ਭਾਰਤ-ਅਮਰੀਕਾ ਮਿਲ ਕੇ ਸਿੰਧੂ ਜਲ ਸਮਝੌਤੇ ਨੂੰ ਨੁਕਸਾਨ ਪਹੁੰਚਾਉਣ ਦੀ ਘੜ ਰਹੇ ਹਨ ਸਾਜ਼ਿਸ਼ : ਪਾਕਿ

Monday, Aug 07, 2017 - 06:28 PM (IST)

ਕਰਾਚੀ— ਪਾਕਿਸਤਾਨ ਨੇ ਇਲਜ਼ਾਮ ਲਗਾਇਆ ਹੈ ਕਿ ਭਾਰਤ ਅਤੇ ਅਮਰੀਕਾ ਮਿਲਕੇ ਸਿੰਧੂ ਪਾਣੀ ਦੇ ਸਮਝੌਤੇ ਨੂੰ ਨੁਕਸਾਨ ਪਹੁੰਚਾਉਣ ਦੀ ਕੌਮਾਂਤਰੀ ਸਾਜਿਸ਼ ਵਿਚ ਜੁਟੇ ਹਨ।ਪਾਕਿਸਤਾਨ ਸਰਕਾਰ ਦੇ ਨਵੇਂ ਵਿਦੇਸ਼ ਮੰਤਰੀ ਖਵਾਜਾ ਆਸਿਫ ਦੇ ਹਵਾਲੇ ਤੋਂ ਪਾਕਿਸਤਾਨੀ ਮੀਡਿਆ ਨੇ ਇਹ ਦਾਅਵਾ ਕੀਤਾ ਹੈ। 
ਵਿਦੇਸ਼ ਮੰਤਰੀ ਬਣਨ ਤੋਂ ਬਾਅਦ ਆਪਣੀ ਪਹਿਲੀ ਹੀ ਪ੍ਰੈਸ ਕਾਨਫਰੰਸ ਵਿੱਚ ਖਵਾਜਾ ਆਸਿਫ ਨੇ ਭਾਰਤ ਨੂੰ ਧਮਕਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਹੈ।ਰਿਪੋਰਟ ਮੁਤਾਬਕ ਆਸਿਫ ਨੇ ਕਿਹਾ ਹੈ ਕਿ ਗੁਆਂਢੀ ਦੇਸ਼ਾਂ ਨਾਲ ਸ਼ਾਂਤੀ ਅਤੇ ਚੰਗੇ ਸਬੰਧਾਂ ਦੀ ਪਾਕਿਸਤਾਨ ਦੀ ਇੱਛਾ ਉਸਦੀ ਕਮਜ਼ੋਰੀ ਨਹੀਂ ਸਮਝੀ ਜਾਣੀ ਚਾਹੀਦੀ ਹੈ।  ਹਾਲਾਂਕਿ ਸਿੰਧੂ ਜਲ ਸਮਝੌਤੇ ਦੀਆਂ ਧਾਰਾਵਾਂ ਦੇ ਸੰਬੰਧ ਵਿੱਚ ਆਸਿਫ ਨੇ ਇਹ ਨਹੀਂ ਦੱਸਿਆ ਕਿ ਅਮਰੀਕਾ ਅਤੇ ਭਾਰਤ ਕਿਸ ਤਰ੍ਹਾਂ ਦੀ ਕੌਮਾਂਤਰੀ ਸਾਜਿਸ਼ ਵਿੱਚ ਸ਼ਾਮਿਲ ਹਨ।


Related News