ਪ੍ਰਦੂਸ਼ਣ ਨੂੰ ਲੈ ਕੇ ਭਾਰਤ ਦੇ ਲੋਕਾਂ ਦੀ ਚਿੰਤਾ ਵਧ ਰਹੀ : ਗਲੋਬਲ ਅਧਿਐਨ
Thursday, Oct 28, 2021 - 11:12 PM (IST)
ਲੰਡਨ-ਪ੍ਰਦੂਸ਼ਣ 'ਚ ਵਾਧੇ ਕਾਰਨ ਵਾਤਾਵਰਣ ਸੰਬੰਧੀ ਨੁਕਸਾਨ ਅਤੇ ਮਨੁੱਖ ਦੇ ਕਾਰਨ ਧਰਤੀ ਨੂੰ ਹੋਣ ਵਾਲੇ ਨੁਕਸਾਨ ਨੂੰ ਲੈ ਕੇ ਭਾਰਤ ਦੇ ਲੋਕਾਂ ਦੀ ਚਿੰਤਾ ਵਧ ਰਹੀ ਹੈ। ਇਕ ਨਵੇਂ ਗਲੋਬਲ ਜਲਵਾਯੂ ਅਧਿਐਨ 'ਚ ਇਹ ਜਾਣਕਾਰੀ ਸਾਹਮਣੇ ਆਈ ਹੈ। ਇਕ ਮੁੱਖ ਖੋਜ ਏਜੰਸੀ 'ਗਲੋਕਲਾਈਟਸ ਅਤੇ ਅੰਤਰਰਾਸ਼ਟਰੀ ਸੰਗਠਨ 'ਗਲੋਬਲ ਸਿਟੀਜ਼ਨ' ਨੇ ਅਗਲੇ ਹਫ਼ਤੇ ਗਲਾਸਗੋ 'ਚ ਹੋਣ ਵਾਲੇ ਜਲਵਾਯੂ ਸਿਖਰ ਸੰਮੇਲਨ ਸੀ.ਓ.ਪੀ.26 ਤੋਂ ਪਹਿਲਾਂ ਮੰਗਲਵਾਰ ਨੂੰ ਗਲੋਬਲ ਮੁੱਲਾਂ 'ਤੇ ਆਧਾਰਿਤ ਜਲਵਾਯੂ ਕਾਰਵਾਈ ਨਾਲ ਜੁੜੇ ਵੱਡੇ ਅਧਿਐਨ ਦੇ ਨਤੀਜੇ ਜਾਰੀ ਕੀਤੇ।
ਇਹ ਵੀ ਪੜ੍ਹੋ : ਚੀਨ 'ਚ ਕੋਲੇ ਤੋਂ ਬਾਅਦ ਡੀਜ਼ਲ ਸੰਕਟ, ਤੇਲ ਲਈ ਪੂਰੇ-ਪੂਰੇ ਦਿਨ ਲਾਈਨ 'ਚ ਲੱਗੇ ਟਰੱਕ ਡਰਾਈਵਰ
ਅਧਿਐਨ ਦੌਰਾਨ 6 ਸਾਲ ਦੀ ਮਿਆਦ 'ਚ 20 ਦੇਸ਼ਾਂ 'ਚ 2,47,722 ਲੋਕਾਂ ਦੇ ਇੰਟਰਵਿਊ ਕੀਤੇ ਗਏ। ਇਸ ਦੌਰਾਨ ਲੋਕਾਂ ਤੋਂ ਉਨ੍ਹਾਂ ਦੇ ਨੇੜਲੇ ਵਾਤਾਵਰਤਣ ਅਤੇ ਜਲਵਾਯੂ ਪਰਿਵਰਤਨ ਨੂੰ ਲੈ ਕੇ ਜਾਣਕਾਰੀ ਹਾਸਲ ਕੀਤੀ ਗਈ ਅਤੇ ਪਾਇਆ ਗਿਆ ਕਿ ਦੁਨੀਆ ਦੀ 78 ਫੀਸਦੀ ਆਬਾਦੀ ਵਾਤਾਵਰਣ ਦੇ ਬਾਰੇ 'ਚ ਆਪਣੀ ਚਿੰਤਾਵਾਂ ਨੂੰ ਲੈ ਕੇ ਇਕੋ ਜਿਹੇ ਵਿਚਾਰ ਰੱਖਦੀ ਹੈ। ਅਧਿਐਨ 'ਚ ਪਾਇਆ ਗਿਆ ਹੈ ਕਿ ਭਾਰਤ 'ਚ ਲੋਕਾਂ ਦੀ ਉਸ ਨੁਕਸਾਨ ਦੇ ਬਾਰੇ 'ਚ ਚਿੰਤਾ ਵਧ ਰਹੀ ਹੈ ਜੋ ਕਿ ਮਨੁੱਖ ਦੇ ਕਾਰਨ ਧਰਤੀ ਨੂੰ ਹੋ ਰਿਹਾ ਹੈ।
ਇਹ ਵੀ ਪੜ੍ਹੋ : ਅਮਰੀਕਾ ਨੇ ਚੀਨ 'ਤੇ 2,000 ਤੋਂ ਜ਼ਿਆਦਾ ਜਾਸੂਸੀ ਮਿਸ਼ਨ ਚਲਾਏ : PLA ਖੋਜਕਰਤਾ
ਇਹ ਅੰਕੜਾ ਸਾਲ 2014 'ਚ 82 ਫੀਸਦੀ ਤੋਂ ਵਧ ਕੇ ਸਾਲ 2021 'ਚ 87 ਫੀਸਦੀ ਹੋ ਗਿਆ ਹੈ। ਇਸ ਦੇ ਮੁਤਾਬਕ, ਮਹਾਮਾਰੀ ਦੇ ਬਾਵਜੂਦ ਗਲੋਬਲ ਪੱਧਰ 'ਤੇ ਵਾਤਾਵਰਣ ਸੰਬੰਧੀ ਚਿੰਤਾਵਾਂ 'ਚ ਲਗਾਤਾਰ ਵਾਧਾ ਹੋਇਆ ਹੈ। ਚੀਨ ਅਤੇ ਭਾਰਤ 'ਚ ਵਾਤਾਵਰਣ ਸੰਬੰਧੀ ਚਿੰਤਾਵਾਂ ਨੂੰ ਲੈ ਕੇ ਵਾਧਾ ਹੋਇਆ ਹੈ। ਦੋਵਾਂ ਦੇਸ਼ਾਂ 'ਚ ਪ੍ਰਦੂਸ਼ਣ ਨੂੰ ਲੈ ਕੇ ਵੀ ਚਿੰਤਾ ਕਰਨ ਵਾਲੇ ਲੋਕਾਂ ਦੀ ਗਿਣਤੀ 'ਚ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ : ਰੂਸ 'ਚ ਤੇਜ਼ੀ ਨਾਲ ਵਧ ਰਹੇ ਕੋਵਿਡ-19 ਦੇ ਮਾਮਲੇ, ਮਾਸਕੋ 'ਚ ਕੰਮਕਾਜ 'ਤੇ ਲੱਗੀ ਪਾਬੰਦੀ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।