ਭਾਰਤ, ਅਮਰੀਕਾ  ਇਕੱਠੇ ਮਿਲ ਕੇ ਕੰਮ ਕਰਨ ਦੇ ਇੱਛੁਕ : ਰਾਜਨਾਥ

Sunday, Aug 25, 2024 - 11:49 AM (IST)

ਵਾਸ਼ਿੰਗਟਨ- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਮਿਲ ਕੇ ਕੰਮ ਕਰਨ ਅਤੇ ਇੱਕ-ਦੂਜੇ ਦੇ ਤਜਰਬਿਅਾਂ ਤੋਂ ਲਾਭ ਉਠਾਉਣ ਦੇ ਇੱਛੁਕ ਹਨ। ਉਨ੍ਹਾਂ ਨੇ ਸ਼ਨੀਵਾਰ ਨੂੰ ਮੈਰੀਲੈਂਡ ’ਚ ਇੱਕ ਪ੍ਰਮੁੱਖ ਅਮਰੀਕੀ ਸਮੁੰਦਰੀ ਫੌਜ ਸਮੱਗਰੀ ਕੇਂਦਰ ਦਾ ਜਾਇਜ਼ਾ ਕਰਨ ਦੇ ਬਾਅਦ ਇਹ ਟਿੱਪਣੀ ਕੀਤੀ। ਸਿੰਘ ਅਮਰੀਕਾ ਅਤੇ ਭਾਰਤ ਦੇ ਦਰਮਿਆਨ ਵੱਡੀ ਵਿਸ਼ਵ ਪੱਧਰੀ ਸਿਆਸੀ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਅਮਰੀਕਾ ਦੀ ਚਾਰ ਦਿਨ ਦੀ ਅਧਿਕਾਰਕ ਯਾਤਰਾ 'ਤੇ ਹਨ। ਸਿੰਘ ਨੇ 'ਐਕਸ' ਤੇ ਇੱਕ ਪੋਸਟ ’ਚ ਕਿਹਾ ਕਿ ਕਾਰਡੇਰੌਕ ’ਚ ਸਮੁੰਦਰੀ ਫੌਜ ਸਤ੍ਹੀ ਜੰਗ ਸਮੱਗਰੀ ਕੇਂਦਰ ਦਾ ਦੌਰਾ ਕੀਤਾ ਅਤੇ ਇਸ ਕੇਂਦਰ ’ਚ ਕੀਤੇ ਜਾ ਰਹੇ ਮਹੱਤਵਪੂਰਣ ਪ੍ਰਯੋਗਾਂ ਨੂੰ ਵੇਖਿਆ।

 ਇਸ ਤੋਂ ਪਹਿਲਾਂ, ਸਿੰਘ ਨੇ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸੁਲਿਵਨ ਅਤੇ ਰੱਖਿਆ ਮੰਤਰੀ ਲੌਇਡ ਆਸਟਿਨ ਨਾਲ ਮੁਲਾਕਾਤ ਕੀਤੀ। ਆਸਟਿਨ ਨੇ ਸਿੰਘ ਦੇ ਨਾਲ ਬੈਠਕ ਦੌਰਾਨ ਅਮਰੀਕਾ-ਭਾਰਤ ਸਬੰਧਾਂ ਦੀ ਰਫ਼ਤਾਰ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਦੋਵਾਂ ਦੇਸ਼ਾਂ ਦਰਮਿਆਨ ਵੱਖ-ਵੱਖ ਰੱਖਿਆ ਮੁੱਦਿਆਂ 'ਤੇ ਵੱਧ ਰਹੇ ਸਹਿਯੋਗ ਦਾ ਜ਼ਿਕਰ ਕੀਤਾ, ਜਿਸ ’ਚ ਦੋਵਾਂ ਫੌਜਾਂ ਦਰਮਿਆਨ ਮਹੱਤਵਪੂਰਣ ਸਪਲਾਈ ਚੇਨ ਨੂੰ ਮਜ਼ਬੂਤ ਕਰਨ ਦੇ ਯਤਨਾਂ ਨੂੰ ਵੀ ਸ਼ਾਮਲ ਕੀਤਾ। ਆਸਟਿਨ ਨੇ ਕਿਹਾ ਕਿ ਅਸੀਂ ਇਕ ਸੁਤੰਤਰ ਅਤੇ ਖੁੱਲ੍ਹੇ ਹਿੰਦ-ਪ੍ਰਸ਼ਾਂਤ ਖੇਤਰ ਦਾ ਨਜ਼ਰੀਆ ਸਾਂਝਾ ਕਰਦੇ ਹਾਂ ਅਤੇ ਸਾਡਾ ਰੱਖਿਆ ਸਹਿਯੋਗਲਗਾਤਾਰ ਮਜ਼ਬੂਤ ਹੁੰਦਾ ਜਾ ਰਿਹਾ ਹੈ।

