ਅਫਗਾਨਿਸਤਾਨ ਨੂੰ ਲੈ ਕੇ ਕਈ ਮੁੱਦਿਆਂ ''ਤੇ ਸਮਾਨ ਹੈ ਭਾਰਤ ਅਤੇ ਅਮਰੀਕਾ ਦੀ ਸੋਚ : ਜੈਸ਼ੰਕਰ

Friday, Oct 01, 2021 - 01:08 PM (IST)

ਅਫਗਾਨਿਸਤਾਨ ਨੂੰ ਲੈ ਕੇ ਕਈ ਮੁੱਦਿਆਂ ''ਤੇ ਸਮਾਨ ਹੈ ਭਾਰਤ ਅਤੇ ਅਮਰੀਕਾ ਦੀ ਸੋਚ : ਜੈਸ਼ੰਕਰ

ਇੰਟਰਨੈਸ਼ਨਲ ਡੈਸਕ- ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਕਿ ਅਫਗਾਨਿਸਤਾਨ 'ਚ ਹਾਲ ਦੇ ਘਟਨਾਕ੍ਰਮ ਨਾਲ ਸਬੰਧਤ ਕਈ ਮੁੱਦਿਆਂ 'ਤੇ ਭਾਰਤ ਅਤੇ ਅਮਰੀਕਾ ਦੀ ਸੋਚ ਇਕ ਸਮਾਨ ਹੈ ਜਿਸ ਨਾਲ ਅੱਤਵਾਦ ਲਈ ਅਫਗਾਨ ਭੂਮੀ ਦੇ ਸੰਭਾਵਿਤ ਉਪਯੋਗ ਨੂੰ ਲੈ ਕੇ ਚਿੰਤਾਵਾਂ ਵੀ ਸ਼ਾਮਲ ਹਨ।
ਜੈਸ਼ੰਕਰ ਨੇ ਇਹ ਵੀ ਕਿਹਾ ਕਿ ਕਈ ਅਜਿਹੇ ਪਹਿਲੂ ਹਨ ਜਿਨ੍ਹਾਂ 'ਤੇ ਦੋਵਾਂ ਦੇ ਵਿਚਾਰ ਸਮਾਨ ਨਹੀਂ ਹਨ। ਜੈਸ਼ੰਕਰ ਅਮਰੀਕਾ ਭਾਰਤ ਰਣਨੀਤੀ ਸਾਂਝੀਦਾਰੀ ਮੰਚ (ਯੂ.ਐੱਸ.ਆਈ.ਐੱਸ.ਪੀ.ਐੱਫ) ਦੀ ਸਲਾਨਾ ਅਗਵਾਈ ਸੰਮੇਲਨ 'ਚ ਬੋਲ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਤਾਲਿਬਨ ਸ਼ਾਸਨ ਨੂੰ ਮਾਨਤਾ ਦੇਣ ਸਬੰਧੀ ਕਿਸੇ ਵੀ ਪ੍ਰਸ਼ਨ ਦਾ ਵਿਦਾਨ ਦੋਹਾ ਸਮਝੌਤੇ 'ਚ ਸਮੂਹ ਵਲੋਂ ਕੀਤੀ ਗਈ ਵਚਨਬੰਧਤਾਵਾਂ ਨੂੰ ਪੂਰਾ ਕਰਨ ਦੇ ਆਧਾਰ 'ਤੇ ਕੀਤਾ ਜਾਣਾ ਚਾਹੀਦਾ। 
ਜੈਸ਼ੰਕਰ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਅਸੀਂ ਇਸ 'ਚੋਂ ਕਈ ਮੁੱਦਿਆਂ 'ਤੇ ਸਿਧਾਂਤਿਕ ਪੱਧਰ 'ਤੇ ਸਮਾਨ ਸੋਚ ਰੱਖਦੇ ਹਾਂ। ਇਸ 'ਚ ਨਿਸ਼ਚਿਤ ਰੂਪ ਨਾਲ ਅੱਤਵਾਦ ਸ਼ਾਮਲ ਹੈ। ਅਫਗਾਨ ਭੂਮੀ ਦੇ ਅੱਤਵਾਦ ਲਈ ਵਰਤੋਂ ਅਸੀਂ ਦੋਵਾਂ ਨੂੰ ਬਹੁਤ ਦ੍ਰਿੜਤਾ ਨਾਲ ਮਹਿਸੂਸ ਹੁੰਦਾ ਹੈ ਅਤੇ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਜੋ ਬਾਈਡਨ ਨਾਲ ਮੁਲਾਕਾਤ ਕੀਤੀ ਸੀ ਤਾਂ ਇਸ 'ਤੇ ਚਰਚਾ ਕੀਤੀ ਗਈ ਸੀ।
ਉਨ੍ਹਾਂ ਨੇ ਪਾਕਿਸਤਾਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਅਜਿਹੇ ਮੁੱਦੇ ਵੀ ਹੋਣਗੇ ਜਿਨ੍ਹਾਂ 'ਤੇ ਅਸੀਂ ਘੱਟ ਸਹਿਮਤ ਹੋਵਾਂਗੇ। ਸਾਡੇ ਤਜ਼ਰਬੇ ਕੁਝ ਮਾਮਲਿਆਂ 'ਚ ਤੁਹਾਡੇ (ਅਮਰੀਕਾ ਤੋਂ) ਵੱਖ ਹਨ। ਅਸੀਂ ਉਸ ਖੇਤਰ 'ਚ ਸਰਹੱਦ 'ਤੇ ਅੱਤਵਾਦ ਤੋਂ ਪੀੜਤ ਹਾਂ ਅਤੇ ਇਨ੍ਹਾਂ 'ਚੋਂ ਕਈ ਤਰ੍ਹਾਂ ਨਾਲ ਅਫਗਾਨਿਸਤਾਨ ਦੇ ਕੁਝ ਗੁਆਂਢੀਆਂ ਦੇ ਬਾਰੇ 'ਚ ਸਾਡਾ ਦ੍ਰਿਸ਼ਟੀਕੋਣ ਤੈਅ ਕੀਤਾ ਹੈ। ਵਿਦੇਸ਼ ਮੰਤਰੀ ਨੇ ਕਿਹਾ ਕਿ ਇਹ ਅਮਰੀਕਾ ਨੂੰ ਤੈਅ ਕਰਨਾ ਹੈ ਕਿ ਉਹ ਇਸ ਵਿਚਾਰ ਨੂੰ ਸਾਂਝਾ ਕਰਦਾ ਹੈ ਜਾਂ ਨਹੀਂ।


author

Aarti dhillon

Content Editor

Related News