ਜਿਨਸੀ ਸ਼ੋਸ਼ਣ ਦੇ ਮਾਮਲਿਆਂ ''ਚ ਵਾਧਾ, ਲਹਿੰਦਾ ਪੰਜਾਬ ਮੋਹਰੀ
Tuesday, Oct 01, 2024 - 11:00 AM (IST)
ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਵਿਚ ਔਰਤਾਂ ਬਿਲਕੁੱਲ ਵੀ ਸੁਰੱਖਿਅਤ ਨਹੀਂ ਹਨ। ਪਾਕਿਸਤਾਨ ਦੀ ਸਸਟੇਨਏਬਲ ਸੋਸ਼ਲ ਡਿਵੈਲਪਮੈਂਟ ਆਰਗੇਨਾਈਜੇਸ਼ਨ ਦੀ ਔਰਤਾਂ ਵਿਰੁੱਧ ਅਪਰਾਧਾਂ ਬਾਰੇ ਇਕ ਵਿਸਥਾਰਤ ਰਿਪੋਰਟ ਸਾਹਮਣੇ ਆਈ ਹੈ। ਰਿਪੋਰਟ ਮੁਤਾਬਕ ਲਹਿੰਦੇ ਪੰਜਾਬ ਵਿਚ ਜਿਨਸੀ ਸ਼ੋਸ਼ਣ, ਔਰਤਾਂ ਨਾਲ ਵਿਤਕਰੇ, ਸਰੀਰਕ ਹਿੰਸਾ, ਔਰਤਾਂ ਦੇ ਕਤਲ ਅਤੇ ਅਗਵਾ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ। ਰਿਪੋਰਟ ਮੁਤਾਬਕ ਇਸ ਸਾਲ ਦੌਰਾਨ ਹੁਣ ਤੱਕ ਲਹਿੰਦਾ ਪੰਜਾਬ ਮਾਣਹਾਨੀ ਦੇ ਮਾਮਲਿਆਂ ਵਿਚ ਵੀ ਸਿਖਰ 'ਤੇ ਹੈ।
ਪਾਕਿਸਤਾਨ ਵਿਚ 7010 ਕੇਸਾਂ ਵਿਚੋਂ 6624 ਕੇਸ ਲਹਿੰਦੇ ਪੰਜਾਬ ਵਿਚ ਸਾਹਮਣੇ ਆਏ ਹਨ।ਇਸੇ ਤਰ੍ਹਾਂ ਸਿੰਧ ਵਿਚ ਔਰਤਾਂ ਨੂੰ ਅਗਵਾ ਕਰਨ ਦੇ 1666 ਮਾਮਲੇ ਦਰਜ ਕੀਤੇ ਗਏ। ਔਰਤਾਂ ਦੇ ਆਨਰ ਕਿਲਿੰਗ ਦੇ ਮਾਮਲਿਆਂ ਵਿਚ ਵੀ ਸਿੰਧ ਪਹਿਲੇ ਨੰਬਰ 'ਤੇ ਹੈ ਅਤੇ ਉੱਥੇ 258 ਮਾਮਲੇ ਦਰਜ ਕੀਤੇ ਗਏ ਹਨ। ਜੋ ਕਿ ਪਾਕਿਸਤਾਨ ਵਿਚ ਆਨਰ ਕਿਲਿੰਗ ਦੇ ਲਗਭਗ ਅੱਧੇ ਹਨ। ਕਾਰਜਕਾਰੀ ਨਿਰਦੇਸ਼ਕ ਸਈਅਦ ਕੌਸਰ ਅੱਬਾਸ ਨੇ ਕਿਹਾ ਕਿ ਇਸ ਰਿਪੋਰਟ ਵਿਚ ਸੂਬਾਈ ਪੁਲਸ ਵਿਭਾਗਾਂ ਵਿਚ ਦਾਇਰ ਅਰਜ਼ੀਆਂ ਤੋਂ ਪ੍ਰਾਪਰਤ ਡਾਟਾ ਸ਼ਾਮਲ ਹੈ। ਹਾਲਾਂਕਿ ਸੂਬਾਈ ਪੁਲਸ ਦੁਆਰਾ ਵੱਖ-ਵੱਖ ਕਾਰਨਾਂ ਕਰਕੇ ਬਹੁਤੇ ਮਾਮਲੇ ਦਰਜ ਨਹੀਂ ਕੀਤੇ ਗਏ ਹਨ।
ਪੜ੍ਹੋ ਇਹ ਅਹਿਮ ਖ਼ਬਰ-ਭਿਆਨਕ ਹੜ੍ਹ ਨੇ ਮਚਾਈ ਤਬਾਹੀ, ਮਰਨ ਵਾਲਿਆਂ ਦੀ ਗਿਣਤੀ 200 ਤੋਂ ਪਾਰ
ਉਨ੍ਹਾਂ ਕਿਹਾ ਕਿ ਰਿਪੋਰਟ ਵਿਚ ਔਰਤਾਂ ਦੇ ਜਬਰ ਜ਼ਿਨਾਹ, ਅਗਵਾ ਤੇ ਆਨਰ ਕਿਲਿੰਗ ਦੇ ਅੰਕੜੇ ਪਰੇਸ਼ਾਨ ਕਰਨ ਵਾਲੇ ਹਨ। ਪਿਛਲੇ 9 ਮਹੀਨਿਆਂ ਵਿਚ ਲਹਿੰਦੇ ਪੰਜਾਬ ਵਿਚ ਜਬਰ ਜ਼ਿਨਾਹ ਦੇ 6624, ਸਿੰਧ ਵਿਚ 188, ਖੈਬਰ ਪਖਤੂਨਖਵਾ ਵਿਚ 187 ਅਤੇ ਬਲੋਚਿਸਤਾਨ ਵਿਚ 11 ਮਾਮਲੇ ਸਾਹਮਣੇ ਆਏ ਹਨ। ਅੱਬਾਸ ਨੇ ਦੱਸਿਆ ਕਿ ਸਿੰਧ, ਖੈਬਰ ਪਖਤੂਨਖਵਾ ਅਤੇ ਬੋਲਿਚਸਤਾਨ ਵਿਚ ਔਰਤਾਂ ਵਿਰੁੱਧ ਹਿੰਸਾ ਦੇ ਜ਼ਿਆਦਾ ਮਾਮਲੇ ਹੋਣ ਦੇ ਬਾਵਜੂਦ ਉੱਥੇ ਪਰਿਵਾਰਕ ਤੇ ਸਮਾਜਿਕ ਕਾਰਨਾਂ ਕਰਕੇ ਬਹੁਤੇ ਘੱਟ ਮਾਮਲੇ ਦਰਜ ਕੀਤੇ ਗਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।