ਕੋਰੋਨਾ ਦੇ ਕਹਿਰ ਵਿਚਾਲੇ ਸਿਡਨੀ ’ਚ ਇੱਕ ਮਹੀਨੇ ਲਈ ਵਧੀ ਤਾਲਾਬੰਦੀ
Tuesday, Jul 27, 2021 - 09:00 PM (IST)
ਸਿਡਨੀ (ਸਨੀ ਚਾਂਦਪੁਰੀ) : ਸਿਡਨੀ ’ਚ ਤਾਲਾਬੰਦੀ ਦੇ ਕਥਿਤ ਤੌਰ ’ਤੇ ਚਾਰ ਹੋਰ ਹਫਤੇ ਵਧਾਏ ਜਾਣਗੇ ਕਿਉਂਕਿ ਸ਼ਹਿਰ ਕੋਰੋਨਾ ਵਾਇਰਸ ਦੇ ਕਹਿਰ ਨੂੰ ਕਾਬੂ ਕਰਨ ਲਈ ਸੰਘਰਸ਼ ਕਰ ਰਿਹਾ ਹੈ। ‘ਸਿਡਨੀ ਮਾਰਨਿੰਗ ਹੇਰਾਲਡ’ ਦੀ ਰਿਪੋਰਟ ਹੈ ਕਿ ਐੱਨ. ਐੱਸ. ਡਬਲਯੂ. ਪ੍ਰੀਮੀਅਰ ਗਲੇਡਿਸ ਬੇਰੇਜਿਕਲੀਅਨ ਕੱਲ੍ਹ ਇਸ ਵਾਧੇ ਦਾ ਐਲਾਨ ਕਰੇਗੀ। ਇਹ ਫੈਸਲਾ ਅੱਜ ਦੁਪਹਿਰ ਦੀ ਇਕ ਕੈਬਨਿਟ ਬੈਠਕ ਤੋਂ ਬਾਅਦ ਕੀਤਾ ਗਿਆ, ਜਿਥੇ ਸਿਡਨੀ ਦੇ ਵਾਇਰਸ ਵਿਰੁੱਧ ਲੜਨ ’ਚ ਸਹਾਇਤਾ ਲਈ ਜ਼ਰੂਰੀ ਕਾਮਿਆਂ ਲਈ ਰੋਜ਼ਾਨਾ ਤੇਜ਼ ਕੋਵਿਡ-19 ਟੈਸਟ ਵੀ ਪੇਸ਼ ਕੀਤੇ ਜਾਣਗੇ। ਐੱਨ. ਐੱਸ. ਡਬਲਯੂ. ਸਰਕਾਰ ਦੀ ਯੋਜਨਾ ਅਨੁਸਾਰ ਹਜ਼ਾਰਾਂ ਕੋਵਿਡ ਟੈਸਟ ਕੀਤੇ ਜਾਣਗੇ ਅਤੇ ਟੈਸਟ ਕਰਵਾਉਣ ਦੀ ਗਤੀ ’ਚ ਤੇਜ਼ੀ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ : ਜਰਮਨੀ : ਕੈਮੀਕਲ ਕੰਪਲੈਕਸ ’ਚ ਜ਼ਬਰਦਸਤ ਧਮਾਕਾ, 16 ਲੋਕ ਜ਼ਖ਼ਮੀ ਤੇ 5 ਲਾਪਤਾ
ਬਾਰ੍ਹਵੀਂ ਦੇ ਵਿਦਿਆਰਥੀ ਕਲਾਸਰੂਮਾਂ ’ਚ ਵਾਪਸ ਜਾਣ ਲਈ ਰੋਜ਼ਾਨਾ ਟੈਸਟ ਵੀ ਕਰਵਾ ਸਕਦੇ ਹਨ। ਓ. ਕੇਫੀ ਨੇ ਦੱਸਿਆ ਕਿ ਗ੍ਰੇਟਰ ਸਿਡਨੀ ’ਚ ਸ਼ਨੀਵਾਰ ਤੋਂ ਉਸਾਰੀ ਵੀ ਮੁੜ ਚਾਲੂ ਹੋ ਜਾਏਗੀ। ਹਾਲਾਂਕਿ, ਉਹ ਕਾਰੋਬਾਰੀ ਜੋ ਬਲੈਕਟਾਊਨ, ਫੇਅਰਫੀਲਡ, ਕੈਂਟਰਬਰੀ-ਬੈਂਕਸਟਾਊਨ ਅਤੇ ਲਿਵਰਪੂਲ ’ਚ ਰਹਿੰਦੇ ਹਨ, ਕੰਮ ਨਹੀਂ ਕਰ ਸਕਦੇ।