ਭਾਰਤ ਨੂੰ ਅਮਰੀਕਾ ਤੋਂ ਮਦਦ ਮਿਲਣੀ ਜਾਰੀ, ਅੱਧਾ ਬਿਲੀਅਨ ਡਾਲਰ ਤੱਕ ਪਹੁੰਚੀ ਕੋਵਿਡ-19 ਮਦਦ

Tuesday, May 11, 2021 - 08:54 AM (IST)

ਭਾਰਤ ਨੂੰ ਅਮਰੀਕਾ ਤੋਂ ਮਦਦ ਮਿਲਣੀ ਜਾਰੀ, ਅੱਧਾ ਬਿਲੀਅਨ ਡਾਲਰ ਤੱਕ ਪਹੁੰਚੀ ਕੋਵਿਡ-19 ਮਦਦ

ਵਾਸ਼ਿੰਗਟਨ (ਵਿਸ਼ੇਸ਼)- ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਦੌਰਾਨ ਭਾਰਤ ਦੇ ਲੋਕਾਂ ਨੂੰ ਆਪਣੇ ਦੇਸ਼ ਦਾ ਪੂਰਾ ਸਮਰਥਨ ਦੇਣ ਦਾ ਵਾਅਦਾ ਕਰਨ ਦੇ 15 ਦਿਨ ਦੇ ਅੰਦਰ ਹੀ ਅਮਰੀਕਾ ਨੇ ਤਕਰੀਬਨ ਅੱਧਾ ਬਿਲੀਅਨ ਅਮਰੀਕੀ ਡਾਲਰ ਦੀ ਵਿੱਤੀ ਮਦਦ ਭਾਰਤ ਨੂੰ ਭੇਜ ਵੀ ਦਿੱਤੀ ਹੈ। ਪਿਛਲੇ ਮਹੀਨੇ ਮੋਦੀ ਨਾਲ ਆਪਣੀ ਵਾਰਤਾ ’ਚ ਬਾਈਡੇਨ ਨੇ ਕੋਰੋਨਾ ਮਹਾਮਾਰੀ ਦੇ ਖ਼ਿਲਾਫ਼ ਭਾਰਤ ਦੀ ਜੰਗ ’ਚ ਉਸਦੀ ਪੂਰੀ ਮਦਦ ਕਰਨ ਦੀ ਗੱਲ ਕਹੀ ਸੀ।

ਇਹ ਵੀ ਪੜ੍ਹੋ : ਯੂਰਪੀ ਦੇਸ਼ ਬਣਾ ਰਹੇ ਵੈਕਸੀਨ ਪਾਸਪੋਰਟ, ਕੋਵਿਸ਼ੀਲਡ ਲਵਾਉਣ ’ਤੇ ਹੀ ਮਿਲੇਗੀ ਐਂਟਰੀ

ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਯਕੀਨ ਦਿਵਾਇਆ ਸੀ ਕਿ ਅਮਰੀਕਾ ਕੋਵਿਡ-19 ਖ਼ਿਲਾਫ਼ ਭਾਰਤ ਦੀ ਜੰਗ ’ਚ ਉਸ ਦੇ ਨਾਲ ਖੜ੍ਹਾ ਹੋਵੇਗਾ। ਬਾਈਡੇਨ ਨੇ ਉਸ ਨੂੰ ਲੈ ਕੇ ਟਵੀਟ ਵੀ ਕੀਤਾ ਸੀ ਜਿਸ ਵਿਚ ਕਿਹਾ ਸੀ ਕਿ ਜਿਵੇਂ ਭਾਰਤ ਨੇ ਮਹਾਮਾਰੀ ਦੀ ਸ਼ੁਰੂਆਤ ਦੇ ਸਮੇਂ ਅਮਰੀਕਾ ਵਲੋਂ ਮਦਦ ਦੇ ਹੱਥ ਵਧਾਏ ਸਨ, ਉਸੇ ਤਰ੍ਹਾਂ ਅਸੀਂ ਵੀ ਲੋੜ ਦੇ ਸਮੇਂ ਭਾਰਤ ਦੀ ਮਦਦ ਕਰਨ ਲਈ ਵਚਨਬੱਧ ਹਾਂ।

