ਨੇਪਾਲ ''ਚ ਕੋਰੋਨਾ ਦੇ ਮਾਮਲਿਆਂ ਦੇ ਵਾਧੇ ਦਰਮਿਆਨ ਸਰਕਾਰ ਨੇ ਹਸਪਤਾਲਾਂ ਨੂੰ ਸਾਵਧਾਨ ਰਹਿਣ ਲਈ ਕਿਹਾ

Saturday, Jan 08, 2022 - 01:20 AM (IST)

ਕਾਠਮੰਡੂ-ਨੇਪਾਲ 'ਚ ਸ਼ੁੱਕਰਵਾਰ ਨੂੰ ਕੋਵਿਡ-19 ਦੇ 968 ਮਾਮਲੇ ਸਾਹਮਣੇ ਆਏ ਜਿਨ੍ਹਾਂ 'ਚੋਂ 24 ਮਾਮਲੇ ਓਮੀਕ੍ਰੋਨ ਵੇਰੀਐਂਟ ਦੇ ਹਨ। ਸਰਕਾਰ ਨੇ ਹਸਪਤਾਲਾਂ ਅਤੇ ਸਿਹਤ ਕਰਮਚਾਰੀਆਂ ਨੂੰ ਸਾਵਧਾਨ ਰਹਿਣ ਅਤੇ ਇਨਫੈਕਸ਼ਨ ਦੇ ਮਾਮਲਿਆਂ 'ਚ ਵਾਧੇ ਨਾਲ ਨਜਿੱਠਣ ਲਈ ਸਾਰੀਆਂ ਲੋੜੀਂਦੀਆਂ ਸਾਵਧਾਨੀਆਂ ਵਰਤਣ ਲਈ ਕਿਹਾ ਹੈ। ਸਿਹਤ ਅਤੇ ਆਬਾਦੀ ਮੰਤਰਾਲੇ ਮੁਤਾਬਕ, ਪਿਛਲੇ 24 ਘੰਟਿਆਂ 'ਚ ਕੋਵਿਡ-19 ਦੇ 968 ਮਾਮਲੇ ਸਾਹਮਣੇ ਆਏ ਅਤੇ ਕਿਸੇ ਮਰੀਜ਼ ਦੀ ਮੌਤ ਨਹੀਂ ਹੋਈ।

ਇਹ ਵੀ ਪੜ੍ਹੋ : ਉੱਤਰ ਕੋਰੀਆ ਦੇ ਹਾਈਪਰਸੋਨਿਕ ਮਿਜ਼ਾਈਲ ਪ੍ਰੀਖਣ ਦੇ ਦਾਅਵੇ ਨੂੰ ਦੱਖਣੀ ਕੋਰੀਆ ਨੇ ਕੀਤਾ ਖਾਰਿਜ

ਵੀਰਵਾਰ ਨੂੰ 540 ਨਵੇਂ ਮਾਮਲੇ ਸਾਹਮਣੇ ਆਏ ਸਨ ਜਦਕਿ 271 ਲੋਕ ਸਿਹਤਮੰਦ ਹੋਏ ਅਤੇ ਇਕ ਮਰੀਜ਼ ਦੀ ਮੌਤ ਹੋਈ। ਸਿਹਤ ਮੰਤਰਾਲਾ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਓਮੀਕ੍ਰੋਨ ਵੇਰੀਐਂਟ ਦੇ 24 ਨਵੇਂ ਮਾਮਲੇ ਸਾਹਮਣੇ ਆਏ ਜਿਸ ਤੋਂ ਬਾਅਦ ਦੇਸ਼ 'ਚ ਅਜਿਹੇ ਮਾਮਲਿਆਂ ਦੀ ਗਿਣਥੀ 27 ਹੋ ਗਈ। ਮੰਤਰਾਲਾ ਨੇ ਪੁਸ਼ਟੀ ਕੀਤੀ ਕਿ ਪੂਰੇ ਦੇਸ਼ 'ਚ ਇਕੱਠੇ ਕੀਤੇ ਗਏ ਕੋਵਿਡ-19 ਨਮੂਨਿਆਂ 'ਚੋਂ 1,146 ਇਨਫੈਕਟਿਡ ਮਿਲਣ ਕਾਰਨ ਇਨਫੈਕਸ਼ਨ ਵਧਣ ਦੇ ਡਾਰ ਨਾਲ, ਵਿਸ਼ੇਸ਼ ਰੂਪ ਨਾਲ ਓਮੀਕ੍ਰੋਨ ਵੇਰੀਐਂਟ ਨੂੰ ਦੇਖਦੇ ਹੋਏ, ਸਿਹਤ ਮੰਤਰਾਲਾ ਨੇ ਹਸਪਤਾਲਾਂ ਤੋਂ ਭਰਪੂਰ ਮੈਡੀਕਲ ਸਪਲਾਈ, ਵਿਸ਼ੇਸ਼ ਰੂਪ ਨਾਲ ਆਕਸੀਜਨ ਦਾ ਭੰਡਾਰ ਕਰਨ ਨੂੰ ਕਿਹਾ ਹੈ। 

ਇਹ ਵੀ ਪੜ੍ਹੋ : ਹਾਂਗਕਾਂਗ 'ਚ ਜਨਮ ਦਿਨ ਪਾਰਟੀ 'ਚ ਸ਼ਾਮਲ ਹੋਏ 170 ਲੋਕਾਂ ਨੂੰ ਇਕਾਂਤਵਾਸ 'ਚ ਰਹਿਣ ਦੇ ਹੁਕਮ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Karan Kumar

Content Editor

Related News