ਭਾਰਤ ਨੇ ਭੂਟਾਨ ਨੂੰ ਕੋਰੋਨਾ ਨਾਲ ਲੜ੍ਹਨ ਲਈ ਦਿੱਤੀਆਂ RT-PCR ਕੋਵਿਡ-19 ਕਿੱਟਾਂ
Friday, Dec 25, 2020 - 03:19 PM (IST)
ਥੀਂਪੂ/ਨਵੀਂ ਦਿੱਲੀ (ਬਿਊਰੋ): ਭਾਰਤ ਨੇ ਕੋਰੋਨਾ ਨਾਲ ਨਜਿੱਠਣ ਲਈ ਵੀਰਵਾਰ ਨੂੰ ਭੂਟਾਨ ਨੂੰ ਆਰਟੀ-ਪੀਅੀਆਰ (RT-PCR) ਕੋਵਿਡ-19 ਦੀਆਂ 20,000 ਟੈਸਟ ਕਿੱਟਾਂ ਭੇਜੀਆਂ। ਭੂਟਾਨ ਸਥਿਤ ਭਾਰਤੀ ਦੂਤਘਰ ਨੇ ਟਵੀਟ ਕਰ ਕੇ ਕਿਹਾ,"ਅਸੀਂ ਕੋਵਿਡ-19 ਦੀ ਇਸ ਲੜਾਈ ਵਿਚ ਭੂਟਾਨ ਦੇ ਨਾਲ ਖੜ੍ਹੇ ਹਾਂ।'' ਭਾਰਤੀ ਦੂਤਘਰ ਨੇ ਕਿਹਾ ਕਿ ਭਾਰਤ ਭੂਟਾਨ ਨੂੰ ਕੋਵਿਡ-19 ਨਾਲ ਨਜਿੱਠਣ ਲਈ ਆਪਣਾ ਪੂਰਾ ਸਹਿਯੋਗ ਦੇਵੇਗਾ।
ਪੜ੍ਹੋ ਇਹ ਅਹਿਮ ਖਬਰ- ਦੁਬਈ 'ਚ ਰਹਿਣ ਵਾਲੇ 12 ਸਾਲਾ ਭਾਰਤੀ ਬੱਚੇ ਦਾ ਨਾਮ ਗਿਨੀਜ਼ ਬੁੱਕ 'ਚ ਸ਼ਾਮਲ
ਅਧਿਕਾਰਤ ਬਿਆਨ ਮੁਤਾਬਕ, ਮਾਰਚ 2020 ਤੋਂ ਬਾਅਦ ਭਾਰਤ ਨੇ (ਪੈਰਾਸੀਟਾਮੋਲ, ਸੇਟਰਾਈਜ਼ਾਈਨ, ਹਾਈਡਰੋਕਲੋਰਾਈਨ ਸਮੇਤ) ਜ਼ਰੂਰੀ ਦਵਾਈਆਂ ਦੀਆਂ ਨੋਂ ਖੇਪਾਂ ਅਤੇ ਮੈਡੀਕਲ ਉਪਕਰਣ (ਪੀਪੀਈ ਕਿੱਟਾਂ, ਐਨ5 ਮਾਸਕ, ਆਰਟੀ, ਪੀਸੀਆਰ ਟੈਸਟ ਕਿੱਟਾਂ ਐਕਸ ਰੇ ਮਸ਼ੀਨ) ਭੂਟਾਨ ਨੂੰ ਭੇਜੀਆਂ ਹਨ। ਕੋਵਿਡ-19 ਦੇ ਟੀਕਿਆਂ ਦੇ ਟ੍ਰਾਇਲ ਦੇ ਤੀਜੇ ਗੇੜ ਲਈ ਭਾਰਤ ਭੂਟਾਨ ਨੂੰ ਸਹਿਯੋਗ ਦੇ ਰਿਹਾ ਹੈ।ਜੋਹਨ ਹਾਪਕਿੰਸ ਯੂਨੀਵਰਿਸਟੀ ਅਤੇ ਮੈਡੀਸਨ ਦੇ ਮੁਤਾਬਕ, ਭੂਟਾਨ ਵਿਚ ਕੋਰੋਨਾਵਾਇਰਸ ਦੇ ਕੁੱਲ੍ਹ 519 ਕੇਸ ਹਨ।
ਪੜ੍ਹੋ ਇਹ ਅਹਿਮ ਖਬਰ- ਮਾਣ ਵਾਲੀ ਗੱਲ, ਆਸਟ੍ਰੇਲੀਆ 'ਚ ਸਿੱਖ ਫੌਜੀ ਅਫਸਰ ਨੂੰ ਮਿਲੀ ਸਕਾਲਰਸ਼ਿਪ