ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ''ਚ ਘੱਟ ਗਿਣਤੀਆਂ ਦੇ ਹੱਕਾਂ ਨੂੰ ਲੈ ਕੇ ਭਾਰਤ-ਪਾਕਿ ਵਿਚਾਲੇ ਹੋਈ ਤਿੱਖੀ ਬਹਿਸ
Tuesday, Jan 26, 2021 - 01:17 AM (IST)
ਇਸਲਾਮਾਬਾਦ (ਅਨਸ) - ਪਾਕਿਸਤਾਨੀ ਅਤੇ ਭਾਰਤ ਵਿਚਾਲੇ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਵਿਚ ਦੋਹਾਂ ਦੇਸ਼ਾਂ ਵਿਚ ਖਤਮ ਹੁੰਦੇ ਘੱਟ ਗਿਣਤੀ ਭਾਈਚਾਰੇ ਦੇ ਅਧਿਕਾਰਾਂ ਨੂੰ ਲੈ ਕੇ ਇਕ-ਦੂਜੇ 'ਤੇ ਦੋਸ਼ ਲਾਉਂਦੇ ਹੋਏ ਤਿੱਖੀ ਬਹਿਸ ਹੋਈ। ਧਾਰਮਿਕ ਥਾਵਾਂ ਨੂੰ ਨੁਕਸਾਨ ਪਹੁੰਚਾਏ ਜਾਣ ਦੀ ਨਿੰਦਾ ਕਰਦੇ ਹੋਏ ਪਾਕਿਸਤਾਨ ਵੱਲੋਂ ਸਵੈ-ਸਪਾਂਸਰ ਇਕ ਪ੍ਰਸਤਾਵ ਵੀ ਪੇਸ਼ ਕੀਤਾ ਗਿਆ। ਪ੍ਰਸਤਾਵ ਵਿਚ ਪਾਕਿਸਤਾਨ ਦੀ ਦਲੀਲ ਭਾਰਤ ਵਿਚ ਮਸਜਿਦ ਢਾਹੁਣ ਦੇ ਸਬੰਧ ਵਿਚ ਸੀ।
ਖੈਬਰ ਪਖਤੂਨਖਵਾ ਦੇ ਕਰਕ ਜ਼ਿਲੇ ਵਿਚ ਇਕ ਹਿੰਦੂ ਮੰਦਰ ਨੂੰ ਸਾੜੇ ਜਾਣ ਦੇ ਪਾਕਿਸਤਾਨ ਖਿਲਾਫ ਭਾਰਤ ਦੇ ਦਾਅਵੇ ਨੂੰ ਇਸਲਾਮਾਬਾਦ ਨੇ ਗੈਰ-ਕਾਨੂੰਨੀ ਦਾਅਵਾ ਕਰਾਰ ਦਿੱਤਾ ਅਤੇ ਕਿਹਾ ਕਿ ਭਾਰਤ ਨੂੰ ਕਿਤੇ ਹੋਰ ਘੱਟ ਗਿਣਤੀ ਭਾਈਚਾਰੇ ਦੇ ਅਧਿਕਾਰ ਲਈ ਚਿੰਤਾ ਜਤਾਉਣ ਦੀ ਬਜਾਏ ਆਪਣੇ ਖੁਦ ਦੇ ਘਰ 'ਤੇ ਧਿਆਨ ਦੇਣਾ ਚਾਹੀਦਾ। ਜਨਰਲ ਅਸੈਂਬਲੀ ਵਿਚ ਪਾਕਿਸਤਾਨੀ ਪ੍ਰਤੀਨਿਧੀ ਜ਼ੁਲਕਾਰਨੈਨ ਚੀਮਾ ਨੇ ਕਿਹਾ, 'ਇਹ ਪਹਿਲੀ ਵਾਰ ਨਹੀਂ ਹੈ, ਜਦ ਭਾਰਤ ਨੇ ਕਿਤੇ ਹੋਰ ਘੱਟ ਗਿਣਤੀ ਭਾਈਚਾਰੇ ਦੇ ਅਧਿਕਾਰਾਂ ਲਈ ਚਿੰਤਾ ਜਤਾਉਣ ਦੀ ਕੋਸ਼ਿਸ਼ ਕੀਤੀ ਹੈ। ਸੱਚਾਈ ਇਹ ਹੈ ਕਿ ਉਹ ਖੁਦ ਲਗਾਤਾਰ ਘੱਟ ਗਿਣਤੀ ਭਾਈਚਾਰੇ ਦੇ ਅਧਿਕਾਰਾਂ ਦਾ ਉਲੰਘਣ ਕਰ ਰਿਹਾ ਹੈ।'
ਦੂਜੇ ਪਾਸੇ ਭਾਰਤ ਦੇ ਨੁਮਾਇੰਦੇ ਨੇ ਇਸਲਾਮਾਬਾਦ ਦੇ ਪ੍ਰਸਤਾਵ ਦੇ ਸਹਿ-ਸਪਾਂਸਰ ਹੋਣ 'ਤੇ ਗੰਭੀਰ ਸਵਾਲ ਉਠਾਏ। ਭਾਰਤੀ ਨੁਮਾਇੰਦੇ ਨੇ ਕਿਹਾ, 'ਇਹ ਵਿਅੰਗਾਤਮਕ ਹੈ ਕਿ ਪਾਕਿਸਤਾਨ ਪ੍ਰਸਤਾਵ ਦੇ ਸਹਿ-ਸਪਾਂਸਰਾਂ ਵਿਚੋਂ ਇਕ ਹੈ। ਕਰਕ ਮੰਦਰ 'ਤੇ ਹਮਲਾ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਸਪੱਸ਼ਟ ਸਮਰਥਨ ਨਾਲ ਕੀਤਾ ਗਿਆ ਹੈ।'
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।