ਭਾਰਤ ਨੇ ਗਣਤੰਤਰ ਦਿਵਸ ਮੌਕੇ ਨੇਪਾਲ ਨੂੰ ਦਿੱਤਾ ''ਤੋਹਫਾ''

Saturday, Jan 26, 2019 - 04:44 PM (IST)

ਭਾਰਤ ਨੇ ਗਣਤੰਤਰ ਦਿਵਸ ਮੌਕੇ ਨੇਪਾਲ ਨੂੰ ਦਿੱਤਾ ''ਤੋਹਫਾ''

ਕਾਠਮੰਡੂ— ਭਾਰਤ ਨੇ ਸ਼ਨੀਵਾਰ ਨੂੰ ਨੇਪਾਲ ਨੂੰ ਆਪਣੇ ਸਹਿਯੋਗ ਵਿਸਤ੍ਰਿਤ ਕਰਦੇ ਹੋਏ 30 ਐਂਬੂਲੈਂਸ ਤੇ 6 ਬੱਸਾਂ ਦਾ ਤੋਹਫਾ ਦਿੱਤਾ। ਭਾਰਤ ਨੇ ਪਹਾੜੀ ਦੇਸ਼ ਨੂੰ ਇਹ ਤੋਹਫਾ ਸ਼ਨੀਵਾਰ ਨੂੰ ਦਿੱਤਾ ਤੇ ਸ਼ਨੀਵਾਰ ਨੂੰ ਹੀ ਭਾਰਤ ਆਪਣਾ 70ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ।

ਕਾਠਮੰਡੂ 'ਚ ਸ਼ਨੀਵਾਰ ਨੂੰ ਭਾਰਤੀ ਦੂਤਘਰ ਕੰਪਲੈਕਸ 'ਚ ਆਯੋਜਿਤ ਸਮਾਗਮ 'ਚ ਨੇਪਾਲ 'ਚ ਭਾਰਤ ਦੇ ਰਾਜਦੂਤ ਮਨਜੀਵ ਸਿੰਘ ਪੁਰੀ ਨੇ ਐਂਬੂਲੈਂਸ ਤੇ ਬੱਸਾਂ ਦੀਆਂ ਚਾਬੀਆਂ ਨੇਪਾਲੀ ਸੰਗਠਨਾਂ ਨੂੰ ਸੌਂਪੀਆਂ। ਭਾਰਤ ਸਰਕਾਰ 1994 ਤੋਂ ਨੇਪਾਲ 'ਚ ਸਿਹਤ ਦੇਖਭਾਲ ਤੇ ਸਿੱਖਿਆ ਸੇਵਾਵਾਂ ਦੀ ਪਹੁੰਚ ਦਾ ਵਿਸਥਾਰ ਕਰਨ ਲਈ ਪੂਰੇ ਨੇਪਾਲ 'ਚ ਵੱਖ-ਵੱਖ ਸੰਗਠਨਾਂ ਨੂੰ 722 ਐਂਬੂਲੈਂਸ ਤੇ 142 ਬੱਸਾਂ ਦੇ ਚੁੱਕੀ ਹੈ।

ਰਾਜਦੂਤ ਪੁਰੀ ਨੇ ਗੋਰਖਾ ਰੇਜੀਮੈਂਟ ਦੀ ਜੰਗ 'ਚ ਸ਼ਾਮਲ ਹੋਏ ਪੂਰਬੀ ਫੌਜੀਆਂ ਦੇ ਪਰਿਵਾਰਾਂ ਨੂੰ ਨਗਦੀ ਤੇ ਪੂਰੇ ਦੇਸ਼ ਦੇ 53 ਸਕੂਲਾਂ ਤੇ ਲਾਈਬ੍ਰੇਰੀਆਂ ਨੂੰ ਪੁਸਤਕਾਂ ਤੋਹਫੇ 'ਚ ਦਿੱਤੀਆਂ। ਪੁਰੀ ਨੇ ਭਾਰਤੀ ਝੰਡਾ ਲਹਿਰਾਇਆ ਤੇ ਗਣਤੰਤਰ ਦਿਵਸ ਦੇ ਮੌਕੇ ਰਾਸ਼ਟਰ ਦੇ ਨਾਂ ਭਾਰਤ ਦੇ ਰਾਸ਼ਟਰਪਤੀ ਦਾ ਸੰਦੇਸ਼ ਪੜ੍ਹ ਦੇ ਸੁਣਾਇਆ। ਇਸ ਦਫਤਰ 'ਚ 2000 ਤੋਂ ਜ਼ਿਆਦਾ ਲੋਕਾਂ ਨੇ ਹਿੱਸਾ ਲਿਆ।


author

Baljit Singh

Content Editor

Related News