ਕੋਰੋਨਾ ਵਿਰੁੱਧ ਲੜਾਈ ਲਈ ਦੱਖਣੀ ਅਫਰੀਕਾ ਤੋਂ ਭੇਜੀ ਜਾ ਰਹੀ ਭਾਰਤ ਨੂੰ ਮਦਦ
Saturday, May 01, 2021 - 10:53 PM (IST)
ਜੋਹਾਨਿਸਬਰਗ-ਦੱਖਣੀ ਅਫਰੀਕਾ 'ਚ ਸਥਿਤ ਇਕ ਪ੍ਰਮੁੱਖ ਰਾਹਤ ਸਹਾਇਤਾ ਸੰਗਠਨ ਕੋਰੋਨਾ ਵਾਇਰਸ ਸੰਕਟ ਨਾਲ ਨਜਿੱਠਣ 'ਚ ਮਦਦ ਲਈ 100 ਤੋਂ ਵਧੇਰੇ ਆਕਸੀਜਨ ਕੰਸਨਟ੍ਰੈਟਰ ਅਤੇ ਕੰਟੀਨਿਊਜ਼ ਪਾਜ਼ੇਟਿਵ ਏਅਰਵੇ ਪ੍ਰੈਸ਼ਰ (ਸੀ.ਪੀ.ਏ.ਪੀ.) ਭਾਰਤ ਨੂੰ ਭੇਜ ਰਿਹਾ ਹੈ ਜੋ ਦੇਸ਼ 'ਚ ਲੋਕਾਂ ਦੀ ਜਾਨ ਬਚਾਉਣ 'ਚ ਕਾਫੀ ਅਸਰਦਾਰ ਸਾਬਤ ਹੋਏ ਹਨ। ਕੇਂਦਰੀ ਸਿਹਤ ਮੰਤਰਾਲਾ ਨੇ ਸ਼ਨੀਵਾਰ ਨੂੰ ਤਾਜ਼ਾ ਅੰਕੜਿਆਂ ਮੁਤਾਬਕ ਭਾਰਤ 'ਚ ਇਕ ਦਿਨ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ 4,01,993 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇਨਫੈਕਟਿਡ ਦੀ ਕੁੱਲ ਗਿਣਤੀ 1,91,64,969 ਹੋ ਗਈ ਹੈ।
ਇਹ ਵੀ ਪੜ੍ਹੋ-ਇੰਗਲੈਂਡ 'ਚ 1000 ਚੋਂ ਸਿਰਫ ਇਕ ਨੂੰ ਕੋਰੋਨਾ, ਇਕ ਹਫਤੇ 'ਚ 40 ਫੀਸਦੀ ਤੱਕ ਘੱਟ ਹੋਏ ਕੇਸ
ਨਾਲ ਹੀ 3,5244 ਮਰੀਜ਼ਾਂ ਦੀ ਮੌਤ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ 2,11,853 ਤੱਕ ਪਹੁੰਚ ਗਈ ਹੈ। ਦੇਸ਼ 'ਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 32 ਲੱਖ ਤੋਂ ਵਧੇਰੇ ਹੋ ਗਈ ਹੈ। ਗਿਫਟ ਆਫ ਦਿ ਗਿਵਰਸ (ਜੀ.ਓ.ਟੀ.ਜੀ.) ਸੀ.ਪੀ.ਏ.ਪੀ. ਮਸ਼ੀਨਾਂ ਦੀ ਸਪਲਾਈ ਦੀਆਂ ਕੋਸ਼ਿਸ਼ਾਂ ਲਈ ਤਾਲਮੇਲ ਸਥਾਪਤ ਕਰ ਰਿਹਾ ਹੈ ਅਤੇ ਇਨ੍ਹਾਂ ਨੂੰ ਜਲਦ ਭਾਰਤ ਪਹੁੰਚਾਉਣ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ। ਜੀ.ਓ.ਜੀ.ਟੀ. ਦੇ ਸੰਸਥਾਪਕ ਇਮਤਿਆਜ਼ ਸੁਲੇਮਾਨ ਨੇ ਸ਼ੁੱਕਰਵਾਰ ਨੂੰ ਸਮਾਚਾਰ ਚੈਨਲ ਈ.ਐੱਨ.ਸੀ.ਏ. ਨੂੰ ਕਿਹਾ ਕਿ ਅਸੀਂ ਅੰਤਰਰਾਸ਼ਟਰੀ ਸੰਬੰਧ ਅਤੇ ਸਹਿਯੋਗ ਵਿਭਾਗ ਦੇ ਨਾਲ-ਨਾਲ ਵਪਾਰ ਅਤੇ ਉਦਯੋਗ ਮੰਤਰੀ ਇਬ੍ਰਾਹਿਮ ਪਟੇਲ ਨਾਲ ਗੱਲ ਕੀਤੀ ਹੈ ਅਤੇ ਉਨ੍ਹਾਂ ਨੇ ਕਿਹਾ ਕਿ ਆਕਸੀਜਨ ਮੁੱਦੇ 'ਤੇ ਦੋਵੇਂ ਸਰਕਾਰਾਂ ਦਰਮਿਆਨ ਗੱਲਬਾਤ ਜਾਰੀ ਹੈ।
ਇਹ ਵੀ ਪੜ੍ਹੋ-ਦੱਖਣੀ ਅਫਰੀਕਾ ਦੇ ਖੇਡ ਮੰਤਰੀ ਨੇ ਕ੍ਰਿਕੇਟ ਨੂੰ ਲੈ ਕੇ ਦਿੱਤਾ ਇਹ ਵੱਡਾ ਬਿਆਨ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।