''ਭਾਰਤ ਨਾਲ ਰੱਖਿਆ ਤੇ ਸੁਰੱਖਿਆ ਸਬੰਧਾਂ ਨੂੰ ਵਿਸਥਾਰ ਦੇਣਾ ਜਾਰੀ ਰੱਖਣਾ ਚਾਹੁੰਦੈ ਅਮਰੀਕਾ''

Thursday, Apr 19, 2018 - 12:32 PM (IST)

''ਭਾਰਤ ਨਾਲ ਰੱਖਿਆ ਤੇ ਸੁਰੱਖਿਆ ਸਬੰਧਾਂ ਨੂੰ ਵਿਸਥਾਰ ਦੇਣਾ ਜਾਰੀ ਰੱਖਣਾ ਚਾਹੁੰਦੈ ਅਮਰੀਕਾ''

ਵਾਸ਼ਿੰਗਟਨ(ਭਾਸ਼ਾ)— ਟਰੰਪ ਪ੍ਰਸ਼ਾਸਨ ਭਾਰਤ ਨਾਲ ਰੱਖਿਆ ਅਤੇ ਸੁਰੱਖਿਆ ਸਹਿਯੋਗ ਨੂੰ ਵਿਸਥਾਰ ਦੇਣਾ ਜਾਰੀ ਰੱਖਣਾ ਚਾਹੁੰਦਾ ਹੈ ਨਾਲ ਹੀ ਪੂਰੇ ਦੱਖਣੀ ਏਸ਼ੀਆ ਵਿਚ ਨਵੀਂ ਦਿੱਲੀ ਦੇ ਮਜ਼ਬੂਤ ਹੁੰਦੇ ਸਬੰਧਾਂ ਦਾ ਸਮਰਥਨ ਕਰਨਾ ਹੈ। ਦੱਖਣੀ ਅਤੇ ਮੱਧ ਏਸ਼ੀਆਈ ਮਾਮਲਿਆਂ ਦੀ ਮੁੱਖ ਉਪ ਸਹਾਇਕ ਮੰਤਰੀ ਐਲਿਸ ਵੇਲਸ ਨੇ ਇਕ ਨਿਊਜ਼ ਚੈਨਲ ਨੂੰ ਕਿਹਾ ਕਿ, 'ਭਾਰਤ-ਅਮਰੀਕਾ ਰਣਨੀਤਕ ਸਾਂਝੇਦਾਰੀ ਕਾਨੂੰਨ ਵਿਵਸਥਾ, ਸ਼ਿਪਿੰਗ ਦੀ ਆਜ਼ਾਦੀ, ਲੋਕਤੰਤਰਿਕ ਮੁੱਲਾਂ, ਮੁਕਤ ਅਤੇ ਨਿਰਪੱਖ ਵਪਾਰ ਨੂੰ ਬਣਾਏ ਰੱਖਣ ਦੀਆਂ ਸਾਂਝੀਆਂ ਵਚਨਬੱਧਤਾਵਾਂ 'ਤੇ ਦ੍ਰਿੜਤਾ ਨਾਲ ਕਾਇਮ ਹਨ। ਰੱਖਿਆ ਅਤੇ ਸੁਰੱਖਿਆ ਸਹਿਯੋਗ ਨੂੰ ਵਿਸਤਾਰਿਤ ਕਰਦੇ ਰਹਿਣ ਦੀ ਸਾਡੀ ਯੋਜਨਾ ਹੈ ਨਾਲ ਹੀ ਅਸੀਂ ਖੇਤਰ ਭਰ ਵਿਚ ਭਾਰਤ ਦੇ ਵਧਦੇ ਸਬੰਧਾਂ ਦਾ ਸਮਰਥਨ ਕਰਦੇ ਹਾਂ।'
ਸਹਾਇਕ ਵਿਦੇਸ਼ ਮੰਤਰੀ ਦੀ ਗੈਰ-ਮੌਜੂਦਗੀ ਵਿਚ ਵੇਲਸ ਸਾਲ ਭਰ ਤੋਂ ਵਿਦੇਸ਼ ਮੰਤਰਾਲੇ ਦੇ ਦੱਖਣੀ ਅਤੇ ਮੱਧ ਏਸ਼ੀਆ ਬਿਊਰੋ ਨੂੰ ਸੰਭਾਲ ਰਹੀ ਹੈ। ਟਰੰਪ ਪ੍ਰਸ਼ਾਸਨ ਦੇ ਇਕ ਸਾਲ ਤੋਂ ਜ਼ਿਆਦਾ ਦੇ ਕਾਰਜਕਾਲ ਦੌਰਾਨ ਭਾਰਤ ਅਮਰੀਕਾ ਵਿਚਕਾਰ ਸਬੰਧ 'ਤੇ ਉਨ੍ਹਾਂ ਦੀ ਰਾਏ ਦੇ ਬਾਰੇ ਵਿਚ ਪੁੱਛੇ ਜਾਣ 'ਤੇ ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਦੇ ਹਵਾਲੇ ਤੋਂ ਕਿਹਾ ਸਬੰਧ, 'ਇਸ ਤੋਂ ਜ਼ਿਆਦਾ ਮਜ਼ਬੂਤ ਅਤੇ ਚੰਗੇ ਕਦੇ ਨਹੀਂ ਰਹੇ।'' ਉਨ੍ਹਾਂ ਅੱਗੇ ਕਿਹਾ, 'ਪਿਛਲੇ ਸਾਲ ਇਸ ਅਹੁਦੇ ਨੂੰ ਸੰੰਭਾਲਨ ਤੋਂ ਬਾਅਦ ਉਨ੍ਹਾਂ ਦੇ ਸ਼ਬਦ ਮੇਰੇ ਲਈ ਸਹੀ ਸਾਬਿਤ ਹੋਏ ਹਨ। ਵਿਸ਼ਵ ਦੇ ਪੁਰਾਣੇ ਅਤੇ ਵੱਡੇ ਲੋਕਤੰਤਰ ਦੇ ਰੂਪ ਵਿਚ ਅਮਰੀਕਾ ਅਤੇ ਭਾਰਤ ਆਜ਼ਾਦੀ, ਸਪਸ਼ਟਤਾ ਅਤੇ ਸ਼ਾਂਤੀ ਦੇ ਸਮਰਥਨ ਵਿਚ ਕਈ ਮੁੱਦਿਆਂ 'ਤੇ ਜੁੜੇ ਹੋਏ ਹਨ ਅਤੇ ਇਸ ਦੀ ਵਜ੍ਹਾ ਨਾਲ ਹਾਲ ਹੀ ਦੇ ਸਮੇਂ ਵਿਚ ਭਾਰਤ-ਪ੍ਰਸ਼ਾਂਤ ਵਿਚ ਕਾਫੀ ਖੁਸ਼ਹਾਲੀ ਆਈ ਹੈ। ਉਨ੍ਹਾਂ ਕਿਹਾ ਕਿ ਭਾਰਤ ਯਾਤਰਾ ਦੌਰਾਨ ਇਹ ਮੁੱਦੇ ਉਨ੍ਹਾਂ ਦੇ ਏਜੰਡੇ ਵਿਚ ਪ੍ਰਮੁੱਖਤਾ ਨਾਲ ਸਨ। ਵੇਲਸ ਨੇ ਕਿਹਾ ਕਿ ਦੋਵੇਂ ਦੇਸ਼ ਊਰਜਾ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਲਈ ਸਖਤ ਮਿਹਨਤ ਕਰ ਰਹੇ ਹਨ।


Related News