ਭਾਰਤ ਨੇ ਪਦਮਾ ਬ੍ਰਿਜ ਦੀ ਉਸਾਰੀ ਤੇ ਉਦਘਾਟਨ ''ਤੇ ਬੰਗਲਾਦੇਸ਼ ਨੂੰ ਦਿੱਤੀ ਵਧਾਈ

06/27/2022 7:20:58 PM

ਢਾਕਾ- ਭਾਰਤ ਨੇ ਪਦਮਾ ਬ੍ਰਿਜ ਦੀ ਸਫਲ ਉਸਾਰੀ ਤੇ ਉਸ ਦੇ ਉਦਘਾਟਨ 'ਤੇ ਬੰਗਲਾਦੇਸ਼ ਨੂੰ ਵਧਾਈ ਦਿੱਤੀ। ਪਦਮਾ ਨਦੀ 'ਤੇ 6.15 ਕਿਲੋਮੀਟਰ ਲੰਬੇ ਰੋਡ-ਰੇਲ-ਫੋਰ-ਲੇਨ ਸ਼ਕਤੀਸ਼ਾਲੀ ਪਦਮਾ ਬ੍ਰਿਜ ਦਾ ਉਦਘਾਟਨ ਸ਼ਨੀਵਾਰ ਨੂੰ ਬੰਗਲਾਦੇਸ਼ ਦੀ ਪ੍ਰਧਾਨਮੰਤਰੀ ਸ਼ੇਖ ਹਸੀਨਾ ਵਲੋਂ ਕੀਤਾ ਗਿਆ। ਭਾਰਤੀ ਦੂਤਘਰ ਨੇ ਕਿਹਾ ਕਿ ਇਹ ਇਕ ਮਹੱਤਵਪੂਰਨ ਬੁਨਿਆਦੀ ਢਾਂਚਾ ਪ੍ਰਾਜੈਕਟ ਹੈ ਤੇ ਇਸ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਉਸਾਰੀ ਦਾ ਪੂਰਾ ਹੋਣਾ ਪ੍ਰਧਨਮੰਤਰੀ ਸ਼ੇਖ਼ ਹਸੀਨਾ ਦੇ ਸਾਹਸੀ ਫ਼ੈਸਲੇ ਤੇ ਦੂਰਦਰਸ਼ੀ ਅਗਵਾਈ ਦੀ ਗਵਾਹੀ ਦਿੰਦਾ ਹੈ। 

ਇਹ ਸਫਲਤਾ ਪ੍ਰਧਾਨਮੰਤਰੀ ਦੇ ਫ਼ੈਸਲੇ ਨੂੰ ਸਾਬਤ ਕਰਦੀ ਹੈ ਤੇ ਅਸੀਂ ਇਸ 'ਤੇ ਦ੍ਰਿੜ੍ਹਤਾ ਨਾਲ ਵਿਸ਼ਵਾਸ ਕਰਦੇ ਹਾਂ ਜਿਸ ਦਾ ਅਸੀਂ ਅਟੁੱਟ ਸਮਰਥਨ ਕੀਤਾ ਹੈ।'ਉਨ੍ਹਾਂ ਕਿਹਾ ਕਿ ਪਦਮਾ ਬ੍ਰਿਜ ਨਾ ਸਿਰਫ਼ ਬੰਗਲਾਦੇਸ਼ ਦੇ ਅੰਦਰੂਨੀ ਸੰਪਰਕ 'ਚ ਸੁਧਾਰ ਕਰੇਗਾ ਸਗੋਂ ਇਹ ਭਾਰਤ ਤੇ ਬੰਗਲਾਦੇਸ਼ ਦਰਮਿਆਨ ਸਾਂਝੇ ਖੇਤਰਾਂ ਨੂੰ ਜੋੜਨ ਦੇ ਲਈ ਜ਼ਰੂਰੀ ਰਸਦ ਤੇ ਕਾਰੋਬਾਰੀ ਰਫ਼ਤਾਰ ਨੂੰ ਸਹਾਇਤਾ ਵੀ ਦੇਵੇਗਾ।

ਇਹ ਪੁਲ ਭਾਰਤ-ਬੰਗਲਾਦੇਸ਼ ਦੋ-ਪੱਖੀ ਅਤੇ ਉਪ-ਖੇਤਰੀ ਸੰਪਰਕ ਨੂੰ ਵਧਾਉਣ 'ਚ ਮਹੱਤਵਪੂਰਨ ਭੂਮਿਕਾ ਨਿਭਾਵੇਗਾ। ਜ਼ਿਕਰਯੋਗ ਭਾਰਤ ਦੇ ਲੋਕ ਬੰਗਲਾਦੇਸ਼ ਦੀ ਆਜ਼ਾਦੀ ਦੀ 50ਵੀਂ ਵਰ੍ਹੇ ਗੰਢ 'ਤੇ ਪਦਮਾ ਬ੍ਰਿਜ ਦੇ ਉਦਘਾਟਨ ਦੇ ਮਹੱਤਵਪੂਰਨ ਮੌਕੇ 'ਤੇ ਇਕ ਵਾਰ ਫਿਰ ਬੰਗਲਾਦੇਸ਼ ਦੇ ਲੋਕਾਂ ਨੂੰ ਵਧਾਈ ਦੇ ਰਹੇ ਹਨ। 30,193.6 ਕਰੋੜ ਬੰਗਲਾਦੇਸ਼ੀ ਟਕਾ (ਕਰੀਬ 3.6 ਅਰਬ ਅਮਰੀਕੀ ਡਾਲਰ) ਦੀ ਲਾਗਤ ਨਾਲ ਬਣੇ ਇਸ ਪੁਲ ਨੂੰ ਪੂਰੀ ਤਰ੍ਹਾਂ ਨਾਲ ਬੰਗਲਾਦੇਸ਼ ਸਰਕਾਰ ਵਲੋਂ ਵਿੱਤ ਪੋਸ਼ਣ ਕੀਤਾ ਗਿਆ ਹੈ।


Tarsem Singh

Content Editor

Related News