ਜਾਪਾਨ ਦੀ ਨਜ਼ਰ ''ਚ ਹਿੰਦ-ਪ੍ਰਸ਼ਾਂਤ ਖੇਤਰ ਦੀ ਸੁਰੱਖਿਆ ਲਈ ਭਾਰਤ ‘ਮਹੱਤਵਪੂਰਣ ਭਾਈਵਾਲ’

Wednesday, Jan 20, 2021 - 11:16 PM (IST)

ਇੰਟਰਨੈਸ਼ਨਲ ਡੈਸਕ : ਹਿੰਦ-ਪ੍ਰਸ਼ਾਂਤ ਮਹਾਸਾਗਰ ਵਿੱਚ ਵੱਧਦ ਚੀਨ ਦੇ ਦਖਲ 'ਤੇ ਜਾਪਾਨ ਨੇ ਸਖਤ ਇਤਰਾਜ ਜਤਾਉਂਦੇ ਹੋਏ ਇਸ 'ਤੇ ਲਗਾਮ ਲਗਾਉਣ ਲਈ ਭਾਰਤ ਦੇ ਸਹਿਯੋਗ ਨੂੰ ਮਹੱਤਵਪੂਰਣ ਦੱਸਿਆ ਹੈ। ਜਾਪਾਨੀ ਰਾਜਦੂਤ ਸਤੋਸ਼ੀ ਸੁਜੁਕੀ ਨੇ ਕਿਹਾ ਕਿ ਅਜ਼ਾਦ ਅਤੇ ਖੁੱਲ੍ਹੇ ਹਿੰਦ-ਪ੍ਰਸ਼ਾਂਤ ਖੇਤਰ ਦੇ ਆਪਣੇ ਨਜ਼ਰੀਏ ਨੂੰ ਹਾਸਲ ਕਰਨ ਦੀ ਜਾਪਾਨ ਦੀ ਕੋਸ਼ਿਸ਼ ਵਿੱਚ ਭਾਰਤ ‘ਮਹੱਤਵਪੂਰਣ ਭਾਈਵਾਲ’ ਹੈ ਅਤੇ ਦੋਵੇਂ ਦੇਸ਼ ਸਮੁੰਦਰੀ ਸੁਰੱਖਿਆ ਅਤੇ ਸੰਪਰਕ ਦੇ ਖੇਤਰਾਂ ਵਿੱਚ ਆਪਣਾ ਸਹਿਯੋਗ ਡੂੰਘਾ ਬਣਾ ਰਹੇ ਹਨ।

ਰਾਜਦੂਤ ਨੇ ਕਿਹਾ, ‘‘ਇਹ ਕਹਿਣ ਦੀ ਜ਼ਰੂਰਤ ਨਹੀਂ ਹੈ ਕਿ ਆਜ਼ਾਦ ਅਤੇ ਖੁੱਲ੍ਹੇ ਹਿੰਦ-ਪ੍ਰਸ਼ਾਂਤ ਖੇਤਰ ਦੇ ਆਪਣੇ ਨਜ਼ਰੀਏ ਨੂੰ ਹਾਸਲ ਕਰਨ ਦੀ ਜਾਪਾਨ ਦੀ ਕੋਸ਼ਿਸ਼ ਵਿੱਚ ਭਾਰਤ ‘ਲਾਜ਼ਮੀ ਭਾਈਵਾਲ’ ਹੈ। ਆਜ਼ਾਦ ਅਤੇ ਖੁੱਲ੍ਹਾ ਹਿੰਦ-ਪ੍ਰਸ਼ਾਂਤ ਖੇਤਰ ਦੋਵੇਂ ਹੀ ਏਸ਼ੀਆਈ ਸਮੁੰਦਰੀ ਤਾਕਤਾਂ: ਪ੍ਰਸ਼ਾਂਤ ਖੇਤਰ ਵਿੱਚ ਜਾਪਾਨ ਅਤੇ ਹਿੰਦ ਮਹਾਸਾਗਰ ਖੇਤਰ ਵਿੱਚ ਭਾਰਤ ਲਈ ਸਵਭਾਵਿਕ ਸਾਂਝਾ ਟੀਚਾ ਹੈ।’’ ਉਹ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਭਾਰਤ, ਫ਼ਰਾਂਸ ਅਤੇ ਭਾਰਤ ਵਿਚਾਲੇ ਸਹਿਯੋਗ ਵਿਸ਼ੇ 'ਤੇ ਆਯੋਜਿਤ ਵਰਕਸ਼ਾਪ ਨੂੰ ਸੰਬੋਧਿਤ ਕਰ ਰਹੇ ਸਨ ਜਿਸ ਦਾ ਪ੍ਰਬੰਧ ਆਬਜ਼ਰਵਰ ਰਿਸਰਚ ਫਾਉਂਡੇਸ਼ਨ ਨੇ ਕੀਤਾ ਸੀ।
 


Inder Prajapati

Content Editor

Related News