸੰਤੋਖੀ ਦੇਸ਼ ਦੇ ਰਾਸ਼ਟਰਪਤੀ ਰਹਿ ਚੁੱਕੇ ਹਨ।

ਇਹ ਵੀ ਪੜ੍ਹੋ : ਘੱਟ ਤਨਖਾਹ ਦੇ ਵਿਰੋਧ ’ਚ ਇੰਡੀਗੋ ਦੇ ਟੈਕਨੀਸ਼ੀਅਨ ਗਏ ਛੁੱਟੀ ’ਤੇ

ਅਨੇਕ ਭਾਰਤ ਵੰਸ਼ੀ ਮਾਰੀਸ਼ਸ 'ਚ ਪ੍ਰਧਾਨ ਮੰਤਰੀ/ਰਾਸ਼ਟਰਪਤੀ ਅਤੇ ਹੋਰ ਉੱਚ ਅਹੁਦਿਆਂ 'ਤੇ ਬਿਰਾਜਮਾਨ ਰਹੇ ਹਨ। ਮਾਰੀਸ਼ਸ ਦੀ ਰਾਜਨੀਤੀ ਵਿੱਚ ਭਾਰਤੀਆਂ ਦਾ ਲੰਮੇ ਸਮੇਂ ਤੋਂ ਦਬਦਬਾ ਰਿਹਾ ਹੈ। ਭਾਰਤ ਵੰਸ਼ੀ ਸੁਰਕਾਡੋ ਨੂੰ ਮਾਰੀਸ਼ਸ ਦੀ ਆਜ਼ਾਦੀ ਦੇ ਅੰਦੋਲਨ ਦਾ ਜਨ ਨਾਇਕ ਮੰਨਿਆ ਜਾਂਦਾ ਹੈ। ਭਾਰਤੀ ਮੂਲ ਦੇ ਵੈਵੇਲ ਰਾਮਕਲਾਵਣ ਸਾਲ 2020 ਤੋਂ ਸੈਸ਼ੇਲਸ ਦੇ ਰਾਸ਼ਟਰਪਤੀ ਦੇ ਅਹੁਦੇ 'ਤੇ ਬਿਰਾਜਮਾਨ ਹਨ। ਭਾਰਤੀ ਮੂਲ ਦੀ ਪਰਵੀਨ ਜਮਨਾਦਾਸ ਗੋਰਧਨ ਦੱਖਣੀ ਅਫਰੀਕਾ 'ਚ ਕੈਬਨਿਟ ਮੰਤਰੀ ਦੇ ਅਹੁਦੇ 'ਤੇ ਰਹੇ। ਉਹ ਸਾਲ 2009 ਤੋਂ ਸਾਲ 2014 ਤੱਕ ਦੇਸ਼ ਦੇ ਵਿੱਤ ਮੰਤਰੀ, ਸਾਲ 2015 ਤੋਂ 2017 ਤੱਕ ਦੇਸ਼ ਦੇ ਸਹਿਕਾਰਤਾ ਮੰਤਰੀ ਅਤੇ ਫਰਵਰੀ 2018 ਤੋਂ ਪਬਲਿਕ ਐਂਟਰਪ੍ਰਾਈਜ਼ ਦੇ ਮੰਤਰੀ ਰਹੇ ਹਨ। ਪੂਰਬੀ ਅਫਰੀਕੀ ਦੇਸ਼ਾਂ ਕੀਨੀਆ, ਯੁਗਾਂਡਾ ਅਤੇ ਤਨਜ਼ਾਨੀਆ 'ਚ ਭਾਰਤੀ ਸਮੂਹ ਸਮਾਜ ਦੇ ਹਰ ਖੇਤਰ 'ਚ ਆਪਣਾ ਪ੍ਰਭੂਤਵ ਰੱਖਦਾ ਹੈ। ਭਾਰਤੀ ਮੂਲ ਦੇ ਵਿਵਦਾਨ ਅਤੇ ਸੰਵਿਧਾਨ ਮਾਹਿਰ ਯਸ਼ ਪਾਲ ਗੁਲਾਟੀ ਨੇ ਲਗਭਗ 20 ਦੇਸ਼ਾਂ ਦੇ ਸੰਵਿਧਾਨ ਬਣਾਉਣ 'ਚ ਮਹਤੱਵਪੂਰਨ ਭੂਮਿਕਾ ਨਿਭਾਈ ਹੈ। ਉਹ ਕੀਨੀਆ ਦੇ ਸੰਵਿਧਾਨ ਸੀਖਿਆ ਦੇ ਪ੍ਰਧਾਨ ਵੀ ਰਹੇ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਭਾਰਤੀ ਮੂਲ ਦੇ 17 ਨਾਗਰਿਕਾਂ ਨੂੰ ਅਮਰੀਕੀ ਪ੍ਰਸ਼ਾਸਨ 'ਚ ਮਹਤੱਵਪੂਰਨ ਅਹੁਦਿਆਂ 'ਤੇ ਤਾਇਨਾਤ ਕੀਤਾ ਹੈ ਜਿਸ 'ਚ ਉਪ ਰਾਸ਼ਟਰਪਤੀ ਕਮਲਾ ਹੈਰਿਸ ਵੀ ਸ਼ਾਮਲ ਹੈ। ਵਿਨੈ ਰੈੱਡੀ ਰਾਸ਼ਟਰਪਤੀ ਦੇ ਭਾਸ਼ਣਾਂ ਦੇ ਨਿਰਦੇਸ਼ਕ ਹਨ। ਇਸ ਤੋਂ ਇਲਾਵਾ ਭਾਰਤ ਵੰਸ਼ੀ ਕਈ ਦੇਸ਼ਾਂ 'ਚ ਰਾਜਦੂਤ, ਹਾਈ ਕਮਿਸ਼ਨਰ ਦੇ ਅਹੁਦਿਆਂ 'ਤੇ ਕੰਮ ਕਰ ਰਹੇ ਹਨ ਜਿਸ 'ਚੋਂ ਕੈਨੇਡਾ ਦੇ ਭਾਰਤ 'ਚ ਰਾਜਦੂਤ ਨਾਦਿਰ ਪਟੇਲ ਵੀ ਸ਼ਾਮਲ ਹਨ। ਭਾਰਤੀ ਵੰਸ਼ੀਆਂ ਨੇ ਪੂਰੇ ਵਿਸ਼ਵ 'ਚ ਆਪਣੀ ਮਿਹਨਤ, ਲਗਨ, ਲਗਨ ਦੇ ਬਲ 'ਤੇ ਰਾਜਨੀਤਿਕ, ਸਮਾਜਿਕ, ਸਿੱਖਿਆ, ਸਿਹਤ ਸਮੇਤ ਕਈ ਖੇਤਰਾਂ 'ਚ ਯੋਗਦਾਨ ਦੇ ਕੇ ਦੇਸ਼ ਵੰਸ਼ੀਆਂ ਦਾ ਮਾਣ-ਸਨਮਾਨ ਵਧਾਇਆ ਹੈ ਜਿਸ ਨਾਲ ਪੂਰੇ ਵਿਸ਼ਵ 'ਚ ਭਾਰਤੀਆਂ ਨੂੰ ਇੱਜ਼ਤ ਅਤੇ ਸਨਮਾਨ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ। ਲੇਖਕ ਨੀਤਿਨ ਮਹਿਤਾ ਲੰਡਨ 'ਚ ਆਧਾਰਤ ਇੰਡੀਆ ਵੈਜ਼ੀਟੇਰੀਅਨ ਸੋਸਾਇਟੀ ਦੇ ਸੰਸਥਾਪਕ ਪ੍ਰਧਾਨ ਹਨ ਅਤੇ ਪੂਰੇ ਵਿਸ਼ਵ 'ਚ ਭਾਰਤੀ ਸੰਸਕ੍ਰਿਤੀ ਦੇ ਝੰਡਾਬਰਦਾਰ ਹਨ।

ਇਹ ਵੀ ਪੜ੍ਹੋ : ਯੂਕ੍ਰੇਨੀ ਫੌਜੀਆਂ ਦਾ ਦਲ ਸਿਖਲਾਈ ਲੈਣ ਲਈ ਪਹੁੰਚਿਆ ਬ੍ਰਿਟੇਨ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Karan Kumar

Content Editor

Related News