ਭਾਰਤ ਅਤੇ ਅਮਰੀਕਾ ਦੀ ਫੌਜ ਨੇ ਕੀਤਾ ਸਾਂਝਾ ਜੰਗੀ ਅਭਿਆਸ

Friday, Sep 13, 2019 - 09:18 PM (IST)

ਭਾਰਤ ਅਤੇ ਅਮਰੀਕਾ ਦੀ ਫੌਜ ਨੇ ਕੀਤਾ ਸਾਂਝਾ ਜੰਗੀ ਅਭਿਆਸ

ਵਾਸ਼ਿੰਗਟਨ (ਏਜੰਸੀ)- ਵਾਸ਼ਿੰਗਟਨ ਵਿਚ ਭਾਰਤ ਅਤੇ ਅਮਰੀਕਾ ਦੀ ਆਰਮੀ ਵਿਚਾਲੇ ਜੰਗੀ ਅਭਿਆਸ ਚੱਲ ਰਿਹਾ ਹੈ। ਇਹ ਜੰਗੀ ਅਭਿਆਸ 5 ਸਤੰਬਰ ਨੂੰ ਸ਼ੁਰੂ ਹੋਇਆ ਸੀ। ਇਹ ਜੰਗੀ ਅਭਿਆਸ ਭਾਰਤ ਅਤੇ ਅਮਰੀਕਾ ਵਿਚਾਲੇ ਸੰਯੁਕਤ ਰਾਸ਼ਟਰ ਤੋਂ ਚੱਲਣ ਵਾਲੇ ਸਭ ਤੋਂ ਵੱਡੇ ਫੌਜੀ ਟ੍ਰੇਨਿੰਗ ਅਤੇ ਰੱਖਿਆ ਨਿਗਮ ਦੀਆਂ ਕੋਸ਼ਿਸ਼ਾਂ ਵਿਚੋਂ ਇਕ ਹੈ। ਦੋਹਾਂ ਦੇਸ਼ਾਂ ਵਿਚਾਲੇ ਬਦਲਵੇਂ ਰੂਪ ਨਾਲ ਆਯੋਜਿਤ ਸਾਂਝੇ ਅਭਿਆਸ ਦਾ ਇਹ 15ਵਾਂ ਸੈਸ਼ਨ ਹੈ। ਇਹ ਜੰਗੀ ਅਭਿਆਸ ਰਾਹੀਂ ਬ੍ਰਿਗੇਡ ਪੱਧਰ 'ਤੇ ਸਾਂਝੀ ਯੋਜਨਾ ਦੇ ਨਾਲ ਦੋਹਾਂ ਦੇ ਹਥਿਆਰਬੰਦ ਦਸਤਿਆਂ ਨੂੰ ਬਟਾਲੀਅਨ ਪੱਧਰ 'ਤੇ ਇਕੱਠੇ ਕਰਨ ਦੇ ਤਰੀਕਿਆਂ ਨਾਲ ਟ੍ਰੇਨਿੰਗ ਕਰਨ ਦਾ ਮੌਕਾ ਦਿੰਦਾ ਹੈ। ਇਸ ਜੰਗੀ ਅਭਿਆਸ ਦੇ ਇਕ ਖਾਸ ਮਕਸਦ ਨਾਲ ਦੋਹਾਂ ਦੇਸ਼ਾਂ ਦੀਆਂ ਫੌਜਾਂ ਨੂੰ ਇਕ ਦੂਜੇ ਦੇ ਤੌਰ-ਤਰੀਕਿਆਂ, ਸੰਗਠਨਾਤਮਕ ਸੰਰਚਨਾ ਅਤੇ ਜੰਗ ਦੌਰਾਨ ਪ੍ਰਕਿਰਿਆ ਤੋਂ ਰੂਬਰੂ ਕਰਵਾਉਣਾ ਹੈ ਤਾਂ ਜੋ ਦੋਹਾਂ ਦੇਸ਼ਾਂ ਦੀਆਂ ਫੌਜਾਂ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਵੱਡੀ ਤੋਂ ਵੱਡੀ ਚੁਣੌਤੀ ਦਾ ਸਾਹਮਣਾ ਕਰ ਸਕਣ। ਇਸ ਜੰਗ ਅਭਿਆਸ ਵਿਚ ਦੋਹਾਂ ਫੌਜਾਂ ਵੱਖ-ਵੱਖ ਤਰੀਕਿਆਂ ਨਾਲ ਨਜਿੱਠਣ ਲਈ ਮਿਲ ਕੇ ਕਈ ਤਰ੍ਹਾਂ ਦੇ ਆਪਰੇਸ਼ਨਾਂ ਅਤੇ ਚੁਣੌਤੀਆਂ ਨਾਲ ਸਬੰਧਿਤ ਟ੍ਰੇਨਿੰਗ, ਪਲਾਨਿੰਗ ਅਤੇ ਯੋਜਨਾਵਾਂ ਦੇ ਅਮਲ ਦੇ ਤਰੀਕਿਆਂ 'ਤੇ ਕੰਮ ਕਰ ਰਹੀ ਹੈ।


author

Sunny Mehra

Content Editor

Related News