ਬ੍ਰਿਟੇਨ ''ਚ ਕੱਟੜਪੰਥ ਤੋਂ ਮੁਕਤੀ ਲਈ ਜ਼ਰੂਰੀ ਕੋਰਸ ਕਰਨ ਵਾਲਿਆਂ ਦੀ ਵਧੀ ਗਿਣਤੀ
Saturday, Apr 06, 2019 - 08:37 PM (IST)

ਲੰਡਨ (ਭਾਸ਼ਾ)- ਸੀਰੀਆ ਅਤੇ ਇਰਾਕ ਵਿਚ ਆਈ.ਐਸ.ਆਈ.ਐਸ. ਦੇ ਕਬਜ਼ੇ ਵਾਲੇ ਇਲਾਕਿਆਂ ਤੋਂ ਪਰ ਰਹੇ ਲੜਾਕਿਆਂ ਸਣੇ ਉਨ੍ਹਾਂ ਅੱਤਵਾਦੀਆਂ ਦੀ ਗਿਣਤੀ ਇਥੇ ਪਿਛਲੇ ਸਾਲ ਤਕਰੀਬਨ ਤਿੰਨ ਗੁਣਾ ਵਧੀ ਹੈ। ਜਿਨ੍ਹਾਂ ਨੂੰ ਕੱਟੜਪੰਥ ਤੋਂ ਮੁਕਤ ਕਰਨ ਲਈ ਇਥੇ ਬ੍ਰਿਟਿਸ਼ ਸਰਕਾਰ ਵਲੋਂ ਤੈਅ ਇਕ ਜ਼ਰੂਰੀ ਕੋਰਸ ਕਰਵਾਇਆ ਜਾ ਰਿਹਾ ਹੈ। ਅੱਤਵਾਦ 'ਤੇ ਬ੍ਰਿਟੇਨ ਦੀ ਵਿਆਪਕ ਨੀਤੀ ਤਹਿਤ ਡੇਸੀਸਟੈਂਸ ਏ ਡਿਸਇੰਗੇਜਮੈਂਟ ਪ੍ਰੋਗਰਾਮ ਅਕਤੂਬਰ 2016 ਤੋਂ ਸੰਚਾਲਿਤ ਕੀਤਾ ਜਾ ਰਿਹਾ ਹੈ।
ਬ੍ਰਿਟੇਨ ਦੇ ਗ੍ਰਹਿ ਦਫਤਰ ਦੇ ਤਾਜ਼ਾ ਅੰਕੜਿਆਂ ਮੁਤਾਬਕ 2016-17 ਵਿਚ 30 ਲੋਕਾਂ ਨੇ ਇਹ ਟ੍ਰੇਨਿੰਗ ਲਈ, ਜਦੋਂ ਕਿ 2017-18 ਵਿਚ ਇਹ ਗਿਣਤੀ ਵਧ ਕੇ 86 ਹੋ ਗਈ। ਅੱਤਵਾਦ ਰੋਕੂ ਥਿੰਕ ਟੈਂਕ ਹੇਨਰੀ ਜੈਕਸਨ ਸੁਸਾਇਟੀ ਦੇ ਕਾਰਜਕਾਰੀ ਡਾਇਰੈਕਟਰ ਏਲਨ ਮੇਂਦੋਜਾ ਨੇ ਦਿ ਟਾਈਮਜ਼ ਨੂੰ ਕਿਹਾ ਕਿ ਆਈ.ਐਸ.ਆਈ.ਐਸ. ਤੋਂ ਵਾਪਸ ਆ ਰਹੇ ਲੋਕਾਂ ਤੋਂ ਪੈਦਾ ਹੋਏ ਖਤਰੇ ਨੇ ਸਰਕਾਰ ਨੂੰ ਇਹ ਕਦਮ ਚੁੱਕਣ ਲਈ ਮਜਬੂਰ ਕੀਤਾ ਹੈ।