ਭਾਰਤ ਤੇ ਬਹਿਰੀਨ ਨੇ ਅੱਤਵਾਦ ਖਿਲਾਫ ਅੰਤਰਰਾਸ਼ਟਰੀ ਭਾਈਚਾਰੇ ਨੂੰ ਕੀਤੀ ਅਪੀਲ

Sunday, Aug 25, 2019 - 08:40 PM (IST)

ਭਾਰਤ ਤੇ ਬਹਿਰੀਨ ਨੇ ਅੱਤਵਾਦ ਖਿਲਾਫ ਅੰਤਰਰਾਸ਼ਟਰੀ ਭਾਈਚਾਰੇ ਨੂੰ ਕੀਤੀ ਅਪੀਲ

ਮਨਾਸਾ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯਾਤਰਾ ਦੌਰਾਨ ਭਾਰਤ ਤੇ ਬਹਿਰੀਨ ਨੇ ਪਾਕਿਸਤਾਨ 'ਤੇ ਹਮਲਾ ਬੋਲਦਿਆਂ ਐਤਵਾਰ ਨੂੰ ਇਥੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਅੱਤਵਾਦ ਦੀ ਵਰਤੋਂ ਨੂੰ ਖਾਰਿਜ ਕਰਨ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਦੀ ਖਾੜੀ ਦੇਸ਼ ਦੀ ਯਾਤਰਾ ਦੌਰਾਨ ਦੋਵੇਂ ਦੇਸ਼ ਸੁਰੱਖਿਆ, ਅੱਤਵਾਦ ਦਾ ਮੁਕਬਲਾ ਕਰਨ ਤੇ ਖੂਫੀਆ ਸੂਚਨਾ ਦੇ ਲੈਣ-ਦੇਣ ਦੇ ਖੇਤਰ 'ਚ ਸਹਿਯੋਗ ਹੋਰ ਜ਼ਿਆਦਾ ਵਧਾਉਣ 'ਤੇ ਸਹਿਮਤ ਹੋਏ। ਪ੍ਰਧਾਨ ਮੰਤਰੀ ਮੋਦੀ ਦੀ ਬਹਿਰੀਨ ਯਾਤਰਾ ਐਤਵਾਰ ਨੂੰ ਖਤਮ ਹੋਈ।

ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਬਹਿਰੀਨ ਦੀ ਇਹ ਪਹਿਲੀ ਯਾਤਰਾ ਸੀ। ਬਹਿਰੀਨ ਦੀ ਆਪਣੀ ਦੋ ਦਿਨਾਂ ਯਾਤਰਾ ਦੌਰਾਨ ਮੋਦੀ ਨੇ ਇਸ ਦੇਸ਼ ਦੇ ਸ਼ਾਹ ਹਮਾਦ ਬਿਨ ਈਸਾ ਅਲ ਖਲੀਫਾ ਤੇ ਸ਼ਹਿਜ਼ਾਦਾ ਦੇ ਪ੍ਰਧਾਨ ਮੰਤਰੀ ਖਲੀਫਾ ਬਿਨ ਸਲਮਾਨ ਅਲ ਖਲੀਫਾ ਦੇ ਨਾਲ ਗੱਲਬਾਤ ਕੀਤੀ। ਗੱਲਬਾਤ ਤੋਂ ਬਾਅਦ ਦੋਵਾਂ ਦੇਸ਼ਾਂ ਨੇ ਇਕ ਸੰਯੁਕਤ ਬਿਆਨ 'ਚ ਕਿਹਾ ਕਿ ਦੋਵਾਂ ਦੇਸ਼ਾਂ ਨੇ ਬੈਠਕਾਂ ਦੌਰਾਨ ਰਸਮੀ ਹਿੱਤ ਦੇ ਦੋ-ਪੱਖੀ, ਖੇਤਰੀ ਤੇ ਬਹੁ-ਪੱਖੀ ਮੁੱਦਿਆਂ ਵਿਚਾਰ ਵਟਾਂਦਰਾ ਕੀਤਾ। ਬਿਆਨ 'ਚ ਕਿਸੇ ਦੇਸ਼ ਦਾ ਨਾਂ ਲਏ ਬਗੈਰ ਕਿਹਾ ਗਿਆ ਕਿ ਦੋਵੇਂ ਦੇਸ਼ ਦੂਜੇ ਦੇਸ਼ਾਂ ਦੇ ਖਿਲਾਫ ਅੱਤਵਾਦ ਦੀ ਵਰਤੋਂ ਕਰਨ, ਅੱਤਵਾਦੀਆਂ ਦੇ ਬੁਨਿਆਦੀ ਢਾਂਚੇ ਨੂੰ ਤਬਾਹ ਕਰਨ ਤੇ ਹੋਰ ਦੋਸ਼ਾਂ ਦੇ ਖਿਲਾਫ ਹਰ ਤਰ੍ਹਾਂ ਦੇ ਅੱਤਵਾਦ ਨੂੰ ਸਮਰਥਨ ਤੇ ਪੈਸੇ ਸਪਲਾਈ ਨੂੰ ਰੋਕਣ ਤੇ ਸਾਰੀਆਂ ਅੱਤਵਾਦੀ ਘਟਨਾਵਾਂ ਨੂੰ ਨਿਆ ਦੇ ਕਠਘਰੇ 'ਚ ਲਿਆਉਣ ਦੀ ਸਾਰੇ ਦੇਸ਼ਾਂ ਨੂੰ ਅਪੀਲ ਕਰਦੇ ਹਨ।


author

Baljit Singh

Content Editor

Related News