ਡੂੰਘੇ ਤਲਾਅ 'ਚ ਡਿੱਗੀ ਵਿਦਿਆਰਥੀਆਂ ਨਾਲ ਭਰੀ ਬੱਸ, 5 ਮੌਤਾਂ, ਕੰਬੋਡੀਆ 'ਚ ਸੋਗ ਦੀ ਲਹਿਰ

Tuesday, Nov 10, 2026 - 05:35 PM (IST)

ਡੂੰਘੇ ਤਲਾਅ 'ਚ ਡਿੱਗੀ ਵਿਦਿਆਰਥੀਆਂ ਨਾਲ ਭਰੀ ਬੱਸ, 5 ਮੌਤਾਂ, ਕੰਬੋਡੀਆ 'ਚ ਸੋਗ ਦੀ ਲਹਿਰ

ਖਸਾਚ ਕੰਡਾਲ (ਕੰਬੋਡੀਆ) (ਏਪੀ)- ਕੰਬੋਡੀਆ ਵਿੱਚ ਮੰਗਲਵਾਰ ਸਵੇਰੇ ਇੱਕ ਦਰਦਨਾਕ ਹਾਦਸਾ ਵਾਪਰਿਆ, ਜਿਸ ਵਿੱਚ ਵਿਦਿਆਰਥਣਾਂ ਨੂੰ  ਸਕੂਲ ਲਿਜਾ ਰਹੀ ਇਕ ਬੱਸ ਸੜਕ ਤੋਂ ਉਤਰ ਕੇ ਇੱਕ ਡੂੰਘੇ ਤਲਾਅ ਵਿੱਚ ਜਾ ਡਿੱਗੀ। ਪੁਲਸ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਪੰਜ ਵਿਦਿਆਰਥਣਾਂ ਦੀ ਮੌਤ ਹੋ ਗਈ।

ਸੂਬਾਈ ਪੁਲਸ ਵੱਲੋਂ ਫੇਸਬੁੱਕ 'ਤੇ ਜਾਰੀ ਇੱਕ ਬਿਆਨ ਅਨੁਸਾਰ, ਇਹ ਹਾਦਸਾ ਰਾਜਧਾਨੀ ਨੋਮ ਪੇਨ ਤੋਂ ਲਗਭਗ 40 ਕਿਲੋਮੀਟਰ ਉੱਤਰ ਵੱਲ ਕੰਡਾਲ ਸੂਬੇ ਵਿੱਚ ਵਾਪਰਿਆ। ਬਿਆਨ ਵਿੱਚ ਦੱਸਿਆ ਗਿਆ ਹੈ ਕਿ ਚਸ਼ਮਦੀਦ ਗਵਾਹਾਂ ਮੁਤਾਬਕ, ਤੇਜ਼ ਰਫ਼ਤਾਰ ਬੱਸ ਦੇ ਸਾਹਮਣੇ ਅਚਾਨਕ ਇੱਕ ਮੋਟਰਸਾਈਕਲ ਆ ਗਿਆ, ਜਿਸ ਕਾਰਨ ਡਰਾਈਵਰ ਨੂੰ ਅਚਾਨਕ ਬ੍ਰੇਕ ਲਗਾਉਣੀ ਪਈ। ਇਸ ਨਾਲ ਬੱਸ ਤਿਲਕ ਗਈ ਅਤੇ ਸੜਕ ਦੇ ਕਿਨਾਰੇ ਪਾਣੀ ਵਿੱਚ ਜਾ ਡਿੱਗੀ।

PunjabKesari

ਪੜ੍ਹੋ ਇਹ ਅਹਿਮ ਖ਼ਬਰ-  ਤੁਰਕੀ ਦੀ ਸਟੀਲ ਫੈਕਟਰੀ 'ਚ ਧਮਾਕਾ; ਘੱਟੋ-ਘੱਟ 17 ਲੋਕਾਂ ਦੀ ਮੌਤ, 12 ਜ਼ਖਮੀ
 

ਸੋਸ਼ਲ ਮੀਡੀਆ 'ਤੇ ਪਾਈ ਗਈ ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਬੱਸ ਕੰਢੇ ਤੋਂ ਕੁਝ ਹੀ ਫੁੱਟ ਦੂਰ ਡੁੱਬੀ ਸੀ, ਪਰ ਪਾਣੀ ਇੰਨਾ ਡੂੰਘਾ ਸੀ ਕਿ ਬੱਚਿਆਂ ਲਈ ਬਾਹਰ ਨਿਕਲਣਾ ਬਹੁਤ ਮੁਸ਼ਕਲ ਹੋ ਗਿਆ। ਮੌਕੇ 'ਤੇ ਪਹੁੰਚੇ ਪਿੰਡ ਵਾਸੀਆਂ ਨੇ ਬੱਚਿਆਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ। ਮਦਦ ਲਈ ਪਹੁੰਚੇ ਲੋਕਾਂ ਵਿੱਚੋਂ ਇੱਕ, ਸਨ ਕੁੰਥੀ  ਨੇ ਦੱਸਿਆ ਕਿ ਬਚਾਅ ਕਰਮਚਾਰੀਆਂ ਨੇ ਬਾਹਰ ਕੱਢੇ ਗਏ ਕੁਝ ਬੱਚਿਆਂ ਨੂੰ ਸੀਪੀਆਰ ਦਿੱਤੀ।

ਬੱਸ ਵਿੱਚ 12 ਤੋਂ 14 ਸਾਲ ਦੀ ਉਮਰ ਦੇ 26 ਵਿਦਿਆਰਥੀ ਸਵਾਰ ਸਨ। ਮਰਨ ਵਾਲੀਆਂ ਪੰਜ ਵਿਦਿਆਰਥਣਾਂ ਤੋਂ ਇਲਾਵਾ, ਤਿੰਨ ਹੋਰ ਬੱਚਿਆਂ ਦੀ ਹਾਲਤ ਗੰਭੀਰ ਹੈ ਅਤੇ 18 ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।ਪੁਲਸ ਨੇ ਪੁੱਛਗਿੱਛ ਲਈ 31 ਸਾਲਾ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਖਸਾਚ ਕੰਡਾਲ ਜ਼ਿਲ੍ਹੇ ਦੇ ਮੁੱਖ ਟ੍ਰੈਫਿਕ ਪੁਲਸ ਅਧਿਕਾਰੀ, ਨੋਵ ਸੋਖੋਨ ਨੇ ਦੱਸਿਆ ਕਿ ਪੰਜੇ ਵਿਦਿਆਰਥਣਾਂ ਦੀ ਮੌਤ ਡੁੱਬਣ ਕਾਰਨ ਹੋਈ ਹੈ। ਉਨ੍ਹਾਂ ਕਿਹਾ ਕਿ ਜੇਕਰ ਸਥਾਨਕ ਲੋਕਾਂ ਨੇ ਸਮੇਂ ਸਿਰ ਬਚਾਅ ਕਾਰਜ ਨਾ ਕੀਤਾ ਹੁੰਦਾ, ਤਾਂ ਮਰਨ ਵਾਲਿਆਂ ਦੀ ਗਿਣਤੀ ਹੋਰ ਵੀ ਜ਼ਿਆਦਾ ਹੋ ਸਕਦੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News