PunjabKesari

ਅੱਧਾ ਬਿਲੀਅਨ ਡਾਲਰ ਦੀ ਮਦਦ ’ਚ ਬਾਈਡੇਨ ਪ੍ਰਸ਼ਾਸਨ ਵੱਲੋਂ 100 ਮਿਲੀਅਨ ਅਮਰੀਕੀ ਡਾਲਰ ਦਾ ਵਾਅਦਾ, ਪ੍ਰਮੁੱਖ ਫਾਰਮਾ ਕੰਪਨੀ ਫਾਈਜ਼ਰ ਵਲੋਂ 70 ਮਿਲੀਅਨ ਅਮਰੀਕੀ ਡਾਲਰ ਅਤੇ 4,50,000 ਰੇਮਡੇਸਿਵਿਰ ਦੀਆਂ ਖੁਰਾਕਾਂ ਜਿਸਦਾ ਅਮਰੀਕਾ ’ਚ ਸਰਕਾਰੀ ਮੁੱਲ 390 ਅਮਰੀਕੀ ਡਾਲਰ ਹੈ, ਸ਼ਾਮਲ ਹਨ। ਭਾਰਤ ਦੀ ਮਦਦ ਲਈ ਨਾ ਸਿਰਫ਼ ਅਮਰੀਕੀ ਪ੍ਰਸ਼ਾਸਨ ਨੇ ਆਪਣੇ ਹੱਥ ਅੱਗੇ ਵਧਾਏ ਹਨ ਸਗੋਂ ਉਥੋਂ ਦੇ ਵਪਾਰਕ ਘਰਾਣਿਆਂ ਦੇ ਨਾਲ-ਨਾਲ ਅਮਰੀਕੀ-ਭਾਰਤੀਆਂ ਨੇ ਵੀ ਆਪਣਾ ਖਜ਼ਾਨਾ ਖੋਲ੍ਹ ਦਿੱਤਾ ਹੈ। ਹਜ਼ਾਰਾਂ ਦੀ ਗਿਣਤੀ ’ਚ ਆਕਸੀਜਨ ਕੰਸੇਂਟ੍ਰੇਟਰ, ਜੀਵਨ ਰੱਖਿਅਕ ਦਵਾਈਆਂ ਅਤੇ ਸਿਹਤ ਸਮੱਗਰੀ ਦੇ ਨਾਲ ਜਹਾਜ਼ ਰੋਜ਼ਾਨਾ ਹੀ ਅਮਰੀਕਾ ਤੋਂ ਭਾਰਤ ਲਈ ਉਡਾਣ ਭਰ ਰਹੇ ਹਨ।

ਇਹ ਵੀ ਪੜ੍ਹੋ : ਜ਼ਿਆਦਾ ਠੰਡੇ ਵਰਕ ਪਲੇਸ ਨਾਲ ਮੋਟਾਪੇ ਦਾ ਖ਼ਤਰਾ, ਖੋਜਕਾਰਾਂ ਨੇ ਮੁਲਾਜ਼ਮਾਂ ਨੂੰ ਦਿੱਤਾ ਕੰਬਲ ਤੇ ਸ਼ਾਲ ਲੈ ਕੇ ਜਾਣ ਦਾ ਸੁਝਾਅ

ਬੋਇੰਗ, ਮਾਸਟਰ ਕਾਰਡ ਅਤੇ ਗੂਗਲ ਵਰਗੀਆਂ ਕਈ ਕੰਪਨੀਆਂ ਵੀ 30 ਮਿਲੀਅਨ ਅਮਰੀਕੀ ਡਾਲਰ ਕੀਮਤ ਦੇ ਜੀਵਨ ਰੱਖਿਅਕ ਯੰਤਰ ਭਾਰਤ ਭੇਜ ਚੁੱਕੀਆਂ ਹਨ। ਅਮਰੀਕਾ ’ਚ ਭਾਰਤੀ ਰਾਜਦੂਤ ਤਰਨਜੀਤ ਸੰਧੂ ਨੇ ਵਿਸ਼ੇਸ਼ ਗੱਲਬਾਤ ’ਚ ਕਿਹਾ ਕਿ ਅਮਰੀਕੀ ਸਰਕਾਰ, ਨਿੱਜੀ ਸੈਕਟਰ, ਪ੍ਰਵਾਸੀ ਭਾਰਤੀ ਅਤੇ ਅਮਰੀਕੀ ਜਨਤਾ ਦਿਲ ਖੋਲ੍ਹਕੇ ਭਾਰਤ ਦੀ ਮਦਦ ਕਰ ਰਹੀ ਹੈ। ਅਸਲ ਵਿਚ ਕਈਆਂ ਨੇ ਤਾਂ ਮੇਰੇ ਤੋਂ ਇਥੋਂ ਤੱਕ ਪੁੱਛਿਆ ਕਿ ਸਾਨੂੰ ਦੱਸੋ ਕਿ ਅਸੀਂ ਭਾਰਤ ਲਈ ਹੋਰ ਕੀ ਕਰ ਸਕਦੇ ਹਾਂ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News