ਸ਼ੀ ਯਾਤਰਾ: ਚੀਨੀ ਸੈਲਾਨੀਆਂ ਲਈ ਲਈ ਈ-ਵੀਜ਼ਾ ਸੁਵਿਧਾ ''ਚ 5 ਸਾਲ ਦਾ ਵਿਸਥਾਰ

10/12/2019 2:29:05 PM

ਬੀਜਿੰਗ— ਜ਼ਿਆਦਾ ਤੋਂ ਜ਼ਿਆਦਾ ਚੀਨੀ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਦੀ ਮੁਹਿੰਮ ਦੇ ਤਹਿਤ ਭਾਰਤ ਨੇ ਚੀਨੀ ਸੈਲਾਨੀਆਂ ਦੇ ਲਈ ਈ-ਵੀਜ਼ਾ ਦੇ ਨਿਯਮਾਂ 'ਚ ਢਿੱਲ ਦਿੱਤੀ ਹੈ। ਇਹ ਐਲਾਨ ਅਜਿਹੇ ਵੇਲੇ 'ਚ ਕੀਤਾ ਗਿਆ ਹੈ ਜਦੋਂ ਚੀਨੀ ਰਾਸ਼ਟਰਪਤੀ ਸ਼ੀ ਜਿਨਫਿੰਗ ਭਾਰਤ ਯਾਤਰਾ 'ਤੇ ਆਏ ਹੋਏ ਹਨ। ਇਥੇ ਭਾਰਤੀ ਦੂਤਘਰ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।

ਸ਼ੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਆਪਣੀ ਦੂਜੀ ਰਸਮੀ ਬੈਠਕ ਲਈ ਸ਼ੁੱਕਰਵਾਰ ਨੂੰ ਤਾਮਿਲਨਾਡੂ ਦੇ ਇਤਿਹਾਸਿਕ ਤੱਟੀ ਸ਼ਹਿਰ ਮਾਮੱਲਾਪੁਰਮ ਪਹੁੰਚੇ ਸਨ। ਦੂਤਘਰ ਵਲੋਂ ਜਾਰੀ ਇਕ ਪ੍ਰੈੱਸ ਨੋਟ ਮੁਤਾਬਕ ਭਾਰਤ ਨੇ ਚੀਨੀ ਸੈਲਾਨੀਆਂ ਦੇ ਲਈ ਮਲਟੀਪਲ ਪ੍ਰਵੇਸ਼ ਸੁਵਿਧਾਵਾਂ ਦੇ ਨਾਲ ਪੰਜ ਸਾਲ ਦੇ ਟੂਰਿਸਟ ਈ-ਵੀਜ਼ਾ ਦਾ ਐਲਾਨ ਕੀਤਾ। ਜ਼ਿਆਦਾ ਤੋਂ ਜ਼ਿਆਦਾ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਦੇ ਟੀਚੇ ਨਾਲ ਇਹ ਐਲਾਨ ਅਜਿਹੇ ਵੇਲੇ 'ਚ ਹੋਇਆ ਹੈ ਜਦੋਂ ਚੀਨੀ ਰਾਸ਼ਟਰਪਤੀ ਭਾਰਤ ਯਾਤਰਾ 'ਤੇ ਆਏ ਹਨ। ਬਿਆਨ ਮੁਤਾਬਕ ਇਸ ਕਦਮ ਨਾਲ ਦੋਵਾਂ ਦੇਸ਼ਾਂ ਵਿਚਾਲੇ ਸੰਪਰਕ ਵਧੇਗਾ ਤੇ ਇਸ ਨਾਲ ਟੂਰਰਿਸਟ ਪਲੇਸ ਦੇ ਤੌਰ 'ਤੇ ਚੀਨੀ ਸੈਲਾਨੀ ਭਾਰਤ ਦੀ ਚੋਣ ਕਰਨ ਦੇ ਲਈ ਉਤਸ਼ਾਹਿਤ ਹੋਣਗੇ।


Baljit Singh

Content Editor

Related News