ਮੈਨੂੰ ਕਰੰਟ ਲੱਗਣ ਪਿੱਛੇ ਭਾਰਤ ਦਾ ਹੱਥ : ਪਾਕਿ ਰੇਲ ਮੰਤਰੀ

08/31/2019 5:42:58 PM

ਕਰਾਚੀ (ਏਜੰਸੀ)- ਇਮਰਾਨ ਸਰਕਾਰ ਵਿਚ ਰੇਲ ਮੰਤਰੀ ਸ਼ੇਖ ਰਸ਼ੀਦ ਨੇ ਕਿਹਾ ਕਿ ਉਨ੍ਹਾਂ ਨੂੰ ਮਾਈਕ ਵਿਚ ਕਰੰਟ ਲੱਗਣ ਪਿੱਛੇ ਭਾਰਤ ਦਾ ਹੱਥ ਹੈ। ਉਨ੍ਹਾਂ ਨੂੰ ਕਰੰਟ ਉਸ ਵੇਲੇ ਲੱਗਾ ਜਦੋਂ ਉਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਬਿਆਨਬਾਜ਼ੀ ਕਰ ਰਹੇ ਸਨ। ਇਸ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਕਾਫੀ ਟਰੋਲ ਕੀਤਾ ਗਿਆ। ਦਰਅਸਲ ਕਸ਼ਮੀਰੀ ਲੋਕਾਂ ਦੀ ਹਮਾਇਤ ਵਿਚ ਪਾਕਿਸਤਾਨ ਪੀ.ਐਮ. ਇਮਰਾਨ ਖਾਨ ਨੇ ਪੂਰੇ ਮੁਲਕ ਦੇ ਲੋਕਾਂ ਨੂੰ ਸ਼ੁੱਕਰਵਾਰ ਨੂੰ ਸੜਕਾਂ 'ਤੇ ਆਉਣ ਲਈ ਕਿਹਾ ਸੀ। ਇਸ ਦੌਰਾਨ ਰੇਲ ਮੰਤਰੀ ਸ਼ੇਖ ਰਾਸ਼ਿਦ ਵੀ ਇਕ ਸਭਾ ਨੂੰ ਸੰਬੋਧਿਤ ਕਰ ਰਹੇ ਸਨ, ਉਸੇ ਵੇਲੇ ਉਨ੍ਹਾਂ ਨੂੰ ਮਾਈਕ ਵਿਚੋਂ ਕਰੰਟ ਲੱਗ ਗਿਆ, ਜਿਸ ਨਾਲ ਉਹ ਇਕ ਦਮ ਹਿੱਲ ਗਏ ਅਤੇ ਲੜਖੜਾਏ। ਸੋਸ਼ਲ ਮੀਡੀਆ ਇਸ ਨੂੰ ਲੈ ਕੇ ਕਈ ਤਰ੍ਹਾਂ ਦੇ ਮੀਮਸ ਵਾਇਰਲ ਹੋ ਰਹੇ ਹਨ।

ਇਸ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਇਕ ਬਿਆਨ ਵਿਚ ਕਿਹਾ ਸੀ ਕਿ ਕਸ਼ਮੀਰ ਮਾਮਲੇ 'ਤੇ ਭਾਰਤ ਖਿਲਾਫ ਜੰਗ ਲੜਨ ਦਾ ਵੇਲਾ ਆ ਗਿਆ ਹੈ। ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਅਕਤੂਬਰ ਨਹੀਂ ਤਾਂ ਨਵੰਬਰ ਵਿਚ ਤਾਂ ਦੋਹਾਂ ਮੁਲਕਾਂ ਵਿਚ ਇਸ ਮਾਮਲੇ 'ਤੇ ਜੰਗ ਸ਼ੁਰੂ ਹੋ ਜਾਵੇਗੀ। ਦੋਵੇਂ ਦੇਸ਼ਾਂ ਨੂੰ ਕਸ਼ਮੀਰ ਵਿਚ ਰੈਫਰੰਡਮ ਕਰਵਾਉਣਾ ਚਾਹੀਦਾ ਹੈ। ਮੈਂ ਇਕ ਵਾਰ ਫਿਰ ਕਸ਼ਮੀਰ ਦਾ ਦੌਰਾ ਕਰਾਂਗਾ।
 


Sunny Mehra

Content Editor

Related News