ਭਾਰਤ-ਯੂਰਪੀਅਨ ਯੂਨੀਅਨ TTC ਦੀ ਮੀਟਿੰਗ 'ਚ ਸ਼ਾਮਲ ਹੋਏ 3 ਮੰਤਰੀ, ਜਾਣੋ ਕਿਨ੍ਹਾਂ ਮੁੱਦਿਆਂ 'ਤੇ ਹੋਈ ਚਰਚਾ

05/17/2023 1:11:24 AM

ਬ੍ਰਸੇਲਜ਼/ਲੰਡਨ : ਮੰਗਲਵਾਰ ਨੂੰ ਬ੍ਰਸੇਲਜ਼ 'ਚ ਸਮਾਪਤ ਹੋਈ ਭਾਰਤ-ਈਯੂ ਵਪਾਰ ਅਤੇ ਟੈਕਨਾਲੋਜੀ ਕੌਂਸਲ (ਟੀਟੀਸੀ) ਦੀ ਪਹਿਲੀ ਮੰਤਰੀ ਪੱਧਰੀ ਮੀਟਿੰਗ ਵਿੱਚ ਦੋਵਾਂ ਧਿਰਾਂ ਨੇ ਡਿਜੀਟਲ ਅਤੇ ਸਾਫ਼ ਟੈਕਨਾਲੋਜੀ 'ਚ ਸਹਿਯੋਗ ਵਧਾਉਣ ਦੇ ਮੁੱਦੇ 'ਤੇ ਚਰਚਾ ਕੀਤੀ। ਮੀਟਿੰਗ ਦੀ ਸਹਿ-ਪ੍ਰਧਾਨਗੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ, ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਅਤੇ ਭਾਰਤ ਵੱਲੋਂ ਸੰਚਾਰ ਤੇ ਸੂਚਨਾ ਟੈਕਨਾਲੋਜੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਯੂਰਪੀਅਨ ਕਮਿਸ਼ਨ ਦੇ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਨੇ ਪਿਛਲੇ ਸਾਲ ਅਪ੍ਰੈਲ 'ਚ ਟੀਟੀਸੀ ਦੇ ਗਠਨ ਦਾ ਐਲਾਨ ਕੀਤਾ ਸੀ।

ਇਹ ਵੀ ਪੜ੍ਹੋ : ...ਜਦੋਂ ਮੁੜ ਗ੍ਰਿਫ਼ਤਾਰੀ ਤੋਂ ਬਚਣ ਲਈ ਸਾਬਕਾ ਪਾਕਿ ਮੰਤਰੀ ਫਵਾਦ ਚੌਧਰੀ ਅਦਾਲਤ ਵੱਲ ਦੌੜੇ

ਟੀਟੀਸੀ ਦੇ ਤਹਿਤ 3 ਟਾਸਕ ਫੋਰਸਾਂ ਬਣਾਈਆਂ ਗਈਆਂ ਹਨ, ਜੋ ਰਣਨੀਤਕ ਟੈਕਨਾਲੋਜੀ, ਡਿਜੀਟਲ ਗਵਰਨੈਂਸ ਅਤੇ ਡਿਜੀਟਲ ਕੁਨੈਕਟੀਵਿਟੀ, ਹਰੀ ਅਤੇ ਸਾਫ਼ ਊਰਜਾ ਟੈਕਨਾਲੋਜੀ ਅਤੇ ਵਪਾਰ, ਨਿਵੇਸ਼ ਅਤੇ ਮੁੱਲ ਲੜੀ 'ਤੇ ਕੇਂਦਰਿਤ ਹਨ। ਭਾਰਤ-ਈਯੂ ਵਪਾਰ ਅਤੇ ਟੈਕਨਾਲੋਜੀ ਕੌਂਸਲ ਦੀ ਪਹਿਲੀ ਮੰਤਰੀ ਪੱਧਰੀ ਮੀਟਿੰਗ ਵਿੱਚ ਦੋਵਾਂ ਪਾਸਿਆਂ ਦੇ ਚੋਟੀ ਦੇ ਮੰਤਰੀਆਂ ਨੇ ਹਿੱਸਾ ਲਿਆ। ਇਸ ਵਿੱਚ ਯੂਰਪੀਅਨ ਯੂਨੀਅਨ ਦੀ ਕਾਰਜਕਾਰੀ ਇਕਾਈ ਯੂਰਪੀਅਨ ਕਮਿਸ਼ਨ ਦੀ ਕਾਰਜਕਾਰੀ ਉਪ ਪ੍ਰਧਾਨ ਮਾਰਗ੍ਰੇਟ ਵੇਸਟਾਗਰ ਵੀ ਮੌਜੂਦ ਸੀ।

ਇਹ ਵੀ ਪੜ੍ਹੋ : ਗੱਡੀ 'ਤੇ ਪੀਲੀ ਬੱਤੀ ਲਾ ਕੇ ਘੁੰਮਦੇ ਸੀ ਪਿਓ-ਪੁੱਤ, ਪੁਲਸ ਨੇ ਇੰਝ ਕੀਤੇ ਕਾਬੂ (ਵੀਡੀਓ)

ਵਣਜ ਮੰਤਰੀ ਗੋਇਲ ਨੇ ਮੀਟਿੰਗ ਤੋਂ ਬਾਅਦ ਇਕ ਟਵੀਟ 'ਚ ਕਿਹਾ ਕਿ ਵੇਸਟਾਗਰ ਨੇ ਸਾਰੇ ਹਿੱਸੇਦਾਰਾਂ ਨਾਲ ਰਚਨਾਤਮਕ ਗੱਲਬਾਤ ਕੀਤੀ। ਇਸ ਵਿੱਚ ਯੂਰਪੀ ਸੰਘ ਦੇ ਉੱਚ ਪ੍ਰਤੀਨਿਧੀ (ਵਿਦੇਸ਼ੀ ਮਾਮਲੇ) ਅਤੇ ਉਪ ਪ੍ਰਧਾਨ ਜੋਸੇਪ ਬੋਰੇਲ ਫੋਂਟੇਲੇਸ ਵੀ ਮੌਜੂਦ ਸਨ। ਜੈਸ਼ੰਕਰ ਨੇ ਵੀ ਟਵੀਟ ਕੀਤਾ, "ਇਸ ਤਕਨੀਕੀ ਦਹਾਕੇ ਵਿੱਚ TTC ਭਰੋਸੇਮੰਦ ਸਹਿਯੋਗ ਨੂੰ ਵਧਾ ਸਕਦਾ ਹੈ, ਜੋ ਪੁਨਰ-ਗਲੋਬਲੀਕਰਨ ਲਈ ਜ਼ਰੂਰੀ ਹੈ। ਸਟੇਕਹੋਲਡਰ ਸਪਲਾਈ ਦੀ ਕੁੰਜੀ ਹਨ।" ਉਨ੍ਹਾਂ ਕਿਹਾ ਕਿ ਮੀਟਿੰਗ ਵਿੱਚ ਟੀਟੀਸੀ, ਜੀ-20, ਵਾਇਸ ਆਫ਼ ਗਲੋਬਲ ਸਾਊਥ, ਯੂਕ੍ਰੇਨ ਅਤੇ ਇੰਡੋ-ਪੈਸੀਫਿਕ ਬਾਰੇ ਚੰਗੀ ਚਰਚਾ ਹੋਈ। ਅਜਿਹੀ ਗੱਲਬਾਤ ਸਾਡੀ ਰਣਨੀਤਕ ਭਾਈਵਾਲੀ ਨੂੰ ਮਜ਼ਬੂਤ ਕਰਦੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News