ਭਾਰਤ-ਅਮਰੀਕਾ ਵਿਚਾਲੇ ਰੱਖਿਆ ਸੰਬੰਧ ਪਹਿਲਾਂ ਨਾਲੋਂ ਜ਼ਿਆਦਾ ਮਜ਼ਬੂਤ : ਰਾਜਦੂਤ ਸੰਧੂ
Monday, Feb 15, 2021 - 09:16 PM (IST)
![ਭਾਰਤ-ਅਮਰੀਕਾ ਵਿਚਾਲੇ ਰੱਖਿਆ ਸੰਬੰਧ ਪਹਿਲਾਂ ਨਾਲੋਂ ਜ਼ਿਆਦਾ ਮਜ਼ਬੂਤ : ਰਾਜਦੂਤ ਸੰਧੂ](https://static.jagbani.com/multimedia/2021_2image_21_12_596647621sandhu.jpg)
ਇੰਟਰਨੈਸ਼ਨਲ ਡੈਸਕ- ਅਮਰੀਕਾ ’ਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਦੁਵੱਲੇ ਫ਼ੌਜ ਤੇ ਸੁਰੱਖਿਆ ਸੰਬੰਧ ਪਹਿਲਾਂ ਤੋਂ ਨਾਲੋਂ ਜ਼ਿਆਦਾ ਮਜ਼ਬੂਤ ਹਨ। ਭਾਰਤ ਅਮਰੀਕਾ ਦਾ ਰੱਖਿਆ ਵਪਾਰ ਹੁਣ 21 ਅਰਬ ਅਮਰੀਕੀ ਡਾਲਰ ਦਾ ਹੈ। ਸੰਧੂ ਨੇ ਕਿਹਾ ਕਿ ਅਮਰੀਕਾ ਵਲੋਂ ਭਾਰਤ ਨੂੰ ‘ਪ੍ਰਮੁੱਖ ਰੱਖਿਆ ਸਾਂਝੇਦਾਰ’ ਤੇ ਰਣਨੀਤੀਕ ਵਪਾਰ ਅਥਾਰਟੀ-1 ਦਾ ਦਰਜਾ ਦਿੱਤੇ ਜਾਣ ਅਤੇ ਵਾਸ਼ਿੰਗਟਨ ਦੇ ਨਾਲ ਚਾਰ ਬੁਨਿਆਦੀ ਸਮਝੌਤਿਆਂ ’ਤੇ ਦਸਤਖਤ ਨਾਲ ਦੋਵਾਂ ਦੇਸ਼ਾਂ ਵਿਚਾਲੇ ਫ਼ੌਜ ਦਾ ਸਹਿਯੋਗ ਵੱਧੇਗਾ।
ਰਾਜਦੂਤ ਸੰਧੂ ਨੇ ਇਕ ਇੰਟਰਵਿਊ ਦੌਰਾਨ ਕਿਹਾ ਕਿ ਸਾਡੇ ਰੱਖਿਆ ਅਤੇ ਸੁਰੱਖਿਆ ਸੰਬੰਧ ਪਹਿਲਾਂ ਨਾਲੋਂ ਜ਼ਿਆਦਾ ਮਜ਼ਬੂਤ ਹਨ। ਉਨ੍ਹਾਂ ਨੇ ਕਿਹਾ ਕਿ ਸਾਡੇ ਰੱਖਿਆ ਅਭਿਆਸਾਂ-ਦੁਵੱਲੇ, ਬਹੁਪੱਖੀ ਦੀ ਬਾਰੰਬਾਰਤਾ ਅਤੇ ਦਾਇਰੇ ’ਚ ਵਾਧਾ ਹੋਇਆ ਹੈ। ਅਮਰੀਕਾ, ਜਾਪਾਨ ਅਤੇ ਆਸਟਰੇਲੀਆ ਦੇ ਨਾਲ ਹੀ ’ਚ ਹੋਇਆ ਮਾਲਾਬਾਰ ਅਭਿਆਸ ਵੀ ਇਕ ਮਹੱਤਵਪੂਰਨ ਪਹਿਲ ਹੈ। ਸੰਧੂ ਨੇ ਕਿਹਾ ਕਿ ਸਾਡੇ ਰੱਖਿਆ ਵਪਾਰ ’ਚ ਥੋੜੇ ਸਮਾਂ ’ਚ ਬਹੁਤ ਵਾਧਾ ਹੋਇਆ ਹੈ ਅਤੇ ਅੱਜ ਇਹ 21 ਅਰਬ ਅਮਰੀਕੀ ਡਾਲਰ ਤੋਂ ਜ਼ਿਆਦਾ ਹੈ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।