UAE ''ਚ ਗੋਲਡ ਕਾਰਡ ਹਾਸਲ ਕਰਨ ਵਾਲਾ ਪਹਿਲਾ ਵਿਦੇਸ਼ੀ ਬਣਿਆ ਭਾਰਤੀ

Tuesday, Jul 09, 2019 - 07:36 PM (IST)

UAE ''ਚ ਗੋਲਡ ਕਾਰਡ ਹਾਸਲ ਕਰਨ ਵਾਲਾ ਪਹਿਲਾ ਵਿਦੇਸ਼ੀ ਬਣਿਆ ਭਾਰਤੀ

ਦੁਬਈ (ਭਾਸ਼ਾ)- ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿਚ ਰਹਿ ਰਹੇ ਭਾਰਤੀ ਕਾਰੋਬਾਰੀ ਲਾਲੋ ਸੈਮੁਅਲ ਸ਼ਾਰਜਾਹ ਦੇ ਅਜਿਹੇ ਪਹਿਲੇ ਵਿਦੇਸ਼ੀ ਵਿਅਕਤੀ ਬਣ ਗਏ ਹਨ ਜਿਨ੍ਹਾਂ ਨੂੰ ਸਥਾਈ ਨਿਵਾਸ ਮਨਜ਼ੂਰ ਕਰਨ ਵਾਲਾ ਗੋਲਡ ਕਾਰਡ ਦਿੱਤਾ ਗਿਆ ਹੈ। ਕਾਰੋਬਾਰੀਆਂ ਅਤੇ ਹੁਨਰਮੰਦ ਵਿਅਕਤੀਆਂ ਨੂੰ ਮਿਲਣ ਵਾਲੇ 5-10 ਸਾਲ ਦੇ ਲੰਬੇ ਸਮੇਂ ਦੇ ਵੀਜ਼ੇ ਦੇ ਉਲਟ ਗੋਲਡ ਕਾਰਡ ਧਾਰਕ ਨੂੰ ਯੂ.ਏ.ਈ. ਦਾ ਸਥਾਈ ਨਿਵਾਸ ਦਿੱਤਾ ਹੈ। ਗਲਫ ਨਿਊਜ਼ ਨੇ ਸੋਮਵਾਰ ਨੂੰ ਖਬਰ ਦਿੱਤੀ ਹੈ ਕਿ ਦਿ ਕਿੰਗਸਟਨ ਗਰੁੱਪ ਦੇ ਚੇਅਰਮੈਨ ਸੈਮੁਅਲ ਨੂੰ ਸ਼ਾਰਜਾਹ ਦੇ ਵਿਦੇਸ਼ ਮਾਮਲਿਆਂ ਅਤੇ ਨਿਵਾਸ ਮਹਾਨਿਦੇਸ਼ਕ ਬ੍ਰਿਗੇਡੀਅਰ ਆਰਿਫ ਅਲ ਸ਼ਮਸੀ ਨੂੰ ਸਥਾਈ ਨਿਵਾਸ ਪ੍ਰਮਾਣ ਪੱਤਰ ਸੌਂਪਿਆ। ਜ਼ਿਕਰਯੋਗ ਹੈ ਕਿ ਸੈਮੁਅਲ ਨੂੰ 2013-2014 ਅਤੇ 2015 ਲਈ ਫੋਰਬਸ ਮੈਗਜ਼ੀਨ ਨੇ ਅਰਬ ਖੇਤਰ ਦੇ ਚੋਟੀ ਦੇ 100 ਸਭ ਤੋਂ ਪ੍ਰਭਾਵਸ਼ਾਲੀ ਭਾਰਤੀ ਕਾਰੋਬਾਰੀਆਂ ਵਿਚ ਸ਼ਾਮਲ ਕੀਤਾ ਸੀ। ਇਕ ਸਬੰਧਿਤ ਘਟਨਾਕ੍ਰਮ ਦੇ ਤਹਿਤ ਕੇਰਲ ਵਿਚ ਜਨਮੇ ਗਹਿਣਿਆਂ ਦੀ ਕੰਪਨੀ ਮਾਲਾਬਾਰ ਸਮੂਹ ਦੇ ਸਹਿ ਪ੍ਰਧਾਨ ਡਾਕਟਰ ਪੀ.ਏ. ਇਬ੍ਰਾਹਿਮ ਹਾਜੀ ਨੂੰ ਵੀ ਸੋਮਵਾਰ ਨੂੰ ਸਥਾਈ ਨਿਵਾਸ ਵਾਲਾ ਗੋਲਡ ਕਾਰਡ ਸੌਂਪਿਆ ਗਿਆ।


author

Sunny Mehra

Content Editor

Related News