ਭਾਰਤ ''ਚ ਮਲੇਰੀਆ ਦੇ ਮਾਮਲਿਆਂ ''ਚ ਆਈ ਗਿਰਾਵਟ : WHO

12/01/2020 5:26:54 PM

ਸੰਯੁਕਤ ਰਾਸ਼ਟਰ (ਭਾਸ਼ਾ) : ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਨੇ ਕਿਹਾ ਕਿ ਭਾਰਤ ਨੇ ਮਲੇਰੀਆ ਨਾਲ ਨਜਿੱਠਣ ਦੀ ਦਿਸ਼ਾ 'ਚ ਵੱਡੀ ਤਰੱਕੀ ਦਿਖਾਈ ਹੈ। ਦੱਖਣ-ਪੂਰਬ ਏਸ਼ੀਆ 'ਚ ਮਲੇਰੀਆ ਦੇ ਮਾਮਲੇ 2000 'ਚ 2 ਕਰੋੜ ਸਨ, ਜੋ ਪਿਛਲੇ ਸਾਲ ਘੱਟ ਹੋ ਕੇ 56 ਲੱਖ ਹੋ ਗਏ। ਵਿਸ਼ਵ ਮਲੇਰੀਆ ਰਿਪੋਰਟ 2020 ਮੁਤਾਬਕ 2019 'ਚ ਦੁਨੀਆ ਭਰ 'ਚ ਮਲੇਰੀਆ ਦੇ 22.9 ਕਰੋੜ ਮਾਮਲੇ ਸਾਹਮਣੇ ਆਏ। ਇਕ ਸਾਲਾਨਾ ਅਨੁਮਾਨ ਜੋ ਪਿਛਲੇ 4 ਸਾਲਾਂ 'ਚ ਲਗਭਗ ਅਪਰਿਵਰਤਿਤ ਰਿਹਾ ਹੈ। ਇਸ ਰਿਪੋਰਟ ਨੂੰ ਸੋਮਵਾਰ ਨੂੰ ਜਾਰੀ ਕੀਤਾ ਗਿਆ, ਜਿਸ ਮੁਤਾਬਕ ਪਿਛਲੇ ਸਾਲ ਇਸ ਬੀਮਾਰੀ ਨਾਲ 4,09,000 ਲੋਕਾਂ ਦੀ ਮੌਤ ਹੋਈ, ਜਦੋਂ ਕਿ 2018 'ਚ ਇਸ ਨਾਲ 4,11,000 ਲੋਕਾਂ ਦੀ ਮੌਤ ਹੋਈ ਸੀ।

ਡਬਲਯੂ. ਐੱਚ. ਓ. ਦੇ ਮੈਨੇਜਿੰਗ ਡਾਇਰੈਕਟਰ ਡਾਕਟਰ ਟੇਡ੍ਰੋਸ ਅਦਨੋਮ ਘੇਬ੍ਰੇਯੇਸਸ ਨੇ ਰਿਪੋਰਟ 'ਚ ਕਿਹਾ ਕਿ ਦੱਖਣ-ਪੂਰਬ ਏਸ਼ੀਆ ਦੇ ਦੇਸ਼ਾਂ ਨੇ ਕਾਫੀ ਤਰੱਕੀ ਦਿਖਾਈ ਹੈ, ਇਥੇ ਮਾਮਲਿਆਂ ਅਤੇ ਮੌਤਾਂ ਦੇ ਮਾਮਲਿਆਂ 'ਚ ਲੜੀਵਾਰ 73 ਫ਼ੀਸਦੀ ਅਤੇ 74 ਫ਼ੀਸਦੀ ਗਿਰਾਵਟ ਆਈ ਹੈ। ਭਾਰਤ 'ਚ ਮਲੇਰੀਆ ਦੇ ਮਾਮਲਿਆਂ 'ਚ ਸਭ ਤੋਂ ਵੱਧ ਗਿਰਾਵਟ ਆਈ ਹੈ, ਜਿਥੇ ਮਾਮਲੇ 2 ਕਰੋੜ ਤੋਂ ਡਿੱਗ ਕੇ 60 ਲੱਖ ਹੋ ਗਏ ਹਨ। ਉਸ ਨੇ ਕਿਹਾ ਕਿ ਖੇਤਰ 'ਚ ਮਲੇਰੀਆ ਦੇ ਮਾਮਲਿਆਂ 'ਚ 73 ਫ਼ੀਸਦੀ ਗਿਰਾਵਟ ਦਰਜ ਕੀਤੀ ਗਈ ਹੈ, ਜਿਥੇ 2000 'ਚ 2.3 ਕਰੋੜ ਮਾਮਲੇ ਸਨ ਜੋ 2019 'ਚ ਹੁਣ 63 ਲੱਖ ਹੋ ਗਏ। ਭਾਰਤ 'ਚ ਮਲੇਰੀਆ ਨਾਲ ਹੋਣ ਵਾਲੀਆਂ ਮੌਤਾਂ ਦੇ ਮਾਮਲੇ 'ਚ ਵੀ ਗਿਰਾਵਟ ਆਈ ਹੈ।


cherry

Content Editor

Related News