ਭਾਰਤ ਨੇ ਸ਼੍ਰੀਲੰਕਾ ਦੇ ਧਾਰਮਿਕ ਸਥਾਨਾਂ ''ਤੇ ''ਰੂਫਟਾਪ'' ਸੋਲਰ ਸਿਸਟਮ ਕੀਤਾ ਸਥਾਪਤ

Monday, Oct 28, 2024 - 03:21 PM (IST)

ਭਾਰਤ ਨੇ ਸ਼੍ਰੀਲੰਕਾ ਦੇ ਧਾਰਮਿਕ ਸਥਾਨਾਂ ''ਤੇ ''ਰੂਫਟਾਪ'' ਸੋਲਰ ਸਿਸਟਮ ਕੀਤਾ ਸਥਾਪਤ

ਕੋਲੰਬੋ (ਏਜੰਸੀ)- ਭਾਰਤ ਨੇ ਸ਼੍ਰੀਲੰਕਾ ਨਾਲ ਆਪਣੀ ਊਰਜਾ ਭਾਈਵਾਲੀ ਨੂੰ ਜਾਰੀ ਰੱਖਦੇ ਹੋਏ ਉਥੇ ਕਈ ਧਾਰਮਿਕ ਸਥਾਨਾਂ 'ਤੇ 'ਰੂਫਟਾਪ' ਸੋਲਰ ਐਨਰਜੀ ਸਿਸਟਮ ਸਥਾਪਤ ਕੀਤੇ ਹਨ। ਇੱਥੇ ਭਾਰਤੀ ਹਾਈ ਕਮਿਸ਼ਨ ਨੇ  ਇਹ ਜਾਣਕਾਰੀ ਦਿੱਤੀ। 'ਇਕਨਾਮੀ ਨੈਕਸਟ' ਨੇ ਸੋਮਵਾਰ ਨੂੰ ਰਿਪੋਰਟ ਦਿੱਤੀ ਕਿ ਭਾਰਤੀ ਹਾਈ ਕਮਿਸ਼ਨ ਤੋਂ ਪ੍ਰਤੀਨਿਧੀਆਂ, 'ਸੀਲੋਨ ਇਲੈਕਟ੍ਰੀਸਿਟੀ ਬੋਰਡ' ਅਤੇ 'ਸ਼੍ਰੀਲੰਕਾ ਸਸਟੇਨੇਬਲ ਐਨਰਜੀ ਅਥਾਰਟੀ' ਨੇ ਹੋਕੰਦਰਾ ਸਥਿਤ ਬੁੱਧ ਮੰਦਰ, ਸ਼੍ਰੀ ਅੰਜਨਯਾਰ ਮੰਦਰ, ਸੇਂਟ ਐਂਥਨੀ ਚਰਚ ਅਤੇ ਮੁਤਵਾਲ ਜੁਮਾ ਮਸਜਿਦ ਨੂੰ ਸੋਲਰ ਪੈਨਲ ਅਤੇ ਹੋਰ ਸਮੱਗਰੀ ਸੌਂਪੀ। ਇਹ ਪਹਿਲਕਦਮੀ 1.7 ਕਰੋੜ ਅਮਰੀਕੀ ਡਾਲਰ ਦੇ ਭਾਰਤੀ ਪ੍ਰੋਜੈਕਟ ਦਾ ਹਿੱਸਾ ਹੈ, ਜਿਸਦਾ ਉਦੇਸ਼ ਟਾਪੂ ਦੇਸ਼ ਵਿੱਚ 5,000 ਧਾਰਮਿਕ ਸੰਸਥਾਵਾਂ ਵਿੱਚ 25 ਮੈਗਾਵਾਟ ਦੇ ਸੋਲਰ 'ਰੂਫਟਾਪ' ਸਿਸਟਮ ਲਗਾਉਣਾ ਹੈ।

ਇਹ ਵੀ ਪੜ੍ਹੋ: PM ਨੇਤਨਯਾਹੂ ਦੇ ਭਾਸ਼ਣ ਦੌਰਾਨ ਹੰਗਾਮਾ, ਪ੍ਰਦਰਸ਼ਨਕਾਰੀਆਂ ਨੇ ਲਾਏ 'ਸ਼ਰਮ ਕਰੋ' ਦੇ ਨਾਅਰੇ

ਊਰਜਾ ਦੀ ਖਪਤ ਨੂੰ ਘਟਾਉਣ ਅਤੇ ਨਵਿਆਉਣਯੋਗ ਊਰਜਾ ਵੱਲ ਸ਼੍ਰੀਲੰਕਾ ਦੇ ਬਦਲਾਅ ਨੂੰ ਸਮਰਥਨ ਦੇਣ ਲਈ ਤਿਆਰ ਕੀਤਾ ਗਿਆ ਇਹ ਪ੍ਰੋਜੈਕਟ ਸਾਰੇ 9 ਸੂਬਿਆਂ ਅਤੇ 25 ਜ਼ਿਲ੍ਹਿਆਂ ਤੱਕ ਫੈਲਿਆ ਹੋਇਆ ਹੈ। ਇਹ ਪ੍ਰੋਜੈਕਟ ਸਲਾਨਾ ਲਗਭਗ 3.7 ਕਰੋੜ ਯੂਨਿਟਾਂ ਦੀ ਸਪਲਾਈ ਕਰੇਗਾ ਅਤੇ ਸ਼੍ਰੀਲੰਕਾ ਦੇ "ਲੋਕ-ਕੇਂਦ੍ਰਿਤ ਊਰਜਾ ਪਰਿਵਰਤਨ" ਵਿੱਚ ਯੋਗਦਾਨ ਪਾਏਗਾ। ਭਾਰਤੀ ਹਾਈ ਕਮਿਸ਼ਨ ਨੇ ਕਿਹਾ, "ਇਹ ਪ੍ਰੋਜੈਕਟ ਇਹਨਾਂ ਸੰਸਥਾਵਾਂ ਲਈ ਊਰਜਾ ਲਾਗਤਾਂ ਨੂੰ ਘਟਾਉਣ ਲਈ ਤਿਆਰ ਕੀਤਾ ਗਿਆ ਹੈ, ਨਾਲ ਹੀ ਸਵੱਛ ਊਰਜਾ ਨੂੰ ਅਪਣਾਉਣ ਦੀ ਦਿਸ਼ਾ ਵਿਚ ਸ਼੍ਰੀਲੰਕਾ ਦੇ ਯਤਨਾਂ ਨੂੰ ਵੀ ਹੁਲਾਰਾ ਦੇਵੇਗਾ।" ਭਾਰਤੀ ਹਾਈ ਕਮਿਸ਼ਨ ਨੇ ਕਿਹਾ, "ਇਹ ਪ੍ਰੋਜੈਕਟ ਅਗਲੇ ਸਾਲ ਤੱਕ ਪੂਰਾ ਹੋਣ ਦੀ ਸੰਭਾਵਨਾ ਹੈ।"

ਇਹ ਵੀ ਪੜ੍ਹੋ: ਕਿਸਮਤ ਹੋਵੇ ਤਾਂ ਅਜਿਹੀ, ਜ਼ਮੀਨ 'ਤੇ ਪਏ ਪੈਸਿਆਂ ਨਾਲ ਖ਼ਰੀਦੀ ਲਾਟਰੀ ਤੇ ਹੋ ਗਏ ਮਾਲਾ-ਮਾਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News