ਅਸੀਂ ਆਪਣੇ ਰੱਖਿਆ ਉਦਯੋਗਿਕ ਸਬੰਧਾਂ ਨੂੰ ਵਧਾ ਰਹੇ ਹਾਂ ਅਤੇ ਹੋਰ ਸਮਰਥਾਵਾਂ ਦਾ ਸਹਿ-ਉਤਪਾਦਨ ਕਰਨ ਅਤੇ ਸਪਲਾਈ ਲੜੀਆਂ ਨੂੰ ਮਜ਼ਬੂਤ ਕਰਨ 'ਤੇ ਕੰਮ ਕਰ ਰਹੇ ਹਾਂ।  ਇਸ ਦੌਰਾਨ ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਨੇ ਸਾਰੇ ਖੇਤਰਾਂ ’ਚ ਸੰਚਾਲਨ ਸਹਿਯੋਗ ਵਧਾਇਆ ਹੈ ਅਤੇ ਉਨ੍ਹਾਂ ਨੇ 'ਰਿਮ ਆਫ ਦ ਪੈਸੀਫਿਕ' ’ਚ ਭਾਰਤ ਦੀ ਭਾਗੀਦਾਰੀ 'ਤੇ ਚਰਚਾ ਕੀਤੀ, ਜੋ ਹਵਾਈ ’ਚ ਅਮਰੀਕੀ ਸਮੁੰਦਰੀ ਫੌਜ ਦੀ ਅਗਵਾਈ ’ਚ ਇਕ ਵੱਡੇ ਪੱਧਰ ਦਾ ਅਭਿਆਸ ਸੀ ਜਿਸ ’ਚ 29 ਭਾਈਵਾਲ ਦੇਸ਼ਾਂ ਨੇ ਹਿੱਸਾ ਲਿਆ। ਆਸਟਿਨ ਅਤੇ ਸਿੰਘ ਦੀ ਬੈਠਕ ਤੋਂ ਇਕ ਦਿਨ ਪਹਿਲਾਂ ਦੋਵਾਂ ਦੇਸ਼ਾਂ ਨੇ ਰਾਸ਼ਟਰੀ ਸੁਰੱਖਿਆ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸੁਰੱਖਿਆ ਵਿਵਸਥਾ ਸਪਲਾਈ (ਐੱਸ.ਓ.ਐਸ.ਏ.) ਸਮਝੌਤਾ ਕੀਤਾ।

ਇਸ ਤਹਿਤ ਦੋਵੇਂ ਦੇਸ਼ ਰਾਸ਼ਟਰੀ ਸੁਰੱਖਿਆ ਨੂੰ ਹੁਲਾਰਾ ਦੇਣ ਵਾਲੀਆਂ ਵਸਤਾਂ ਅਤੇ ਸੇਵਾਵਾਂ ਲਈ ਆਪਸੀ ਪ੍ਰਾਥਮਿਕਤਾ ਆਧਾਰਿਤ ਸਹਿਯੋਗ ਪ੍ਰਦਾਨ ਕਰਨ 'ਤੇ ਸਹਿਮਤ ਹੋ ਗਏ ਹਨ। ਇਕ ਬਿਆਨ ’ਚ ਕਿਹਾ ਗਿਆ ਹੈ ਕਿ ਇਹ ਤਜਵੀਜਤ  ਵਿਕਰੀ ਅਮਰੀਕਾ-ਭਾਰਤ ਰਣਨੀਤਿਕ ਸਬੰਧਾਂ ਨੂੰ ਮਜ਼ਬੂਤ ਕਰਨ ’ਚ ਸਹਾਇਤਾ ਕਰੇਗੀ ਅਤੇ ਅਮਰੀਕਾ ਦੀ ਵਿਦੇਸ਼ ਨੀਤੀ ਅਤੇ ਰਾਸ਼ਟਰੀ ਸੁਰੱਖਿਆ ਦੇ ਟੀਚਿਆਂ ਦਾ ਸਮਰਥਨ ਕਰੇਗੀ। ਇਸ ’ਚ ਕਿਹਾ ਗਿਆ ਹੈ ਕਿ ਇਹ ਇਕ ਪ੍ਰਮੁੱਖ ਰੱਖਿਆ ਭਾਈਵਾਲ ਦੀ ਸੁਰੱਖਿਆ ਨੂੰ ਸੁਧਾਰਨ ’ਚ ਸਹਾਇਤਾ ਕਰੇਗਾ ਜੋ ਹਿੰਦ-ਪੈਸ਼ਾਟ ਅਤੇ ਦੱਖਣੀ ਏਸ਼ੀਆ ਖੇਤਰਾਂ ’ਚ ਸਿਆਸੀ ਸਥਿਰਤਾ, ਸ਼ਾਂਤੀ ਅਤੇ ਆਰਥਿਕ ਤਰੱਕੀ ਲਈ ਇਕ ਮਹੱਤਵਪੂਰਣ ਤਾਕਤ ਬਣੀ ਹੋਈ  ਹੈ। 


Sunaina

Content Editor

Related News