ਭਾਰਤ ਨੇ ਜਿੰਨਾ ਦੱਸਿਆ ਪਾਕਿ ’ਤੇ ਉਸ ਨਾਲੋਂ ਕਿਤੇ ਜ਼ਿਆਦਾ ਹਮਲੇ ਹੋਏ

Tuesday, Jun 03, 2025 - 11:26 PM (IST)

ਭਾਰਤ ਨੇ ਜਿੰਨਾ ਦੱਸਿਆ ਪਾਕਿ ’ਤੇ ਉਸ ਨਾਲੋਂ ਕਿਤੇ ਜ਼ਿਆਦਾ ਹਮਲੇ ਹੋਏ

ਇਸਲਾਮਾਬਾਦ  - ‘ਆਪ੍ਰੇਸ਼ਨ ਸਿੰਧੂਰ’ ਦੌਰਾਨ ਪਾਕਿਸਤਾਨ ’ਤੇ ਭਾਰਤ ਦੇ ਹਮਲੇ ਬਾਰੇ ਨਵਾਂ ਖੁਲਾਸਾ ਹੋਇਆ ਹੈ। ਪਤਾ ਲੱਗਾ ਹੈ ਕਿ ਭਾਰਤ ਨੇ ਪਹਿਲਾਂ ਜਿੰਨਾ ਦੱਸਿਆ ਸੀ, ਪਾਕਿਸਤਾਨ ’ਚ ਉਸ ਤੋਂ ਕਿਤੇ ਜ਼ਿਆਦਾ ਅੰਦਰ ਤੱਕ ਹਮਲਾ ਕੀਤਾ ਗਿਆ ਹੈ।

ਪਾਕਿਸਤਾਨ ਦੇ ਅਧਿਕਾਰਤ ਡੋਜ਼ੀਅਰ ਤੋਂ ਇਸਦੀ ਜਾਣਕਾਰੀ ਮਿਲਦੀ ਹੈ। ਪਾਕਿਸਤਾਨ ਨੇ ਆਪ੍ਰੇਸ਼ਨ ਬੁਨਯਾਨ ਉਨ-ਮਰਸੂਸ ’ਤੇ ਡੋਜ਼ੀਅਰ ਜਾਰੀ ਕੀਤਾ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਭਾਰਤ ਨੇ ਆਪਣੇ ਜਵਾਨਾਂ ਵੱਲੋਂ ਦੱਸੇ ਗਏ ਟਿਕਾਣਿਆਂ ’ਚੋਂ ਘੱਟ ਤੋਂ ਘੱਟ 8 ਤੋਂ ਜ਼ਿਆਦਾ ਟਿਕਾਣਿਆਂ ’ਤੇ ਹਮਲਾ ਕੀਤਾ। ਇਸ ਡੋਜ਼ੀਅਰ ਨੇ ਸਾਫ ਕਰ ਦਿੱਤਾ ਹੈ ਕਿ ‘ਆਪ੍ਰੇਸ਼ਨ ਸਿੰਧੂਰ’ ਦੌਰਾਨ ਘਬਰਾਏ ਪਾਕਿਸਤਾਨ ਨੇ ਕਿਉਂ ਭਾਰਤ ਨਾਲ ਸੰਪਰਕ ਕੀਤਾ ਅਤੇ ਜੰਗਬੰਦੀ ਲਈ ਕਿਉਂ ਅਪੀਲ ਕੀਤੀ।

ਪਾਕਿ ਦੇ 11 ਏਅਰਬੇਸ ਬਣੇ ਸਨ ਨਿਸ਼ਾਨਾ
ਭਾਰਤੀ ਹਮਲੇ ਨੇ ਪਾਕਿਸਤਾਨ ਦੇ ਚਕਲਾਲਾ, ਮੁਰੀਦ, ਸਰਗੋਧਾ ਸਮੇਤ 11 ਏਅਰਬੇਸਾਂ ਨੂੰ ਨਿਸ਼ਾਨਾ ਬਣਾਇਆ ਸੀ। ਮੈਕਸਰ ਤਕਨਾਲੋਜੀ ਰਾਹੀਂ ਜਾਰੀ ਸੈਟੇਲਾਈਟ ਤਸਵੀਰਾਂ ਵਿਚ ਆਪ੍ਰੇਸ਼ਨ ਸਿੰਧੂਰ ਦੌਰਾਨ ਸਟੀਕ ਹਮਲਿਆਂ ਨਾਲ ਹੋਏ ਨੁਕਸਾਨ ਦਾ ਖੁਲਾਸਾ ਕੀਤਾ ਸੀ। ਭਾਰਤੀ ਹਵਾਈ ਫੌਜ ਵੱਲੋਂ ਪਾਕਿਸਤਾਨੀ ਹਵਾਈ ਫੌਜ ਨੂੰ ਪਹੁੰਚਾਏ ਗਏ ਨੁਕਸਾਨ ਦੇ ਵਿਸ਼ਲੇਸ਼ਣ ਮੁਤਾਬਕ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਭਾਰਤੀ ਹਵਾਈ ਫੌਜ ਵੱਲੋਂ ਦਾਗੀਆਂ ਗਈਆਂ ਕਰੂਜ਼ ਮਿਜ਼ਾਈਲਾਂ ਨੇ 6 ਪਾਕਿਸਤਾਨੀ ਹਵਾਈ ਫੌਜ ਦੇ ਲੜਾਕੂ ਜਹਾਜ਼ਾਂ, 2 ਉੱਚ ਮੁੱਲ ਵਾਲੇ ਜਹਾਜ਼ਾਂ, 10 ਨਾਲੋਂ ਵੱਧ ਯੂ. ਸੀ. ਏ. ਵੀ., ਇਕ ਸੀ-130 ਟਰਾਂਸਪੋਰਟ ਜਹਾਜ਼ ਦੇ ਨਾਲ-ਨਾਲ ਕਈ ਕਰੂਜ਼ ਮਿਜ਼ਾਈਲਾਂ ਨੂੰ ਨਸ਼ਟ ਕਰ ਦਿੱਤਾ।


author

Inder Prajapati

Content Editor

Related News