ਸਾਡੇ ਕੋਵਿਡ-19 ਰੋਕੂ ਟੀਕੇ ਦੀ ਬੂਸਟਰ ਖੁਰਾਕ ਲੈਣ ਵਾਲਿਆਂ ਦੀ ਪ੍ਰਤੀਰੋਧਕ ਸਮਰਥਾ ਵਧੀ : J&J
Wednesday, Sep 22, 2021 - 02:12 AM (IST)

ਲੰਡਨ-ਜਾਨਸਨ ਐਂਡ ਜਾਨਸਨ (ਜੇ.ਐਂਡ.ਜੇ.) ਨੇ ਡਾਟਾ ਜਾਰੀ ਕੀਤਾ ਹੈ, ਜਿਸ 'ਚ ਦਰਸ਼ਾਇਆ ਗਿਆ ਕਿ ਉਸ ਦੇ ਕੋਰੋਨਾ ਵਾਇਰਸ ਰੋਕੂ ਟੀਕੇ ਦੀ ਪਹਿਲੀ ਖੁਰਾਕ ਲੈ ਚੁੱਕੇ ਲੋਕਾਂ ਨੂੰ ਇਸ ਦੀ ਬੂਸਟਰ ਖੁਰਾਕ ਦੇਣ 'ਤੇ ਉਨ੍ਹਾਂ ਦੀ ਪ੍ਰਤੀਰੋਧਕ ਸਮਰਥਾ ਮਜ਼ਬੂਤ ਹੋਈ ਹੈ। ਕੰਪਨੀ ਨੇ ਮੰਗਲਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਉਸ ਨੇ ਆਪਣੇ ਟੀਕੇ ਦੀ ਖੁਰਾਕ ਲੈਣ ਵਾਲੇ ਲੋਕਾਂ 'ਤੇ ਦੋ ਸ਼ੁਰੂਆਤੀ ਅਧਿਐਨ ਕੀਤੇ ਹਨ। ਅਧਿਐਨਾਂ 'ਚ ਉਸ ਨੇ ਪਾਇਆ ਕਿ ਬੂਸਟਰ ਖੁਰਾਕ ਲੈਣ ਨਾਲ 18 ਤੋਂ 55 ਸਾਲ ਦੀ ਉਮਰ ਦੇ ਲੋਕਾਂ 'ਚ ਐਂਟੀਬਾਡੀ ਪ੍ਰਤੀਕਿਰਿਆ ਵਧ ਗਈ।
ਇਹ ਵੀ ਪੜ੍ਹੋ :ਵਰਜੀਨੀਆ ਹਾਈ ਸਕੂਲ 'ਚ ਹੋਈ ਗੋਲੀਬਾਰੀ ਨਾਲ 2 ਵਿਦਿਆਰਥੀ ਹੋਏ ਜ਼ਖਮੀ
ਹਾਲਾਂਕਿ ਅਧਿਐਨਾਂ ਦੇ ਨਤੀਜਿਆਂ ਦੀ ਅਜੇ ਸਮੀਖਿਆ ਨਹੀਂ ਕੀਤੀ ਗਈ ਹੈ। ਜੇ.ਐਂਡ.ਜੇ. ਦੇ ਗਲੋਬਲੀ ਰਿਸਰਚ ਅਤੇ ਵਿਕਾਸ ਪ੍ਰਮੁੱਖ ਡਾਕਟਰ ਮਥਾਈ ਮੇਮੰਨ ਨੇ ਕਿਹਾ ਕਿ ਜਾਨਸਨ ਐਂਡ ਜਾਨਸਨ ਕੋਵਿਡ-19 ਵੈਕਸੀਨ ਦੀ ਇਕ ਬੂਸਟਰ ਖੁਰਾਕ ਨੇ ਅਧਿਐਨ 'ਚ ਹਿੱਸਾ ਲੈਣ ਵਾਲਿਆਂ ਦੀ ਐਂਟੀਬਾਡੀ ਪ੍ਰਤੀਕਿਰਿਆਵਾਂ ਨੂੰ ਹੋਰ ਵਧਾ ਦਿੱਤਾ। ਇਹ ਲੋਕ ਸਾਡਾ ਟੀਕਾ ਲਵਾ ਚੁੱਕੇ ਸਨ।
ਇਹ ਵੀ ਪੜ੍ਹੋ : ਅਮਰੀਕਾ 'ਚ ਕੋਰੋਨਾ ਮੌਤਾਂ ਦੀ ਗਿਣਤੀ 1918 ਦੀ ਫਲੂ ਮਹਾਮਾਰੀ ਦੀਆਂ ਮੌਤਾਂ ਨਾਲੋਂ ਵਧੀ
ਇਸ ਤੋਂ ਪਹਿਲਾਂ ਕੰਪਨੀ ਨੇ ਜੋ ਡਾਟਾ ਪ੍ਰਕਾਸ਼ਿਤ ਕੀਤਾ ਸੀ, ਉਸ 'ਚ ਦਰਸ਼ਾਇਆ ਗਿਆ ਸੀ ਕਿ ਉਸ ਦਾ ਇਕ ਖੁਰਾਕ ਵਾਲਾ ਟੀਕਾ ਇਨਫੈਕਸ਼ਨ ਤੋਂ ਉਭਰਨ ਤੋਂ ਬਾਅਦ ਅੱਠ ਮਹੀਨੇ ਤੱਕ ਵਾਇਰਸ ਨਾਲ ਸੁਰੱਖਿਆ ਪ੍ਰਦਾਨ ਕਰਦਾ ਹੈ। ਕੰਪਨੀ ਆਪਣੇ ਟੀਕਿਆਂ ਦੀ ਬੂਸਟਰ ਖੁਰਾਕਾਂ ਦੇ ਇਸਤੇਮਾਲ ਦੇ ਸੰਬੰਧ 'ਚ ਯੂ.ਐੱਸ. ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ, ਯੂਰਪੀਅਨ ਮੈਡੀਸਨਜ਼ ਏਡੰਸੀ ਅਤੇ ਹੋਰ ਰੈਗੂਲੇਟਰੀਆਂ ਨਾਲ ਗੱਲਬਾਲ ਕਰ ਰਹੀ ਹੈ। ਜੇ.ਐਂਡ.ਜੇ. ਦੇ ਟੀਕਿਆਂ ਨੂੰ ਅਮਰੀਕਾ ਅਤੇ ਪੂਰੇ ਯੂਰਪ 'ਚ ਇਸਤੇਮਾਲ ਦੀ ਮਨਜ਼ੂਰੀ ਮਿਲੀ ਹੋਈ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।