ਆਸਟ੍ਰੀਆ 'ਚ ਬੋਲੇ PM ਮੋਦੀ, ਭਾਰਤ ਨੇ ਦੁਨੀਆ ਨੂੰ 'ਬੁੱਧ' ਦਿੱਤਾ, 'ਯੁੱਧ' ਨਹੀਂ
Thursday, Jul 11, 2024 - 01:23 AM (IST)
ਵਿਆਨਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ ਨੇ ਦੁਨੀਆ ਨੂੰ ਯੁੱਧ ਨਹੀਂ, ਬਲਕਿ ਬੁੱਧ ਦਿੱਤਾ ਹੈ, ਜਿਸਦਾ ਅਰਥ ਹੈ ਕਿ ਉਸਨੇ ਹਮੇਸ਼ਾ ਸ਼ਾਂਤੀ ਤੇ ਖੁਸ਼ਹਾਲੀ ਦਿੱਤੀ ਹੈ ਅਤੇ ਦੇਸ਼ 21ਵੀਂ ਸਦੀ ਵਿਚ ਆਪਣੀ ਭੂਮਿਕਾ ਮਜ਼ਬੂਤ ਕਰੇਗਾ।
ਵਿਆਨਾ ਵਿਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਇਹ ਵੀ ਕਿਹਾ ਕਿ ਭਾਰਤ ਅੱਜ ਸਭ ਤੋਂ ਉੱਤਮ ਬਣਨ, ਸਭ ਤੋਂ ਚਮਕਦਾਰ ਬਣਨ ਅਤੇ ਵੱਡੀਆਂ ਪ੍ਰਾਪਤੀਆਂ ਹਾਸਲ ਕਰਨ ਲਈ ਕੰਮ ਕਰ ਰਿਹਾ ਹੈ।
ਮੋਦੀ ਨੇ ਕਿਹਾ, ''ਅਸੀਂ ਹਜ਼ਾਰਾਂ ਸਾਲਾਂ ਤੋਂ ਆਪਣਾ ਗਿਆਨ ਅਤੇ ਮੁਹਾਰਤ ਸਾਂਝੀ ਕਰ ਰਹੇ ਹਾਂ। ਅਸੀਂ ਸੰਸਾਰ ਨੂੰ ਬੁੱਧ ਦਿੱਤਾ ਹੈ, ਯੁੱਧ ਨਹੀਂ। ਭਾਰਤ ਨੇ ਹਮੇਸ਼ਾ ਸ਼ਾਂਤੀ ਅਤੇ ਖੁਸ਼ਹਾਲੀ ਦਿੱਤੀ ਹੈ ਅਤੇ ਇਸ ਲਈ ਭਾਰਤ 21ਵੀਂ ਸਦੀ ਵਿਚ ਆਪਣੀ ਭੂਮਿਕਾ ਨੂੰ ਹੋਰ ਮਜ਼ਬੂਤ ਕਰਨ ਜਾ ਰਿਹਾ ਹੈ।'' ਇਕ ਦਿਨ ਪਹਿਲਾਂ ਹੀ ਮੋਦੀ ਮਾਸਕੋ ਤੋਂ ਇੱਥੇ ਪਹੁੰਚੇ ਸਨ।
ਇਹ ਵੀ ਪੜ੍ਹੋ : ਆਸਟ੍ਰੀਆ 'ਚ ਬੋਲੇ PM ਮੋਦੀ : ਛੇਤੀ ਹੀ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣੇਗਾ ਭਾਰਤ
ਉਨ੍ਹਾਂ ਮਾਸਕੋ ਵਿਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਗੱਲਬਾਤ ਦੌਰਾਨ ਯੂਕ੍ਰੇਨ ਸੰਘਰਸ਼ ਦਾ ਸ਼ਾਂਤੀਪੂਰਨ ਹੱਲ ਲੱਭਣ ਦੇ ਮਹੱਤਵ ਨੂੰ ਉਜਾਗਰ ਕੀਤਾ। ਆਸਟ੍ਰੀਆ ਦੀ ਆਪਣੀ ਪਹਿਲੀ ਫੇਰੀ ਨੂੰ ਸਾਰਥਕ ਦੱਸਦੇ ਹੋਏ ਮੋਦੀ ਨੇ ਕਿਹਾ ਕਿ 41 ਸਾਲਾਂ ਬਾਅਦ ਕਿਸੇ ਭਾਰਤੀ ਪ੍ਰਧਾਨ ਮੰਤਰੀ ਨੇ ਇਸ ਦੇਸ਼ ਦਾ ਦੌਰਾ ਕੀਤਾ ਹੈ। ਉਨ੍ਹਾਂ ਨੇ ਕਿਹਾ, ''ਇਹ ਲੰਬਾ ਇੰਤਜ਼ਾਰ ਇਕ ਇਤਿਹਾਸਕ ਮੌਕੇ 'ਤੇ ਖਤਮ ਹੋਇਆ ਹੈ। ਭਾਰਤ ਅਤੇ ਆਸਟ੍ਰੀਆ ਆਪਣੀ ਦੋਸਤੀ ਦੇ 75 ਸਾਲ ਮਨਾ ਰਹੇ ਹਨ।''
ਉਨ੍ਹਾਂ 'ਮੋਦੀ, ਮੋਦੀ' ਦੇ ਨਾਅਰਿਆਂ ਵਿਚਾਲੇ ਕਿਹਾ, "ਭੂਗੋਲਿਕ ਤੌਰ 'ਤੇ ਭਾਰਤ ਅਤੇ ਆਸਟ੍ਰੀਆ ਦੋ ਵੱਖੋ-ਵੱਖਰੇ ਸਿਰਿਆਂ 'ਤੇ ਹਨ, ਪਰ ਸਾਡੇ ਵਿਚ ਬਹੁਤ ਸਾਰੀਆਂ ਸਮਾਨਤਾਵਾਂ ਹਨ। ਲੋਕਤੰਤਰ ਦੋਹਾਂ ਦੇਸ਼ਾਂ ਨੂੰ ਜੋੜਦਾ ਹੈ। ਆਜ਼ਾਦੀ, ਸਮਾਨਤਾ, ਬਹੁਲਵਾਦ ਅਤੇ ਕਾਨੂੰਨ ਦੇ ਸ਼ਾਸਨ ਲਈ ਸਤਿਕਾਰ ਸਾਡੀਆਂ ਸਾਂਝੀਆਂ ਕਦਰਾਂ-ਕੀਮਤਾਂ ਹਨ। ਸਾਡੇ ਸਮਾਜ ਬਹੁ-ਸੱਭਿਆਚਾਰਕ ਅਤੇ ਬਹੁ-ਭਾਸ਼ਾਈ ਹਨ। ਦੋਵੇਂ ਦੇਸ਼ ਵਿਭਿੰਨਤਾ ਦਾ ਜਸ਼ਨ ਮਨਾਉਂਦੇ ਹਨ ਅਤੇ ਇਨ੍ਹਾਂ ਮੁੱਲਾਂ ਨੂੰ ਦਰਸਾਉਣ ਲਈ ਚੋਣਾਂ ਇਕ ਵਧੀਆ ਮਾਧਿਅਮ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e