ਪਾਕਿ ’ਚ ਮੰਦਰ ਨੂੰ ਨੁਕਸਾਨ ਪਹੁੰਚਾਉਣ ਕਾਰਣ ਵਧਾਈ ਗਈ ਸੁਰੱਖਿਆ

01/19/2021 9:43:03 PM

ਪੇਸ਼ਾਵਰ-ਪਾਕਿਸਤਾਨ ’ਚ ਮੰਦਰ ਤੋੜਨ ਦਾ ਮਾਮਲਾ ਪਿਛਲੇ ਦਿਨੀਂ ਸੁਰਖੀਆਂ ’ਚ ਆਉਣ ਤੋਂ ਬਾਅਦ ਇਥੇ ਮੰਦਰਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਖੈਬਰ ਪਖਤਨੂਖਵਾ ਸੂਬੇ ਦੇ ਏਬਟਾਬਾਦ ਸਥਿਤ ਇਕ ਮੰਦਰ ਨੂੰ ਨੁਕਸਾਨ ਪਹੁੰਚਾਉਣ ਦੀ ਕੱਟੜ ਕੋਸ਼ਿਸ਼ ਕਰ ਰਹੇ ਸਨ। ਮੰਦਰ ਤੋੜੇ ਦੇ ਖਦਸ਼ੇ ਘੱਟ ਗਿਣਤੀ ਹਿੰਦੂ ਸਮੂਹ ਦੇ ਨੇਤਾਵਾਂ ਨੇ ਕੀਤੀ ਸੀ। ਸ਼ਿਕਾਇਤ ਤੋਂ ਬਾਅਦ ਮੰਦਰ ’ਤੇ ਸੁਰੱਖਿਆ ਵਿਵਸਥਾ ਵਧਾ ਦਿੱਤੀ ਗਈ ਹੈ। ਇਸ ਮੰਦਰ ਦੀ ਜ਼ਮੀਨ ’ਤੇ ਮਾਫੀਆ ਦੀ ਵੀ ਨਜ਼ਰ ਸੀ। ਅਧਿਕਾਰੀਆਂ ਮੁਤਾਬਕ ਹੁਣ ਇਸ ਜ਼ਮੀਨ ਦੀ ਲੀਜ਼ ਨੂੰ ਨਾ ਤਾਂ ਬਦਲਿਆ ਜਾਵੇਗਾ ਅਤੇ ਨਾ ਹੀ ਇਸ ਨੂੰ ਵੇਚਿਆ ਜਾ ਸਕੇਗਾ। ਭਵਿੱਖ ’ਚ ਇਸ ਦੀ ਵਪਾਰਕ ਵਰਤੋਂ ਕਰਨ ’ਤੇ ਵੀ ਰੋਕ ਲੱਗਾ ਦਿੱਤੀ ਗਈ ਹੈ।

ਇਹ ਵੀ ਪੜ੍ਹੋ -ਟਰੰਪ ਨੇ ਯੂਰਪ ਤੇ ਬ੍ਰਾਜ਼ੀਲ 'ਤੇ ਲੱਗੀ ਯਾਤਰਾ ਪਾਬੰਦੀ ਹਟਾਈ, ਬਾਈਡੇਨ ਨੇ ਕਿਹਾ-ਜਾਰੀ ਰਹੇਗੀ

ਦਸੰਬਰ ਮਹੀਨੇ ’ਚ ਖੈਬਰ ਪਖਤੂਨਖਵਾ ਨੇ ਕਰਕ ਜ਼ਿਲੇ ਦੇ ਟੀਰੇ ਪਿੰਡ ’ਚ ਬਣੇ ਇਕ ਮੰਦਰ ’ਤੇ ਕੱਟੜਪੰਥੀਆਂ ਦੀ 350 ਤੋਂ ਜ਼ਿਆਦਾ ਲੋਕਾਂ ਦੀ ਭੀੜ ਨੇ ਹਮਲਾ ਕਰ ਦਿੱਤਾ ਸੀ। ਇਨ੍ਹਾਂ ਲੋਕਾਂ ਨੇ ਮੰਦਰ ਨੂੰ ਨੁਕਸਾਨ ਪਹੁੰਚਾਉਣ ਦੇ ਨਾਲ ਹੀ ਕੰਪਲੈਕਸ ’ਚ ਬਣੀ ਸੰਤ ਦੀ ਕਬਰ ਦਾ ਵੀ ਅਪਮਾਨ ਕੀਤਾ ਸੀ। ਮੰਦਰ ਨੂੰ ਵਿਸਤਾਰ ਦੇਣ ਦੀ ਯੋਜਨਾ ’ਤੇ ਕੰਮ ਚੱਲ ਰਿਹਾ ਸੀ ਤਾਂ ਉਸ ਵੇਲੇ ਇਲਾਕੇ ਦੇ ਕੱਟੜਪੰਥੀ ਮੁਸਲਮਾਨ ਭੜਕੇ ਗਏ ਅਤੇ ਉਨ੍ਹਾਂ ਨੇ ਇਕੱਠੇ ਹੋ ਕੇ ਮੰਦਰ ’ਤੇ ਹਮਲਾ ਕਰ ਦਿੱਤਾ।

ਇਹ ਵੀ ਪੜ੍ਹੋ -ਮਹਾਮਾਰੀ ਦਰਮਿਆਨ ਦੁਨੀਆ ’ਤੇ ਮੰਡਰਾ ਰਿਹੈ ‘ਵੈਕਸੀਨ ਜੰਗ’ ਦਾ ਖਤਰਾ

ਟੇਰੀ ਪਿੰਡ ’ਚ ਤਾਂ ਜ਼ਿਆਦਾ ਗਿਣਤੀ ’ਚ ਹਿੰਦੂ ਨਹੀਂ ਰਹਿੰਦੇ ਹਨ ਪਰ ਨੇੜਲੇ ਇਲਾਕਿਆਂ ’ਚ ਰਹਿਣ ਵਾਲੇ ਹਿੰਦੂ ਵੱਡੀ ਗਿਣਤੀ ’ਚ ਇਸ ਪੁਰਾਣੇ ਮੰਦਰ ’ਚ ਦਰਸ਼ਨ ਨੂੰ ਆਉਂਦੇ ਸਨ। ਸਾਲ 1997 ’ਚ ਵੀ ਇਸ ਮੰਦਰ ’ਤੇ ਕੱਟੜਪੰਥੀ ਵੱਲੋਂ ਹਮਲਾ ਕੀਤਾ ਗਿਆ ਸੀ ਅਤੇ ਉਸ ਨੂੰ ਨੁਕਸਾਨ ਪਹੁੰਚਾਇਆ ਸੀ ਪਰ ਬਾਅਦ ’ਚ ਇਸ ਦਾ ਦੁਬਾਰਾ ਨਿਰਮਾਣ ਕਰਵਾਇਆ ਗਿਆ ਸੀ। ਉਸ ਤੋਂ ਬਾਅਦ ਇਕ ਹੋਰ ਮੰਦਰ ’ਤੇ ਹਮਲੇ ਦੀ ਕੋਸ਼ਿਸ਼ ਕੀਤੀ ਗਈ ਸੀ।

ਇਹ ਵੀ ਪੜ੍ਹੋ -ਥਾਈਲੈਂਡ ਦੇ ਰਾਜੇ ਦਾ ਅਪਮਾਨ ਕਰਨ ਦੇ ਦੋਸ਼ ਹੇਠ ਬੀਬੀ ਨੂੰ ਰਿਕਾਰਡ 43 ਸਾਲ ਦੀ ਕੈਦ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News